ਪ੍ਰਾਈਵੇਟ ਪਾਰਟਸ 'ਤੇ ਲਗਾਏ ਗਏ ਬਿਜਲੀ ਦੇ ਝਟਕੇ', ਅਦਾਕਾਰ ਨੇ ਦਿੱਤੀ ਖੌਫਨਾਕ ਮੌਤ

Friday, Sep 06, 2024 - 10:18 AM (IST)

ਪ੍ਰਾਈਵੇਟ ਪਾਰਟਸ 'ਤੇ ਲਗਾਏ ਗਏ ਬਿਜਲੀ ਦੇ ਝਟਕੇ', ਅਦਾਕਾਰ ਨੇ ਦਿੱਤੀ ਖੌਫਨਾਕ ਮੌਤ

ਕਰਨਾਟਕ- ਕੰਨੜ ਅਦਾਕਾਰ ਦਰਸ਼ਨ ਅਤੇ ਅਦਾਕਾਰਾ ਪਵਿੱਤਰਾ ਗੌੜਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਇਨ੍ਹਾਂ ਫਿਲਮੀ ਸਿਤਾਰਿਆਂ 'ਤੇ ਰੇਣੂਕਾਸਵਾਮੀ ਨਾਂ ਦੇ ਵਿਅਕਤੀ ਨੂੰ ਅਗਵਾ ਕਰਕੇ ਉਸ ਦੀ ਹੱਤਿਆ ਕਰਨ ਦਾ ਦੋਸ਼ ਹੈ। ਹੁਣ ਕਰਨਾਟਕ ਪੁਲਸ ਨੇ ਇਸ ਮਾਮਲੇ 'ਚ 3,991 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਹੈ।ਰੇਣੂਕਾਸਵਾਮੀ ਦੀ ਅਗਵਾ ਅਤੇ ਹੱਤਿਆ ਮਾਮਲੇ 'ਚ ਮੌਤ ਨੂੰ ਲੈ ਕੇ ਕਈ ਭਿਆਨਕ ਅਤੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਕਈ ਮੀਡੀਆ ਰਿਪੋਰਟਾਂ ਦੇ ਮੁਤਾਬਕ ਚਾਰਜਸ਼ੀਟ 'ਚ ਲਿਖਿਆ ਗਿਆ ਹੈ, "ਦਰਸ਼ਨ ਅਤੇ ਉਸ ਦੇ ਗੈਂਗ ਦੁਆਰਾ ਹਮਲਾ ਕੀਤੇ ਜਾਣ ਤੋਂ ਬਾਅਦ, ਰੇਣੁਕਾਸਵਾਮੀ ਦੀ ਛਾਤੀ ਦੀਆਂ ਹੱਡੀਆਂ ਟੁੱਟ ਗਈਆਂ। ਉਸ ਦੇ ਸਰੀਰ 'ਤੇ ਕੁੱਲ 39 ਸੱਟਾਂ ਦੇ ਨਿਸ਼ਾਨ ਹਨ। ਪੀੜਤ ਦੇ ਸਿਰ 'ਤੇ ਵੀ ਡੂੰਘਾ ਜ਼ਖ਼ਮ ਸੀ।"

