ਮੌਤ ਦੀ ਝੂਠੀ ਖ਼ਬਰ ਤੋਂ ਪਰੇਸ਼ਾਨ ਸ਼੍ਰੇਯਸ ਤਲਪੜੇ ਨੇ ਟਰੋਲਰਾਂ ਨੂੰ ਦਿੱਤਾ ਕਰਾਰਾ ਜਵਾਬ
Tuesday, Aug 20, 2024 - 09:32 AM (IST)
ਮੁੰਬਈ- ਅਦਾਕਾਰ ਸ਼੍ਰੇਯਸ ਤਲਪੜੇ ਬਾਰੇ ਇੱਕ ਝੂਠੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਪੋਸਟ 'ਚ ਅਦਾਕਾਰ ਦੀ ਮੌਤ ਦੀ ਝੂਠੀ ਖ਼ਬਰ ਸੀ। ਇਸ ਖ਼ਬਰ ਨੂੰ ਦੇਖ ਕੇ ਸ਼੍ਰੇਯਸ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ। ਜਿਵੇਂ ਹੀ ਸ਼੍ਰੇਯਸ ਤਲਪੜੇ ਨੂੰ ਇਸ ਫੇਕ ਨਿਊਜ਼ ਬਾਰੇ ਪਤਾ ਲੱਗਾ, ਅਦਾਕਾਰ ਨੇ ਇਸ ਬਾਰੇ ਇੰਸਟਾਗ੍ਰਾਮ 'ਤੇ ਇਕ ਲੰਬੀ ਪੋਸਟ ਕੀਤੀ। ਉਸ ਨੇ ਦੱਸਿਆ ਕਿ ਉਹ ਜ਼ਿੰਦਾ, ਖੁਸ਼ ਅਤੇ ਸਿਹਤਮੰਦ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ।ਸ਼੍ਰੇਅਸ ਨੇ ਲਿਖਿਆ- 'ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਜ਼ਿੰਦਾ, ਖੁਸ਼ ਅਤੇ ਸਿਹਤਮੰਦ ਹਾਂ। ਮੈਨੂੰ ਉਸ ਪੋਸਟ ਬਾਰੇ ਪਤਾ ਲੱਗਾ ਜਿਸ 'ਚ ਮੇਰੀ ਮੌਤ ਦਾ ਦਾਅਵਾ ਕੀਤਾ ਜਾ ਰਿਹਾ ਸੀ। ਮੈਂ ਸਮਝਦਾ ਹਾਂ ਕਿ ਹੱਸਣ ਦੀ ਜ਼ਰੂਰਤ ਹੈ, ਪਰ ਜਦੋਂ ਇਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਅਸਲ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਜੋ ਇੱਕ ਮਜ਼ਾਕ ਦੇ ਰੂਪ 'ਚ ਸ਼ੁਰੂ ਹੋਇਆ ਸੀ, ਉਸ ਨੇ ਹੁਣ ਹਰ ਕਿਸੇ ਨੂੰ ਤਣਾਅ 'ਚ ਪਾ ਦਿੱਤਾ ਹੈ ਅਤੇ ਜੋ ਮੇਰੀ ਪਰਵਾਹ ਕਰਦੇ ਹਨ, ਖਾਸ ਕਰਕੇ ਮੇਰੇ ਪਰਿਵਾਰ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ -ਸ਼ਿਵਾਨੀ ਕੁਮਾਰੀ ਨੇ ਲਵਕੇਸ਼ ਕਟਾਰੀਆ ਦੇ ਗੁੱਟ 'ਤੇ ਬੰਨ੍ਹੀ ਰੱਖੜੀ, ਬਦਲੇ 'ਚ ਆਪਣੇ ਭਰਾ ਤੋਂ ਮਿਲਿਆ ਖਾਸ ਤੋਹਫਾ
