ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਪਤੀ ਰਾਹੁਲ ਨਾਲ ਲੰਡਨ ਪਹੁੰਚੀ ਦਿਸ਼ਾ (ਤਸਵੀਰਾਂ)

Thursday, Jul 14, 2022 - 11:00 AM (IST)

ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਪਤੀ ਰਾਹੁਲ ਨਾਲ ਲੰਡਨ ਪਹੁੰਚੀ ਦਿਸ਼ਾ (ਤਸਵੀਰਾਂ)

ਮੁੰਬਈ- ਅਦਾਕਾਰਾ ਦਿਸ਼ਾ ਪਰਮਾਰ ਅਤੇ ਗਾਇਕ ਰਾਹੁਲ ਵੈਦਿਆ ਦੀ ਜੋੜੀ ਨੂੰ ਪ੍ਰਸ਼ੰਸਕ ਖੂਬ ਪਸੰਦ ਕਰਦੇ ਹਨ। ਦਿਸ਼ਾ ਅਤੇ ਰਾਹੁਲ ਨੇ 16 ਜੁਲਾਈ 2021 ਨੂੰ ਵਿਆਹ ਕੀਤਾ ਸੀ। ਜੋੜੇ ਦੇ ਵਿਆਹ ਨੂੰ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ। ਦਿਸ਼ਾ ਅਤੇ ਰਾਹੁਲ ਆਪਣੀ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਲੰਡਨ ਪਹੁੰਚੇ ਹਨ। ਦਿਸ਼ਾ ਨੇ ਛੁੱਟੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਹੈ, ਜੋ ਖੂਬ ਪਸੰਦ ਕੀਤੀਆਂ ਜਾ ਰਹੀ ਹਨ।

PunjabKesari

ਤਸਵੀਰਾਂ 'ਚ ਦਿਸ਼ਾ ਬਲੈਕ ਐਂਡ ਵ੍ਹਾਈਟ ਓਵਰਕੋਟ ਅਤੇ ਡੈਨਿਮ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਬਹੁਤ ਸਟਾਈਲਿਸ਼ ਲੱਗ ਰਹੀ ਹੈ। ਉਧਰ ਰਾਹੁਲ ਬਲਿਊ ਸਵੈਟਸ਼ਰਟ ਅਤੇ ਡੈਨਿਮ ਜੀਨਸ 'ਚ ਦਿਖਾਈ ਦੇ ਰਹੇ ਹਨ।

ਦੋਵੇਂ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਦਿਸ਼ਾ ਅਤੇ ਰਾਹੁਲ ਇਕ ਦੂਜੇ 'ਚ ਖੋਏ ਹੋਏ ਦਿਖਾਈ ਦੇ ਰਹੇ ਹਨ। ਪਿੱਛੇ ਸਮੁੰਦਰ ਦਾ ਨਜ਼ਾਰਾ ਦੇਖਣ ਲਾਈਕ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ।

PunjabKesari
ਦੱਸ ਦੇਈਏ ਕਿ ਰਾਹੁਲ ਵੈਦਿਆ ਅਤੇ ਦਿਸ਼ਾ ਪਹਿਲੀ ਵਾਰ ਇਕ ਮਿਊਜ਼ਿਕ ਵੀਡੀਓ ਦੌਰਾਨ ਮਿਲੇ ਸਨ, ਜਿਸ ਦੇ ਬਾਅਦ ਦੋਵਾਂ ਦੀ ਦੋਸਤੀ ਹੋਈ ਅਤੇ ਫਿਰ ਪਿਆਰ ਹੋ ਗਿਆ। ਰਾਹੁਲ ਨੇ 'ਬਿਗ ਬੌਸ 4' ਦੇ ਘਰ 'ਚ ਦਿਸ਼ਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ।
ਇਸ ਤੋਂ ਬਾਅਦ ਦਿਸ਼ਾ ਨੇ ਸ਼ੋਅ 'ਚ ਆ ਕੇ ਰਾਹੁਲ ਨੂੰ ਹਾਂ 'ਚ ਜਵਾਬ ਦਿੱਤਾ ਸੀ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਦੋਵਾਂ ਨੇ 16 ਜੁਲਾਈ 2021 ਨੂੰ ਹਮੇਸ਼ਾ-ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ।  

PunjabKesari


author

Aarti dhillon

Content Editor

Related News