ਇਹ ਖ਼ਬਰ ਵੀ ਪੜ੍ਹੋ -ਕੀਮੋਥੈਰੇਪੀ ਕਾਰਨ ਹਿਨਾ ਖ਼ਾਨ ਨੂੰ ਹੋਈ ਨਵੀਂ ਬੀਮਾਰੀ

ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਦਰਸ਼ਨ ਅਤੇ ਉਸ ਦੇ ਸਾਥੀ ਨੇ ਰੇਣੂਕਾਸਵਾਮੀ ਦੇ ਪ੍ਰਾਈਵੇਟ ਪਾਰਟਸ ਨੂੰ ਬਿਜਲੀ ਦੇ ਝਟਕੇ ਦਿੱਤੇ ਤਾਂ ਜੋ ਹਮਲੇ ਤੋਂ ਬਾਅਦ ਦਰਦ ਤੋਂ ਬੇਹੋਸ਼ ਹੋਣ 'ਤੇ ਉਸ ਨੂੰ ਹੋਸ਼ 'ਚ ਲਿਆਂਦਾ ਜਾ ਸਕੇ।ਚਾਰਜਸ਼ੀਟ 'ਚ ਅੱਗੇ ਕਿਹਾ ਗਿਆ ਹੈ, "ਕਤਲ ਕਰਨ ਤੋਂ ਬਾਅਦ, ਦਰਸ਼ਨ ਅਤੇ ਹੋਰ ਦੋਸ਼ੀਆਂ ਨੇ ਲਾਸ਼ ਨੂੰ ਨਸ਼ਟ ਕਰਨ ਲਈ ਆਪਣੇ ਪ੍ਰਭਾਵ ਅਤੇ ਪੈਸੇ ਦੀ ਵਰਤੋਂ ਕੀਤੀ ਅਤੇ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ। ਦੋਸ਼ਾਂ ਤੋਂ ਬਚਣ ਲਈ ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ ਫਸਾਉਣ ਦੀ ਕੋਸ਼ਿਸ਼ ਕੀਤੀ।"ਇਸ ਤੋਂ ਪਹਿਲਾਂ ਰੇਣੁਕਾਸਵਾਮੀ ਦੀ ਪੋਸਟਮਾਰਟਮ ਰਿਪੋਰਟ 'ਚ ਵੀ ਉਨ੍ਹਾਂ ਦੇ ਕਤਲ ਬਾਰੇ ਕਈ ਭਿਆਨਕ ਗੱਲਾਂ ਸਾਹਮਣੇ ਆਈਆਂ ਸਨ। ਇਕ ਰਿਪੋਰਟ ਦੇ ਅਨੁਸਾਰ, ਉਸ ਦੀ ਮੌਤ ਸਦਮੇ ਕਾਰਨ ਹੋਈ ਅਤੇ ਉਸ ਨੂੰ ਕਈ ਸੱਟਾਂ ਲੱਗਣ ਕਾਰਨ ਖੂਨ ਵਹਿ ਗਿਆ। ਰੇਣੁਕਾਸਵਾਮੀ 9 ਜੂਨ ਨੂੰ ਬੈਂਗਲੁਰੂ 'ਚ ਇੱਕ ਫਲਾਈਓਵਰ ਦੇ ਕੋਲ ਮਿਲਿਆ ਸੀ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਪ੍ਰਣੀਤਾ ਦੂਜੀ ਵਾਰ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ

ਰਿਪੋਰਟ 'ਚ ਹੋਏ ਹੈਰਾਨੀਜਨਕ ਖੁਲਾਸੇ

ਰੇਣੁਕਾਸਵਾਮੀ ਨੂੰ ਕਥਿਤ ਤੌਰ 'ਤੇ ਦਰਸ਼ਨ ਦੇ ਕਹਿਣ 'ਤੇ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਇਕ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਅਪਰਾਧ ਸ਼ਾਖਾ ਦੀ ਟੀਮ ਦੁਆਰਾ ਲਈਆਂ ਗਈਆਂ ਤਸਵੀਰਾਂ 'ਚ ਰੇਣੁਕਾਸਵਾਮੀ ਦੀ ਪਿੱਠ, ਹੱਥਾਂ ਅਤੇ ਛਾਤੀ 'ਤੇ ਕਾਲੇ ਅਤੇ ਨੀਲੇ ਰੰਗ ਦੇ ਨਿਸ਼ਾਨ ਹਨ। 33 ਸਾਲਾ ਰੇਣੁਕਾਸਵਾਮੀ ਦੀ ਪੋਸਟ ਮਾਰਟਮ ਰਿਪੋਰਟ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਲੱਤ ਮਾਰਨ ਤੋਂ ਬਾਅਦ ਉਸ ਦਾ ਗੁਪਤ ਅੰਗ ਫਟ ਗਿਆ ਸੀ। ਉਸਦਾ ਇੱਕ ਕੰਨ ਵੀ ਗਾਇਬ ਸੀ ਅਤੇ ਉਸ ਦਾ ਮੂੰਹ ਟੁੱਟਿਆ ਹੋਇਆ ਸੀ। ਰਿਪੋਰਟਾਂ ਮੁਤਾਬਕ ਰੇਣੁਕਾ ਸਵਾਮੀ ਦੇ ਸਰੀਰ ਦੇ ਕੁਝ ਹਿੱਸਿਆਂ ਨੂੰ ਕੁੱਤਿਆਂ ਨੇ ਖਾ ਲਿਆ ਸੀ।ਦਰਸ਼ਨ ਨੂੰ 12 ਜੂਨ ਨੂੰ ਮੈਸੂਰ 'ਚ ਰੇਣੁਕਾਸਵਾਮੀ ਦੀ ਹੱਤਿਆ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੇ ਦਰਸ਼ਨ ਦੀ ਕਰੀਬੀ ਦੋਸਤ ਅਦਾਕਾਰਾ ਪਵਿਤਰ ਗੌੜਾ ਨੂੰ ਕਥਿਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਅਸ਼ਲੀਲ ਸੰਦੇਸ਼ ਭੇਜੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News