‘ਏਕ ਵਿਲੇਨ ਰਿਟਰਨਜ਼’ ਦਾ ਪਹਿਲਾਂ ਗੀਤ ‘ਗਲੀਆਂ ਰਿਟਰਨਜ਼’ ਹੋਇਆ ਰਿਲੀਜ਼, ਯੂਜ਼ਰਸ ਨੇ ਦਿੱਤੀ ਆਪਣੀ ਪ੍ਰਤੀਕਿਰਿਆ

07/05/2022 11:46:19 AM

ਬਾਲੀਵੁੱਡ ਡੈਸਕ: ਹਾਲ ਹੀ ’ਚ ‘ਏਕ ਵਿਲੇਨ ਰਿਟਰਨਜ਼’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਫ਼ਿਲਮ ਦਾ ਟ੍ਰੇਲਰ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਗਿਆ ਹੈ ਕਿ ਇਸ ਵਾਰ ਵਿਲੇਨ ਕੌਣ ਹੋਵੇਗਾ। ਇਸ ਵਾਰ ‘ਏਕ ਵਿਲੇਨ ਰਿਟਰਨਜ਼’ ’ਚ ਅਰਜੁਨ ਕਪੂਰ, ਜਾਨ ਅਬ੍ਰਾਹਮ, ਤਾਰਾ ਸੁਤਾਰੀਆ ਅਤੇ ਦਿਸ਼ਾ ਪਟਾਨੀ ਨਜ਼ਰ ਆਉਣਗੇ।  ਲੋਕ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ : ਬਿਗ ਬਾਸ OTT ਤੋਂ ਕਰਨ ਦਾ ਪੱਤਾ ਸਾਫ਼, ਕੋਣ ਹੋਵੇਗਾ ਨਵੇਂ ਸੀਜਨ ਦਾ ਹੋਸਟ

ਇਸ ਦੌਰਾਨ ਨਿਰਾਮਾਤਾਵਾਂ ਵੱਲੋਂ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਕੀਤਾ ਗਿਆ ਹੈ। ਜਿੱਥੇ ਫ਼ਿਲਮ ਦੇ ਟ੍ਰੇਲਰ ਨੂੰ ਲੋਕਾਂ ਨੇ ਚੰਗਾ ਹੁੰਗਾਰਾ ਦਿੱਤਾ ਹੈ ਉੱਥੇ ਹੀ ਲੋਕ ਇਸਦੇ ਪਹਿਲੇ ਗੀਤ ਨੂੰ ਪੂਰੀ ਤਰ੍ਹਾਂ ਇਨਕਾਰ ਕਰਦੇ ਨਜ਼ਰ ਆ ਰਹੇ ਹਨ।

PunjabKesari

‘ਗੱਲੀਆਂ ਰਿਟਰਨਜ਼’ ਗੀਤ ਨੂੰ ਅੰਕਿਤ ਤਿਵਾਰੀ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਮਨੋਜ ਮੁਤਨਸ਼ੀਰ ਨੇ ਲਿਖੇ ਹਨ। ਗੀਤ ਨੂੰ ਵੀ ਖ਼ੁਦ ਅੰਕਿਤ ਤਿਵਾਰੀ ਨੇ ਕੰਪੋਜ਼ ਕੀਤਾ ਹੈ। ਫ਼ਿਲਹਾਲ ‘ਤੇਰੀ ਗਲੀਆਂ ਰਿਟਰਨਸ’ ਅਸਲੀ ਗੀਤ ਵਾਂਗ ਲੋਕਾਂ ਦੇ ਦਿਲਾਂ ’ਤੇ ਜਗ੍ਹਾ ਨਹੀਂ ਬਣਾਈ। ਇਸ ਗੀਤ ਨੂੰ ਸੁਣਨ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਅਸਲੀ ਇਸ ਤੋਂ ਵਧੀਆ ਸੀ। ਇਸ ਗੀਤ ’ਤੇ ਲੋਕਾਂ ਨੇ ਕੁਮੈਂਟ ਕਰਕੇ ਆਪਣੀ ਵੱਖ-ਵੱਖ ਪ੍ਰਤੀਕਿਰਿਆ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ : ਅੰਕੁਰ ਰਾਠੀ ਨੇ ਪਤਨੀ ਅਨੁਜਾ ਨਾਲ ਕਰਵਾਇਆ ਫ਼ੋਟੋਸ਼ੂਟ, ਦੇਖੋ ਜੋੜੇ ਦੀਆਂ ਰੋਮਾਂਟਿਕ ਤਸਵੀਰਾਂ

‘ਏਕ ਵਿਲੇਨ ਰਿਟਰਨਜ਼’ 2014 ਦੀ ਫ਼ਿਲਮ ‘ਏਕ ਵਿਲੇਨ’ ਦਾ ਸੀਕਵਲ ਹੈ। ਇਸ ਫ਼ਿਲਮ ’ਚ ਸਿਧਾਰਥ ਮਲਹੋਤਰਾ ਅਤੇ ਸ਼ਰਧਾ ਕਪੂਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ, ਜਦਕਿ ਰਿਤੇਸ਼ ਦੇਸ਼ਮੁਖ ਇਸ ’ਚ ਵਿਲੇਨ ਸਨ। ਫ਼ਿਲਮ ਦਾ ਨਿਰਦੇਸ਼ਨ ਮੋਹਿਤ ਸੂਰੀ ਨੇ ਕੀਤਾ ਸੀ ਅਤੇ ਇਸ ਨੇ ਬਾਕਸ ਆਫ਼ਿਸ ’ਤੇ ਚੰਗਾ ਕਾਰੋਬਾਰ ਵੀ ਕੀਤਾ ਸੀ। ‘ਏਕ ਵਿਲੇਨ ਰਿਟਰਨਸ’ ਦੀ ਗੱਲ ਕਰੀਏ ਤਾਂ ਇਹ ਫ਼ਿਲਮ 29 ਜੁਲਾਈ 2022 ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਜਾ ਰਹੀ ਹੈ।


Anuradha

Content Editor

Related News