ਅਦਾਕਾਰ ਨੇ ਅੱਗੇ ਲਿਖਿਆ- 'ਮੇਰੀ ਛੋਟੀ ਬੱਚੀ, ਜੋ ਹਰ ਰੋਜ਼ ਸਕੂਲ ਜਾਂਦੀ ਹੈ, ਮੇਰੀ ਸਿਹਤ ਨੂੰ ਲੈ ਕੇ ਚਿੰਤਤ ਰਹਿੰਦੀ ਹੈ ਅਤੇ ਲਗਾਤਾਰ ਸਵਾਲ ਪੁੱਛਦੀ ਹੈ ਅਤੇ ਜਾਣਨਾ ਚਾਹੁੰਦੀ ਹੈ ਕਿ ਮੈਂ ਠੀਕ ਹਾਂ। ਇਹ ਝੂਠੀਆਂ ਖ਼ਬਰਾਂ ਉਸਨੂੰ ਹੋਰ ਉਦਾਸ ਕਰਦੀਆਂ ਹਨ ਅਤੇ ਉਸ ਨੂੰ ਹੋਰ ਸਵਾਲ ਪੁੱਛਣ ਲਈ ਮਜ਼ਬੂਰ ਕਰਦੀਆਂ ਹਨ। ਜੋ ਲੋਕ ਇਸ ਤਰ੍ਹਾਂ ਦੀ ਸਮੱਗਰੀ ਨੂੰ ਅੱਗੇ ਵਧਾ ਰਹੇ ਹਨ, ਉਨ੍ਹਾਂ ਨੂੰ ਇਸ ਨੂੰ ਰੋਕਣਾ ਚਾਹੀਦਾ ਹੈ ਅਤੇ ਇਸ ਦੇ ਪ੍ਰਭਾਵ ਬਾਰੇ ਸੋਚਣਾ ਚਾਹੀਦਾ ਹੈ। ਕੁਝ ਲੋਕ ਅਸਲ 'ਚ ਮੇਰੀ ਸਿਹਤ ਲਈ ਪ੍ਰਾਰਥਨਾ ਕਰਦੇ ਹਨ ਅਤੇ ਇਸ ਤਰੀਕੇ ਨਾਲ ਹਾਸੇ-ਮਜ਼ਾਕ ਦੀ ਵਰਤੋਂ ਹੁੰਦੀ ਦੇਖ ਕੇ ਦਿਲ ਕੰਬ ਜਾਂਦਾ ਹੈ।'ਇਸ ਤੋਂ ਨਾ ਸਿਰਫ਼ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਸਗੋਂ ਉਸ ਨਾਲ ਜੁੜੇ ਲੋਕ ਜਿਵੇਂ ਪਰਿਵਾਰ ਅਤੇ ਖਾਸ ਤੌਰ 'ਤੇ ਛੋਟੇ ਬੱਚੇ ਵੀ ਇਸ ਸਥਿਤੀ ਨੂੰ ਪੂਰੀ ਤਰ੍ਹਾਂ ਸਮਝਣ ਦੇ ਯੋਗ ਨਹੀਂ ਹਨ। ਕਿਰਪਾ ਕਰਕੇ ਇਸ ਨੂੰ ਰੋਕੋ। ਇਹ ਕਿਸੇ ਨਾਲ ਨਾ ਕਰੋ। ਮੈਂ ਨਹੀਂ ਚਾਹੁੰਦਾ ਕਿ ਇਹ ਤੁਹਾਡੇ ਨਾਲ ਵਾਪਰੇ ਇਸ ਲਈ ਕਿਰਪਾ ਕਰਕੇ ਸੰਵੇਦਨਸ਼ੀਲ ਰਹੋ।
ਇਹ ਖ਼ਬਰ ਵੀ ਪੜ੍ਹੋ -35 ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਸਲਮਾਨ ਖ਼ਾਨ-ਭਾਗਯਸ਼੍ਰੀ ਦੀ ਜੋੜੀ
ਤੁਹਾਨੂੰ ਦੱਸ ਦੇਈਏ ਕਿ 'ਵੈਲਕਮ ਟੂ ਦ ਜੰਗਲ' ਦੀ ਸ਼ੂਟਿੰਗ ਦੌਰਾਨ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹੁਣ ਅਦਾਕਾਰ ਪੂਰੀ ਤਰ੍ਹਾਂ ਠੀਕ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id53832371