ਵੱਡੀ ਖ਼ਬਰ ; ਮਸ਼ਹੂਰ ਅਦਾਕਾਰ ਨੇ ਵਾਪਸ ਲਿਆ ਚੋਣਾਂ ਲੜਨ ਦਾ ਫ਼ੈਸਲਾ, ਜਾਣੋ ਕੀ ਰਹੀ ਵਜ੍ਹਾ
Saturday, Oct 11, 2025 - 12:35 PM (IST)

ਐਂਟਰਟੇਨਮੈਂਟ ਡੈਸਕ- ਫਿਲਮ ਇੰਡਸਟਰੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਭੋਜਪੁਰੀ ਸੁਪਰਸਟਾਰ ਪਵਨ ਸਿੰਘ ਨੇ ਬਿਹਾਰ ਵਿਧਾਨ ਸਭਾ ਚੋਣਾਂ ਲੜਨ ਬਾਰੇ ਚੱਲ ਰਹੀਆਂ ਸਾਰੀਆਂ ਅਟਕਲਾਂ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਭੋਜਪੁਰੀ ਸਮਾਜ ਨੂੰ ਇਹ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਲੜਨ ਲਈ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਸੀ ਅਤੇ ਨਾ ਹੀ ਉਨ੍ਹਾਂ ਦਾ ਇਰਾਦਾ ਚੋਣ ਲੜਨ ਦਾ ਹੈ।
ਇਹ ਵੀ ਪੜ੍ਹੋ- ਪੰਜਾਬ ਆਵੇਗੀ ਕੰਗਨਾ ਰਣੌਤ, ਬਠਿੰਡਾ ਅਦਾਲਤ 'ਚ ਹੋਵੇਗੀ ਪੇਸ਼ੀ
ਪਵਨ ਸਿੰਘ ਨੇ ਖੁਦ ਨੂੰ ਪਾਰਟੀ ਦਾ ਸੱਚਾ ਸਿਪਾਹੀ ਦੱਸਿਆ ਹੈ। ਉਨ੍ਹਾਂ ਨੇ 'ਐਕਸ ਪੋਸਟ' ਰਾਹੀਂ ਇਹ ਗੱਲ ਸਪੱਸ਼ਟ ਕੀਤੀ। ਉਨ੍ਹਾਂ ਦਾ ਬਿਆਨ ਹੈ: "ਮੈਂ ਪਵਨ ਸਿੰਘ ਆਪਣੇ ਭੋਜਪੁਰੀਆ ਸਮਾਜ ਤੋਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਬਿਹਾਰ ਵਿਧਾਨ ਸਭਾ ਚੋਣਾਂ ਲੜਨ ਲਈ ਪਾਰਟੀ ਜੁਆਇਨ ਨਹੀਂ ਕੀਤੀ ਸੀ ਅਤੇ ਨਾ ਹੀ ਮੈਨੂੰ ਵਿਧਾਨ ਸਭਾ ਚੋਣ ਲੜਨੀ ਹੈ। ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ ਅਤੇ ਰਹਾਂਗਾ"।
ਹਾਲ ਹੀ ਵਿੱਚ ਭਾਜਪਾ ਦੇ ਵੱਡੇ ਨੇਤਾਵਾਂ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਤੋਂ ਬਾਅਦ ਇਹ ਖ਼ਬਰਾਂ ਜ਼ੋਰਾਂ 'ਤੇ ਸਨ ਕਿ ਪਵਨ ਸਿੰਘ ਇਸ ਵਾਰ ਚੋਣ ਮੈਦਾਨ ਵਿੱਚ ਉਤਰ ਸਕਦੇ ਹਨ।
ਇਹ ਵੀ ਪੜ੍ਹੋ- ਮਸ਼ਹੂਰ Singer ਦੀ ਮੌਤ ਮਾਮਲੇ 'ਚ 2 ਲੋਕ ਗ੍ਰਿਫਤਾਰ
ਪਤਨੀ ਜੋਤੀ ਸਿੰਘ ਨਾਲ ਵਿਵਾਦ ਗਹਿਰਾਇਆ ਇੱਕ ਪਾਸੇ ਜਿੱਥੇ ਪਵਨ ਸਿੰਘ ਨੇ ਸਿਆਸੀ ਅਟਕਲਾਂ 'ਤੇ ਵਿਰਾਮ ਲਗਾਇਆ ਹੈ, ਉੱਥੇ ਹੀ ਉਨ੍ਹਾਂ ਦਾ ਆਪਣੀ ਪਤਨੀ ਜੋਤੀ ਸਿੰਘ ਨਾਲ ਚੱਲ ਰਿਹਾ ਨਿੱਜੀ ਅਤੇ ਕਾਨੂੰਨੀ ਵਿਵਾਦ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਇਹ ਟਕਰਾਅ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਬਣਿਆ ਹੋਇਆ ਹੈ, ਪਰ ਜੋਤੀ ਸਿੰਘ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਕਾਰਨ ਇਹ ਮਾਮਲਾ ਜ਼ਿਆਦਾ ਚਰਚਾ ਵਿੱਚ ਹੈ।
ਇਹ ਵੀ ਪੜ੍ਹੋ- ਸਲਮਾਨ ਖਾਨ ਨੇ ਜਤਾਇਆ ਵਰਿੰਦਰ ਘੁੰਮਣ ਦੇ ਦੇਹਾਂਤ 'ਤੇ ਦੁੱਖ, ਸਾਂਝੀ ਕੀਤੀ ਤਸਵੀਰ
ਜੋਤੀ ਸਿੰਘ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਬੱਚੇ ਲਈ ਉਤਸੁਕ ਸਨ, ਤਾਂ ਪਵਨ ਸਿੰਘ ਉਨ੍ਹਾਂ ਨੂੰ ਗਰਭਪਾਤ ਦੀ ਦਵਾਈ ਖਿਲਾਉਂਦੇ ਸਨ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ, ਤਾਂ ਉਨ੍ਹਾਂ ਨੂੰ ਟਾਰਚਰ ਕੀਤਾ ਜਾਂਦਾ ਸੀ। ਇਸ ਪ੍ਰੇਸ਼ਾਨੀ ਤੋਂ ਤੰਗ ਆ ਕੇ ਇੱਕ ਵਾਰ ਉਨ੍ਹਾਂ ਨੇ ਨੀਂਦ ਦੀਆਂ ਗੋਲੀਆਂ (ਸਲੀਪਿੰਗ ਪਿਲ) ਖਾ ਲਈਆਂ ਸਨ, ਜਿਸ ਤੋਂ ਬਾਅਦ ਪਵਨ ਸਿੰਘ ਦੇ ਭਰਾ ਉਨ੍ਹਾਂ ਨੂੰ ਹਸਪਤਾਲ ਲੈ ਗਏ ਸਨ। ਜੋਤੀ ਸਿੰਘ ਨੇ ਇਹ ਵੀ ਟਿੱਪਣੀ ਕੀਤੀ ਕਿ ਜਿਹੜਾ ਵਿਅਕਤੀ ਖੁਦ 15 ਸਾਲਾਂ ਤੋਂ ਇੱਕ ਪਾਰਟੀ ਨਾਲ ਜੁੜੇ ਹੋਣ ਦੇ ਬਾਵਜੂਦ ਟਿਕਟ ਨਹੀਂ ਪਾ ਸਕਿਆ, ਉਹ ਉਨ੍ਹਾਂ ਨੂੰ ਕੀ ਟਿਕਟ ਦਿਵਾਏਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।