‘ਦ੍ਰਿਸ਼ਯਮ 2’ ਨੇ ਪਹਿਲੇ ਦਿਨ ਕੀਤੀ ਜ਼ਬਰਦਸਤ ਕਮਾਈ, 2022 ਦੀ ਬਣੀ ਦੂਜੀ ਸਭ ਤੋਂ ਵੱਧ ਓਪਨਿੰਗ ਵਾਲੀ ਫ਼ਿਲਮ
Saturday, Nov 19, 2022 - 12:53 PM (IST)

ਮੁੰਬਈ (ਬਿਊਰੋ)– ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਦ੍ਰਿਸ਼ਯਮ 2’ ਬੀਤੇ ਦਿਨੀਂ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੇ ਰਿਲੀਜ਼ ਹੁੰਦਿਆਂ ਹੀ ਮੋਟੀ ਕਮਾਈ ਕਰ ਲਈ ਹੈ। ਫ਼ਿਲਮ ਨੇ ਪਹਿਲੇ ਦਿਨ 15.38 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪਾਕਿਸਤਾਨੀ ਸਟੇਜ ਆਰਟਿਸਟ ਤਾਰਿਕ ਟੈੱਡੀ ਦਾ ਦਿਹਾਂਤ, ਲੰਮੇ ਸਮੇਂ ਤੋਂ ਸਨ ਬੀਮਾਰ
ਇਸ ਦੇ ਨਾਲ ਹੀ ‘ਦ੍ਰਿਸ਼ਯਮ 2’ ਸਾਲ 2022 ’ਚ ਹਿੰਦੀ ਭਾਸ਼ਾ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਦੂਜੇ ਨੰਬਰ ਦੀ ਫ਼ਿਲਮ ਬਣ ਗਈ ਹੈ। ‘ਦ੍ਰਿਸ਼ਯਮ 2’ ਨੇ ਅਜੇ ਦੇਵਗਨ ਦੀ ਫ਼ਿਲਮ ‘ਤਾਨਹਾਜੀ’ ਦੀ ਪਹਿਲੇ ਦਿਨ ਦੀ ਕਮਾਈ ਨੂੰ ਵੀ ਪਾਰ ਕਰ ਲਿਆ ਹੈ। ‘ਤਾਨਹਾਜੀ’ ਨੇ ਪਹਿਲੇ ਦਿਨ 15.10 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਦੱਸ ਦੇਈਏ ਕਿ ‘ਦ੍ਰਿਸ਼ਯਮ 2’ 3302 ਸਕ੍ਰੀਨਜ਼ ’ਤੇ ਰਿਲੀਜ਼ ਹੋਈ ਹੈ। ਫ਼ਿਲਮ ਆਪਣੇ ਪਹਿਲੇ ਵੀਕੈਂਡ ਯਾਨੀ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਕੁਲ 50 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਸਕਦੀ ਹੈ।
‘ਦ੍ਰਿਸ਼ਯਮ 2’ ’ਚ ਅਜੇ ਦੇਵਗਨ, ਅਕਸ਼ੇ ਖੰਨਾ, ਤੱਬੂ, ਸ਼ਰਿਆ ਸਰਨ, ਇਸ਼ੀਤਾ ਦੱਤਾ, ਮਰੁਨਾਲ ਠਾਕੁਰ ਤੇ ਰੱਜਤ ਕਪੂਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅਭਿਸ਼ੇਕ ਪਾਠਕ ਨੇ ਡਾਇਰੈਕਟ ਕੀਤਾ ਹੈ। ਇਸ ਤੋਂ ਪਹਿਲਾਂ ਉਹ ‘ਉਜੜਾ ਚਮਨ’ ਵਰਗੀ ਕਾਮੇਡੀ ਫ਼ਿਲਮ ਨੂੰ ਡਾਇਰੈਕਟ ਕਰ ਚੁੱਕੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।