ਧਰਮਾ ਪ੍ਰੋਡਕਸ਼ਨ ਦੇ ਕਾਰਜਕਾਰੀ ਨਿਰਮਾਤਾ ''ਤੇ NCB ਨੇ ਕੱਸਿਆ ਸ਼ਿਕੰਜਾ, ਹੁਣ ਕਰਨ ਜੌਹਰ ਵੱਲ ਮੋੜੀਆਂ ਮੁਹਾਰਾਂ

09/25/2020 4:12:02 PM

ਨਵੀਂ ਦਿੱਲੀ (ਬਿਊਰੋ) — ਪ੍ਰਸਿੱਧ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ ਨੂੰ ਲੈ ਕੇ ਸ਼ੁਰੂ ਹੋਈ ਡਰੱਗ ਮਾਮਲੇ ਦੀ ਜਾਂਚ ਦਾ ਦਾਇਰਾ ਹਰ ਦਿਨ ਵਧਦਾ ਜਾ ਰਿਹਾ ਹੈ। ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਸ ਮਾਮਲੇ 'ਚ ਧਰਮਾ ਪ੍ਰੋਡਕਸ਼ਨ ਦੇ ਕਾਰਜਕਾਰੀ ਨਿਰਮਾਤਾ ਕਸ਼ੀਤੀਜ ਪ੍ਰਸਾਦ ਨੂੰ ਸੰਮਨ ਜਾਰੀ ਕੀਤਾ ਹੈ, ਜਿਸ ਤੋਂ ਅੱਜ ਐੱਨ. ਸੀ. ਬੀ. ਦੇ ਮੁੰਬਈ ਦਫ਼ਤਰ 'ਚ ਪੁੱਛਗਿੱਛ ਹੋ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਐੱਨ. ਸੀ. ਬੀ. ਨੂੰ ਕੁਝ ਅਹਿਮ ਸੁਰਾਗ ਹੱਥ ਲੱਗੇ ਹਨ, ਜਿਸ ਮੁਤਾਬਕ ਕਸ਼ੀਤੀਜ ਪ੍ਰਸਾਦ ਕੁਝ ਨਸ਼ਾ ਤਸਕਰਾਂ ਦੇ ਸੰਪਰਕ ਸਨ।  ਅਜਿਹੇ 'ਚ ਸਵਾਲ ਇਹ ਹੈ ਕੀ ਐੱਨ. ਸੀ. ਬੀ. ਦੀ ਟੀਮ ਕਸ਼ੀਤੀਜ ਪ੍ਰਸਾਦ ਦੇ ਜਰੀਏ ਕਰਨ ਜੌਹਰ ਦੀ ਪਾਰਟੀ ਦੇ ਸੱਚ ਨੂੰ ਸਾਹਮਣੇ ਲਿਆਵੇਗੀ?

ਕਰਨ ਜੌਹਰ ਦੇ ਬੇਹੱਦ ਕਰੀਬ ਹੈ ਕਸ਼ੀਤੀਜ
ਦੱਸਿਆ ਜਾ ਰਿਹਾ ਹੈ ਕਿ ਕਸ਼ੀਤੀਜ ਕਰਨ ਜੌਹਰ ਦੇ ਬੇਹੱਦ ਕਰੀਬ ਹੈ। ਕਰਨ ਜੌਹਰ ਦੇ ਘਰ ਸਾਲ 2019 'ਚ ਇਕ ਪਾਰਟੀ ਹੋਈ ਸੀ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ ਵੀਡੀਓ ਨੂੰ ਲੈ ਕੇ ਸ਼ਿਕਾਇਤ ਮਿਲਣ ਤੋਂ ਬਾਅਦ ਮੁੰਬਈ ਐੱਨ. ਸੀ. ਬੀ. ਦੀ ਟੀਮ ਵੀਡੀਓ ਨੂੰ ਲੈ ਕੇ ਡਰੱਗ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ। ਇਸ ਵੀਡੀਓ 'ਚ ਕਰਨ ਜੌਹਰ ਤੋਂ ਇਲਾਵਾ ਦੀਪਿਕਾ ਪਾਦੂਕੋਣ, ਮਲਾਇਕਾ ਅਰੋੜਾ, ਰਣਵੀਰ ਕਪੂਰ, ਵਰੁਣ ਧਵਨ, ਸ਼ਾਹਿਦ ਕਪੂਰ ਤੇ ਵਿੱਕੀ ਕੌਸ਼ ਸਮੇਤ ਕਈ ਸਿਤਾਰੇ ਮੌਜ਼ੂਦ ਸਨ।

ਜਲਦ ਹੀ ਸਿਤਾਰਿਆਂ ਤੱਕ ਵੀ ਪਹੁੰਚ ਸਕਦੀ ਹੈ ਐੱਨ. ਸੀ. ਬੀ.
ਐੱਨ. ਸੀ. ਬੀ. ਅੱਜ ਕਸ਼ੀਤੀਜ ਤੋਂ ਪੁੱਛਗਿੱਛ 'ਚ ਇਹ ਜਾਣਨਾ ਚਾਹੁੰਦੀ ਹੈ ਕਿ ਆਖਿਰ ਕਰਨ ਜੌਹਰ ਦੀ ਇਸ ਪਾਰਟੀ 'ਚ ਕੀ ਨਸ਼ਾ ਵੀ ਪਹੁੰਚਿਆ ਸੀ? ਜੇਕਰ ਹਾਂ, ਤਾਂ ਕਿਸ ਨੇ ਪਹੁੰਚਾਇਆ ਇਹ ਨਸ਼ਾ? ਸੂਤਰਾਂ ਮੁਤਾਬਕ, ਇਨ੍ਹਾਂ ਸ਼ੁਰੂਆਤੀ ਕੜੀਆਂ ਨੂੰ ਜੋੜਦੇ ਹੋਏ ਐੱਨ. ਸੀ. ਬੀ. ਜਲਦ ਦੀ ਇਨ੍ਹਾਂ ਕਲਾਕਾਰਾਂ ਤੱਕ ਵੀ ਪਹੁੰਚ ਸਕਦੀ ਹੈ।


sunita

Content Editor

Related News