ਕਰਨ ਜੌਹਰ ਦੀ ਗ਼ਲਤ ਭਾਸ਼ਾ ਤੋਂ ਭੜਕੀ Divya Khossla, ਕਿਹਾ ਮੈਨੂੰ ਚੁੱਪ ਕਰਾਉਣ ਲਈ.....

Thursday, Oct 17, 2024 - 10:20 AM (IST)

ਕਰਨ ਜੌਹਰ ਦੀ ਗ਼ਲਤ ਭਾਸ਼ਾ ਤੋਂ ਭੜਕੀ Divya Khossla, ਕਿਹਾ ਮੈਨੂੰ ਚੁੱਪ ਕਰਾਉਣ ਲਈ.....

ਮੁੰਬਈ- ਅਦਾਕਾਰਾ ਆਲੀਆ ਭੱਟ ਦੀ ਫਿਲਮ 'ਜਿਗਰਾ' ਜਦੋਂ ਤੋਂ ਰਿਲੀਜ਼ ਹੋਈ ਹੈ, ਉਦੋਂ ਤੋਂ ਹੀ ਲੋਕ ਇਸ ਬਾਰੇ ਗੱਲਾਂ ਕਰ ਰਹੇ ਹਨ ਪਰ ਫਿਲਮ ਨੂੰ Positive ਤੋਂ ਜ਼ਿਆਦਾ Negative ਪਬਲੀਸਿਟੀ ਮਿਲ ਰਹੀ ਹੈ। ਪ੍ਰੋਡਿਊਸਰ ਤੇ ਅਦਾਕਾਰਾ ਦਿਵਿਆ ਖੋਸਲਾ ਨੇ 'ਜਿਗਰਾ' ਦੇ ਮੇਕਰਸ 'ਤੇ 'ਸਾਵੀ' ਦੀ ਸਕ੍ਰਿਪਟ ਚੋਰੀ ਕਰਨ ਦਾ ਦੋਸ਼ ਲਗਾਇਆ ਹੈ।ਜਦੋਂ ਤੋਂ ਦਿਵਿਆ ਖੋਸਲਾ ਨੇ ਮੇਕਰਸ 'ਤੇ 'ਸਾਵੀ' ਦੀ ਸਟੋਰੀ ਆਈਡੀਆ ਚੋਰੀ ਕਰਨ ਦਾ ਦੋਸ਼ ਲਗਾਇਆ ਹੈ, ਉਦੋਂ ਤੋਂ ਕਰਨ ਜੌਹਰ ਤੇ ਉਸ ਵਿਚਕਾਰ ਲੜਾਈ ਸ਼ੁਰੂ ਹੋ ਗਈ ਹੈ। ਕਰਨ ਜਿਗਰਾ ਫਿਲਮ ਦੇ Co-producer ਹੈ। ਉਸ ਨੇ ਦਿਵਿਆ ਦਾ ਬਿਨਾਂ ਨਾਂ ਲਏ ਉਸ ਨੂੰ ਮੂਰਖ ਕਿਹਾ ਹੈ, ਜਿਸ ਤੋਂ ਬਾਅਦ ਅਦਾਕਾਰਾ ਨੇ ਮੂੰਹਤੋੜ ਜਵਾਬ ਦਿੱਤਾ ਪਰ ਦੋਵਾਂ ਵਿਚਕਾਰ ਲੜਾਈ ਨੇ ਹੋਰ ਗੰਭੀਰ ਰੂਪ ਲੈ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ -ਪਹਿਲਾਂ ਪ੍ਰੇਮਿਕਾ ਨਾਲ ਸਾਂਝੀ ਕੀਤੀ ਤਸਵੀਰ, ਫਿਰ ਹੋਟਲ ਦੀ ਬਾਲਕੋਨੀ ਤੋਂ ਡਿੱਗਿਆ ਮਸ਼ਹੂਰ ਗਾਇਕ

