ਵਿਆਹ ਤੋਂ ਡੇਢ ਮਹੀਨੇ ਬਾਅਦ ਦੀਆ ਮਿਰਜ਼ਾ ਨੇ ਦਿੱਤੀ ਪ੍ਰਸ਼ੰਸਕਾਂ ਨੂੰ ਖ਼ੁਸ਼ਖ਼ਬਰੀ, ਜਲਦ ਬਣਨ ਵਾਲੀ ਹੈ ਮਾਂ

Friday, Apr 02, 2021 - 12:35 PM (IST)

ਵਿਆਹ ਤੋਂ ਡੇਢ ਮਹੀਨੇ ਬਾਅਦ ਦੀਆ ਮਿਰਜ਼ਾ ਨੇ ਦਿੱਤੀ ਪ੍ਰਸ਼ੰਸਕਾਂ ਨੂੰ ਖ਼ੁਸ਼ਖ਼ਬਰੀ, ਜਲਦ ਬਣਨ ਵਾਲੀ ਹੈ ਮਾਂ

ਮੁੰਬਈ : ਅਦਾਕਾਰਾ ਦੀਆ ਮਿਰਜ਼ਾ ਇਨੀਂ ਦਿਨੀਂ ਆਪਣੇ ਪਤੀ ਵੈਭਵ ਰੇਖੀ ਅਤੇ ਉਨ੍ਹਾਂ ਦੀ ਧੀ ਸਮਾਇਰਾ ਨਾਲ ਮਾਲਦੀਵ ’ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਅਦਾਕਾਰਾ ਵੈਭਵ ਅਤੇ ਸਮਾਇਰਾ ਨਾਲ ਖ਼ੂਬ ਮਸਤੀ ਕਰ ਰਹੀ ਹੈ। ਦੀਆ ਮਿਰਜ਼ਾ ਸੋਸ਼ਲ ਮੀਡੀਆ ’ਤੇ ਵੀ ਲਗਾਤਾਰ ਸਰਗਰਮ ਹੈ ਅਤੇ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਹੀ ਹਨ। ਇਸ ਦੌਰਾਨ ਅਦਾਕਾਰਾ ਨੇ ਮਾਲਦੀਵ ਤੋਂ ਤਸਵੀਰ ਸਾਂਝੀ ਕਰਕੇ ਦੱਸਿਆ ਕਿ ਉਹ ਮਾਂ ਬਣਨ ਵਾਲੀ ਹੈ।

PunjabKesari ਤਸਵੀਰ ’ਚ ਦੀਆ ਰੈੱਡ ਰੰਗ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਅਦਾਕਾਰਾ ਸਮੁੰਦਰ ਦੇ ਕਿਨਾਰੇ ਖੜ੍ਹੀ ਹੈ ਅਤੇ ਬੇਬੀ ਬੰਪ ਫਲਾਂਟ ਕਰ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਦੀਆ ਨੇ ਲਿਖਿਆ ਕਿ ‘ਪਿ੍ਰਥਵੀ ਮਾਂ ਵੱਲੋਂ ਹੀ ਮੈਨੂੰ ਆਸ਼ੀਰਵਾਦ ਮਿਲਿਆ ਹੈ। ਆਪਣੇ ਗਰਭ ’ਚ ਇਸ ਖ਼ੂਬਸੂਰਤ ਅਹਿਸਾਸ ਨੂੰ ਪਲਦੇ ਹੋਏ ਦੇਖ ਬਹੁਤ ਚੰਗਾ ਮਹਿਸੂਸ ਕਰ ਰਹੀ ਹਾਂ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਦੇ ਰਹੇ ਹਨ ਅਤੇ ਸ਼ੁੱਭਕਾਮਨਾਵਾਂ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਅਦਾਕਾਰਾ ਨੇ ਬਹੁਤ ਹੀ ਸਿੰਪਲ ਤਰੀਕੇ ਨਾਲ 15 ਫਰਵਰੀ ਨੂੰ ਵੈਭਵ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦਾ ਵਿਆਹ ਇਕ ਮਹਿਲਾ ਪੰਡਿਤ ਨੇ ਕਰਵਾਇਆ ਸੀ। ਦੀਆ ਅਤੇ ਵੈਭਵ ਦੇ ਵਿਆਹ ਦੀਆਂ ਤਸਵੀਰ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈਆਂ ਸਨ। 

PunjabKesari


author

Aarti dhillon

Content Editor

Related News