ਆਪਣੇ ਪਹਿਲੇ ਸ਼ੋਅ ਦੌਰਾਨ ਹੀ ਵਿਵਾਦਾਂ ’ਚ ਘਿਰੇ ਗਾਇਕ ਸ਼ੁੱਭ, ਭੜਕੇ ਲੋਕ, ਅੱਗਿਓਂ ਗਾਇਕ ਨੇ ਵੀ ਦਿੱਤਾ ਕਰਾਰਾ ਜਵਾਬ

Wednesday, Nov 01, 2023 - 12:01 PM (IST)

ਆਪਣੇ ਪਹਿਲੇ ਸ਼ੋਅ ਦੌਰਾਨ ਹੀ ਵਿਵਾਦਾਂ ’ਚ ਘਿਰੇ ਗਾਇਕ ਸ਼ੁੱਭ, ਭੜਕੇ ਲੋਕ, ਅੱਗਿਓਂ ਗਾਇਕ ਨੇ ਵੀ ਦਿੱਤਾ ਕਰਾਰਾ ਜਵਾਬ

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਸ਼ੁੱਭ ਆਪਣੇ ਪਹਿਲੇ ਲਾਈਵ ਕੰਸਰਟ ਦੇ ਚਲਦਿਆਂ ਮੁੜ ਵਿਵਾਦਾਂ ’ਚ ਆ ਗਏ ਹਨ। ਦਰਅਸਲ ਇਹ ਵਿਵਾਦ ਇਕ ਹੁੱਡੀ ਨੂੰ ਲੈ ਕੇ ਖੜ੍ਹਾ ਹੋਇਆ ਹੈ, ਜੋ ਕੰਸਰਟ ਦੌਰਾਨ ਮੌਜੂਦ ਕਿਸੇ ਦਰਸ਼ਕ ਨੇ ਸਟੇਜ ’ਤੇ ਸੁੱਟੀ ਸੀ।

ਦੱਸ ਦੇਈਏ ਕਿ ਇਸ ਹੁੱਡੀ ’ਤੇ ਪੰਜਾਬ ਦਾ ਨਕਸ਼ਾ ਬਣਿਆ ਸੀ ਪਰ ਇਸ ਨਕਸ਼ੇ ’ਚ ਇੰਦਰਾ ਗਾਂਧੀ ਦੇ ਕਤਲ ਵਾਲੇ ਦ੍ਰਿਸ਼ ਨੂੰ ਪ੍ਰਿੰਟ ਕੀਤਾ ਗਿਆ ਸੀ। ਇਸ ਹੁੱਡੀ ਵਾਲੀ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੁਝ ਲੋਕਾਂ ’ਚ ਭਾਰੀ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਸੰਜੇ ਦੱਤ ਸਣੇ ਬੁਰੇ ਫਸੇ 40 ਕਲਾਕਾਰ, FIR ਦਰਜ, ਜਾਣੋ ਪੂਰਾ ਮਾਮਲਾ

ਹਾਲਾਂਕਿ ਇਸ ’ਤੇ ਗਾਇਕ ਸ਼ੁੱਭ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸ਼ੁੱਭ ਨੇ ਲਿਖਿਆ, ‘‘ਭਾਵੇਂ ਮੈਂ ਜੋ ਮਰਜ਼ੀ ਕਰਾਂ, ਕੁਝ ਲੋਕ ਮੇਰੇ ਖ਼ਿਲਾਫ਼ ਚੀਜ਼ਾਂ ਲੱਭ ਹੀ ਲੈਂਦੇ ਹਨ। ਲੰਡਨ ’ਚ ਮੇਰੇ ਪਹਿਲੇ ਸ਼ੋਅ ਦੌਰਾਨ ਬਹੁਤ ਸਾਰੇ ਕੱਪੜੇ, ਗਹਿਣੇ ਤੇ ਫੋਨ ਦਰਸ਼ਕਾਂ ਵਲੋਂ ਸੁੱਟੇ ਗਏ। ਮੈਂ ਉਥੇ ਪੇਸ਼ਕਾਰੀ ਦੇਣ ਆਇਆ ਸੀ, ਨਾ ਕਿ ਇਹ ਦੇਖਣ ਕਿ ਮੇਰੇ ’ਤੇ ਕੀ ਸੁੱਟਿਆ ਜਾ ਰਿਹਾ ਹੈ ਤੇ ਉਨ੍ਹਾਂ ’ਤੇ ਕੀ ਬਣਿਆ ਹੈ। ਟੀਮ ਨੇ ਤੁਹਾਡੇ ਲਈ ਪੇਸ਼ਕਾਰੀ ਦੇਣ ਲਈ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਮਿਹਨਤ ਕੀਤੀ ਹੈ। ਨਫ਼ਰਤ ਤੇ ਨੈਗੇਟੀਵਿਟੀ ਫੈਲਾਉਣੀ ਬੰਦ ਕਰੋ।’’

PunjabKesari

ਸ਼ੁੱਭ ਦੀ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਅਦਾਕਾਰਾ ਕੰਗਨਾ ਰਣੌਤ ਨੇ ਵੀ ਆਪਣੇ ਟਵਿਟਰ ਅਕਾਊਂਟ ’ਤੇ ਸ਼ੇਅਰ ਕੀਤਾ ਹੈ ਤੇ ਗਾਇਕ ਖ਼ਿਲਾਫ਼ ਆਪਣੀ ਭੜਾਸ ਕੱਢੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News