ਡਰੱਗਸ ਕੇਸ 'ਚ ਕਸੂਤੀ ਫਸੀ ਦੀਪਿਕਾ ਪਾਦੂਕੋਣ, ਹਰ ਪਾਸੇ ਇਹ ਵੀਡੀਓ ਹੋ ਰਹੀ ਹੈ ਵਾਇਰਲ
Wednesday, Sep 23, 2020 - 10:36 AM (IST)
ਮੁੰਬਈ (ਬਿਊਰੋ) - ਡਰੱਗਸ ਕੇਸ ਵਿਚ ਦੀਪਿਕਾ ਪਾਦੂਕੋਣ ਦਾ ਨਾਂ ਆਉਣ ਤੋਂ ਬਾਅਦ ਹੁਣ ਉਸ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦੀਪਿਕਾ ਦੀ ਚੈਟ ਵੀ ਸਾਹਮਣੇ ਆਈ ਹੈ, ਜਿਸ ਵਿਚ ਉਹ ਨਸ਼ਿਆਂ ਦੀ ਮੰਗ ਕਰ ਰਹੀ ਹੈ। ਇਸ ਦੇ ਨਾਲ ਹੀ ਦੀਪਿਕਾ ਦੀ ਇਕ ਵੀਡੀਓ ਮੁੜ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਦਾ ਪਹਿਲਾਂ ਦਾਅਵਾ ਕੀਤਾ ਜਾ ਚੁੱਕਾ ਹੈ ਕਿ ਬਾਲੀਵੁੱਡ ਸਿਤਾਰੇ ਉਸ ਪਾਰਟੀ ਵਿਚ ਨਸ਼ਿਆਂ ਦਾ ਸੇਵਨ ਕਰ ਰਹੇ ਸਨ।
ਇਹ ਵੀਡੀਓ ਕਰਨ ਜੌਹਰ ਦੀ ਪਾਰਟੀ ਦੀ ਦੱਸੀ ਜਾ ਰਹੀ ਹੈ, ਜੋ ਪਿਛਲੇ ਸਾਲ ਹੋਈ ਸੀ। ਡਰੱਗਸ ਕੇਸ ਵਿਚ ਦੀਪਿਕਾ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਇਹ ਇੱਕ ਵਾਰ ਫਿਰ ਵਾਇਰਲ ਹੋ ਰਹੀ ਹੈ। ਇਸ ਪਾਰਟੀ ਵਿੱਚ ਦੀਪਿਕਾ ਪਾਦੂਕੋਣ, ਅਰਜੁਨ ਕਪੂਰ, ਮਲਾਇਕਾ ਅਰੋੜਾ, ਸ਼ਾਹਿਦ ਕਪੂਰ, ਵਰੁਣ ਧਵਨ, ਅਯਾਨ ਮੁਖਰਜੀ, ਰਣਬੀਰ ਕਪੂਰ ਸਮੇਤ ਕਈ ਲੋਕ ਦਿਖਾਈ ਦਿੱਤੇ। ਇਹ ਵੀਡੀਓ ਖ਼ੁਦ ਕਰਨ ਜੌਹਰ ਨੇ ਬਣਾਈ ਸੀ। ਪਿਛਲੇ ਸਾਲ ਵਾਇਰਲ ਹੋਈ ਵੀਡੀਓ ਨੂੰ ਵੇਖਦਿਆਂ ਕਿਹਾ ਗਿਆ ਕਿ ਬਾਲੀਵੁੱਡ ਦੇ ਮਸ਼ਹੂਰ ਲੋਕ ਇਸ ਪਾਰਟੀ 'ਚ ਡਰੱਗਜ਼ ਲੈ ਰਹੇ ਹਨ ਅਤੇ ਸਾਰੇ ਨਸ਼ੇ 'ਚ ਹਨ।
ਵਾਇਰਲ ਵੀਡੀਓ ਨੂੰ ਲੈ ਕੇ ਕਾਫ਼ੀ ਵਿਵਾਦ ਤੋਂ ਬਾਅਦ ਕਰਨ ਜੌਹਰ ਨੇ ਸਪੱਸ਼ਟ ਕੀਤਾ ਸੀ ਕਿ ਜੇ ਉਨ੍ਹਾਂ ਦੀ ਪਾਰਟੀ 'ਚ ਨਸ਼ੇ ਦੀ ਵਰਤੋਂ ਹੁੰਦੀ ਤਾਂ ਉਹ ਖ਼ੁਦ ਇਸ ਵੀਡੀਓ ਨੂੰ ਕਿਉਂ ਬਣਾਉਂਦੇ। ਇਸ ‘ਤੇ ਚਰਚਾ ਅਤੇ ਜਾਂਚ ਦੀ ਮੰਗ ਕੁਝ ਦਿਨਾਂ ਤੱਕ ਜਾਰੀ ਰਹੀ। ਬਾਅਦ 'ਚ ਹਰ ਕੋਈ ਭੁੱਲ ਗਿਆ। ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਨਸ਼ਿਆਂ ਦੇ ਮਾਮਲੇ 'ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਅਤੇ ਉਸ ਦੁਆਰਾ ਕੀਤੇ ਖ਼ੁਲਾਸਿਆਂ ਤੋਂ ਬਾਅਦ ਹੁਣ ਬਾਲੀਵੁੱਡ 'ਚ ਨਸ਼ਿਆਂ ਦੀ ਵਰਤੋਂ ਤੇ ਤਸਕਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ।