ਸੁਸ਼ਾਂਤ ਸਿੰਘ ਰਾਜਪੂਤ ਡਰੱਗ ਮਾਮਲਾ: ਹਰੀਸ਼ ਖ਼ਾਨ ਦੇ ਡਰੱਗ ਪੈਡਲਰ ਨੂੰ NCB ਨੇ ਕੀਤਾ ਗਿ੍ਰਫ਼ਤਾਰ
Wednesday, Jun 02, 2021 - 01:19 PM (IST)
ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ਤੋਂ ਪਹਿਲਾਂ ਡਰੱਗ ਮਾਮਲੇ ’ਚ ਇਕ ਵਾਰ ਫਿਰ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਸਰਗਰਮ ਹੋ ਗਈ ਹੈ ਅਤੇ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ। ਹਾਲ ਹੀ ’ਚ ਐੱਨ.ਸੀ.ਬੀ.ਨੇ ਸੁਸ਼ਾਂਤ ਸਿੰਘ ਨਾਲ ਜੁੜੇ ਡਰੱਗ ਮਾਮਲੇ ’ਚ ਇਕ ਹੋਰ ਨਵੀਂ ਗਿ੍ਰਫ਼ਤਾਰੀ ਕੀਤੀ ਹੈ। ਐੱਨ.ਸੀ.ਬੀ. ਨੇ ਹਰੀਸ਼ ਖ਼ਾਨ ਨਾਂ ਦੇ ਇਕ ਡਰੱਗ ਪੈਡਲਰ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਜਿਸ ਤੋਂ ਪੁੱਛਗਿੱਛ ’ਚ ਡਰੱਗ ਮਾਮਲੇ ਨਾਲ ਜੁੜੇ ਕਈ ਹੋਰ ਰਾਜ ਖੁੱਲ੍ਹ ਸਕਦੇ ਹਨ।
Maharashtra | Narcotics Control Bureau (NCB) arrested one Harish Khan, a drug peddler in Bandra in the drugs case linked to late Bollywood actor Sushant Singh Rajput: NCB
— ANI (@ANI) June 2, 2021
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐੱਨ.ਸੀ.ਬੀ.ਨੇ ਡਰੱਗ ਕੇਸ ’ਚ ਸੁਸ਼ਾਂਤ ਦੇ ਦੋਸਤ ਸਿਧਾਰਥ ਪਠਾਨੀ ਨੂੰ ਹੈਦਰਾਬਾਦ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 14 ਜੂਨ 2020 ’ਚ ਉਨ੍ਹਾਂ ਦੇ ਬਾਂਦਰਾ ਸਥਿਤ ਫਲੈਟ ’ਚ ਹੋਈ ਸੀ। ਉਹ ਆਪਣੇ ਘਰ ਦੇ ਕਮਰੇ ’ਚ ਪੱਖੇ ਨਾਲ ਲਟਕਦੇ ਹੋਏ ਪਾਏ ਗਏ ਸਨ ਜਿਸ ਤੋਂ ਬਾਅਦ ਸੀ.ਬੀ.ਆਈ. ਅਤੇ ਐੱਨ.ਸੀ.ਬੀ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।