ਅਜੇ ਵੀ ਨਹੀਂ ਟਲਿਆ ਖ਼ਤਰਾ, ਮੁੜ ਵਾਪਸ ਆ ਸਕਦੀ ਹੈ ਬਿਮਾਰੀ! ਦੀਪਿਕਾ ਦੇ ਪਤੀ ਸ਼ੋਏਬ ਨੇ ਕੀਤਾ ਵੱਡਾ ਖੁਲਾਸਾ
Friday, Jul 04, 2025 - 01:15 PM (IST)

ਮੁੰਬਈ: ਟੀਵੀ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਕੱਕੜ ਇਨ੍ਹੀਂ ਦਿਨੀਂ ਆਪਣੀ ਸਿਹਤ ਨੂੰ ਲੈ ਕੇ ਚਰਚਾ ਵਿਚ ਹੈ। ਉਨ੍ਹਾਂ ਨੂੰ ਲਿਵਰ ਦੇ ਦੂਜੇ ਸਟੇਜ ਦਾ ਕੈਂਸਰ ਹੋ ਗਿਆ ਸੀ, ਜਿਸ ਦੀ ਪੁਸ਼ਟੀ ਹੋਣ ਮਗਰੋਂ ਉਨ੍ਹਾਂ ਦੀ ਤੁਰੰਤ ਸਰਜਰੀ ਕੀਤੀ ਗਈ। ਹਾਲਾਂਕਿ, ਉਹ ਅਜੇ ਵੀ ਖਤਰੇ ਤੋਂ ਬਾਹਰ ਨਹੀਂ ਹੈ।
ਦੀਪਿਕਾ ਦੇ ਪਤੀ ਅਤੇ ਅਭਿਨੇਤਾ ਸ਼ੋਏਬ ਇਬਰਾਹੀਮ ਨੇ ਆਪਣੇ ਹਾਲੀਆ ਵਲੌਗ ਰਾਹੀਂ ਇਕ ਹੈਰਾਨ ਵਾਲੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਹੀ ਦੀਪਿਕਾ ਨੂੰ ਕੈਂਸਰ ਤੋਂ ਮੁਕਤ ਘੋਸ਼ਿਤ ਕਰ ਦਿੱਤਾ ਗਿਆ ਹੈ, ਪਰ ਬਾਇਓਪਸੀ ਰਿਪੋਰਟ ਅਨੁਸਾਰ ਕੈਂਸਰ ਦੇ ਦੁਬਾਰਾ ਵਾਪਸ ਆਉਣ ਦੀ ਸੰਭਾਵਨਾ ਅਜੇ ਵੀ ਬਣੀ ਹੋਈ ਹੈ।
ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਕਲੌਤੇ ਪੁੱਤ ਨੇ ਛੱਡੀ ਦੁਨੀਆ
ਸ਼ੋਏਬ ਨੇ ਦੱਸਿਆ ਕਿ: “3 ਜੂਨ ਨੂੰ ਦੀਪਿਕਾ ਦੀ ਸਰਜਰੀ ਹੋਈ ਸੀ, ਜੋ ਸਾਡੇ ਲਈ ਇੱਕ ਭਾਵੁਕ ਅਤੇ ਡਰਾਉਣਾ ਦਿਨ ਸੀ। ਰਿਪੋਰਟ ਵਿੱਚ ਜਿੰਨਾ ਕੈਂਸਰ ਦਿਖਾਈ ਦੇ ਰਿਹਾ ਸੀ, ਹਕੀਕਤ ਵਿੱਚ ਇਹ ਉਸ ਤੋਂ ਕਈ ਗੁਣਾ ਵਧੇਰੇ ਸੀ।” ਉਨ੍ਹਾਂ ਇਹ ਵੀ ਦੱਸਿਆ ਕਿ ਡਾਕਟਰਾਂ ਨੇ ਦੀਪਿਕਾ ਨੂੰ ਭਾਰ ਚੁੱਕਣ ਵਾਲੀ ਐਕਸਰਸਾਈਜ਼ ਜਾਂ ਯੋਗਾ ਕਰਨ ਤੋਂ ਮਨਾਂ ਕਰ ਦਿੱਤਾ ਹੈ, ਕਿਉਂਕਿ ਇਹ ਉਨ੍ਹਾਂ ਦੇ ਸਰੀਰ ਉੱਤੇ ਜ਼ਿਆਦਾ ਦਬਾਅ ਪਾ ਸਕਦਾ ਹੈ। ਹਾਲੇ ਉਨ੍ਹਾਂ ਨੂੰ ਸਿਰਫ ਹੌਲੀ-ਹੌਲੀ ਚਲਣ ਦੀ ਇਜਾਜ਼ਤ ਮਿਲੀ ਹੈ। ਭੋਜਨ ਦੇ ਸੰਦਰਭ ਵਿਚ, ਡਾਕਟਰਾਂ ਨੇ ਉਨ੍ਹਾਂ ਨੂੰ ਸਪਸ਼ਟ ਹਦਾਇਤ ਦਿੱਤੀ ਹੈ ਕਿ ਤਲਿਆ-ਭੁੰਨਿਆ ਜਾਂ ਬਾਹਰ ਦਾ ਖਾਣਾ ਨਾ ਖਾਣ। ਸਿਰਫ ਘਰ ਦਾ ਬਣਿਆ ਹਲਕਾ ਖਾਣਾ ਹੀ ਉਨ੍ਹਾਂ ਦੀ ਸਿਹਤ ਲਈ ਢੁਕਵਾਂ ਰਹੇਗਾ।
ਸ਼ੋਏਬ ਨੇ ਆਖ਼ਿਰ ਵਿੱਚ ਦੱਸਿਆ ਕਿ, “ਦੀਪਿਕਾ ਦਾ ਇਲਾਜ ਅਗਲੇ 2 ਸਾਲਾਂ ਤੱਕ ਚੱਲੇਗਾ। ਹਾਲੇ ਦਵਾਈਆਂ ਚੱਲ ਰਹੀਆਂ ਹਨ, ਪਰ ਜੇਕਰ ਭਵਿੱਖ ਵਿੱਚ ਕੈਂਸਰ ਸੈੱਲ ਮੁੜ ਨਜ਼ਰ ਆਉਂਦੇ ਹਨ, ਤਾਂ ਦਵਾਈ ਦੀ ਖੁਰਾਕ ਵਧਾਈ ਜਾਵੇਗੀ ਜਾਂ ਫਿਰ IV ਥੈਰੇਪੀ ਰਾਹੀਂ ਇਲਾਜ ਕੀਤਾ ਜਾਵੇਗਾ। ਹਰ 3 ਹਫ਼ਤੇ ਵਿੱਚ ਸਕੈਨਿੰਗ ਕਰਵਾਈ ਜਾਵੇਗੀ ਤਾਂ ਜੋ ਸਰੀਰ ਵਿਚ ਕਿਸੇ ਵੀ ਬਦਲਾਅ ਦਾ ਸਮੇਂ 'ਤੇ ਪਤਾ ਲਗਾਇਆ ਜਾ ਸਕੇ।”
ਇਹ ਵੀ ਪੜ੍ਹੋ: ਸਰੀਰ 'ਤੇ ਭਗਵਾਨ ਦੇ ਟੈਟੂ ਬਣਵਾਉਣਾ ਸਹੀ ਜਾਂ ਗਲਤ? ਜਾਣੋ ਪ੍ਰੇਮਾਨੰਦ ਮਹਾਰਾਜ ਜੀ ਨੇ ਕੀ ਕਿਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8