ਕਿੱਥੋਂ ਸ਼ੁਰੂ ਹੋਈ ਲੜਾਈ
ਦਿਵਿਆ ਖੋਸਲਾ ਨੇ ਇਕ ਥਿਏਟਰ ਦੀ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਜਿਗਰਾ ਫਿਲਮ ਚੱਲ ਰਹੀ ਸੀ। ਉਹ ਥਿਏਟਰ ਬਿਲਕੁਲ ਖਾਲੀ ਸੀ। ਦਿਵਿਆ ਨੇ ਕਿਹਾ ਸੀ ਕਿ ਆਲੀਆ ਭੱਟ 'ਚ ਸੱਚੀ ਬਹੁਤ ਜਿਗਰਾ ਹੈ। ਆਪਣੀ ਹੀ ਫਿਲਮ ਲਈ ਟਿਕਟਾਂ ਖਰੀਦਿਆ ਤੇ ਝੂਠੀ ਕਲੈਕਸ਼ਨ ਅਨਾਊਂਸ ਕਰ ਦਿੱਤੀ। ਇਸ 'ਤੇ ਕਰਨ ਜੌਹਰ ਨੇ ਇਕ ਪੋਸਟ 'ਚ ਬਿਨਾਂ ਅਦਾਕਾਰਾ ਦਾ ਨਾਂ ਲਏ ਉਸ ਨੂੰ ਮੂਰਖ ਕਿਹਾ ਸੀ। ਦਿਵਿਆ ਚੁੱਪ ਰਹਿਣ ਵਾਲੀ ਨਹੀਂ ਸੀ। ਉਸ ਨੇ ਵੀ ਕਹਿ ਦਿੱਤਾ ਕਿ ਜੋ ਚੋਰੀਆਂ ਕਰਦੇ ਹਨ ਉਹ ਸ਼ਾਤ ਰਹਿ ਕੇ ਵੀ ਲੜਾਈ 'ਚ ਬਣੇ ਰਹਿ ਸਕਦੇ ਹਨ। ਉਨ੍ਹਾਂ ਦੀ ਕੋਈ ਆਪਣੀ ਆਵਾਜ਼ ਨਹੀਂ ਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ -ਵਿਆਹ ਦੇ 12 ਸਾਲ ਇਹ ਅਦਾਕਾਰਾ ਬਣਨ ਜਾ ਰਹੀ ਹੈ ਮਾਂ

ਗ਼ਲਤ ਭਾਸ਼ਾ 'ਤੇ ਲਗਾਈ ਕਲਾਸ
ਹੁਣ ਨਿੱਜੀ ਚੈਨਲ ਨਾਲ ਦਿੱਤੇ ਇੰਟਰਵਿਊ 'ਚ ਦਿਵਿਆ ਖੋਸਲਾ ਨੇ ਕਰਨ ਜੌਹਰ ਦੀ ਮੂਰਖ ਕਹਿਣ ਦੀ ਗੱਲ 'ਤੇ ਖੁੱਲ੍ਹ ਕੇ ਭੜਾਸ ਕੱਢੀ ਹੈ।ਦਿਵਿਆ ਨੇ ਕਿਹਾ, ''ਅੱਜ ਜਦੋਂ ਮੈਂ ਬੋਲ ਰਹੀ ਹਾਂ ਤਾਂ ਕਰਨ ਜੌਹਰ ਮੈਨੂੰ ਚੁੱਪ ਕਰਾਉਣ ਲਈ ਅਪਸ਼ਬਦ ਬੋਲ ਰਹੇ ਹਨ। ਕੀ ਔਰਤ ਨੂੰ ਮੂਰਖ ਕਹਿਣਾ ਸਹੀ ਹੈ? ਜੇ ਮੇਰੇ ਨਾਲ ਅਜਿਹਾ ਹੋ ਸਕਦਾ ਹੈ, ਤਾਂ ਉਨ੍ਹਾਂ ਬਾਰੇ ਕੀ ਜੋ ਇੰਡਸਟਰੀ ਵਿੱਚ ਨਵੇਂ ਹਨ। ਇੱਥੇ ਕੋਈ ਰਾਜਾ ਨਹੀਂ ਹੈ ਅਤੇ ਮੈਂ ਪਰਜਾ ਵਾਂਗ ਵਿਵਹਾਰ ਨਹੀਂ ਕਰਨਾ ਚਾਹਾਂਗੀ।

ਆਲੀਆ ਭੱਟ ਬਾਰੇ ਆਖੀ ਇਹ ਗੱਲ
ਦਿਵਿਆ ਨੇ ਆਲੀਆ ਬਾਰੇ ਵੀ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਲੀਆ ਮਸ਼ਹੂਰ Personality ਹੈ। ਉਨ੍ਹਾਂ ਨੂੰ ਅਜਿਹੀਆਂ ਹਰਕਤਾਂ ਦੀ ਜ਼ਰੂਰਤ ਨਹੀਂ ਹੈ। ਅਸਲੀ ਬਹਾਦਰੀ ਗ਼ਲਤ ਦੇ ਖਿਲਾਫ਼ ਬੋਲਣ 'ਚ ਹੁੰਦੀ ਹੈ। ਦਰਸ਼ਕਾ ਨੂੰ ਪੈਸੇ ਤੇ ਪਾਵਰ ਦੇ ਬਲ 'ਤੇ ਨਹੀਂ, ਯੋਗਤਾ ਦੇ ਆਧਾਰ 'ਤੇ ਫੈਸਲਾ ਤੈਅ ਕਰਨ ਦਿੱਤਾ ਜਾਣਾ ਚਾਹੀਦਾ ਹੈ।ਦੱਸ ਦਈਏ ਕਿ ਸਾਵੀ ਫਿਲਮ 31 ਮਈ, 2024 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਮੁਕੇਸ਼ ਭੱਟ ਨੇ Co-Produced ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News