ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਨੇ ਦੱਸੀ ਹੱਡਬੀਤੀ, ਲੰਬਾ ਚੌੜਾ ਚਿੱਠਾ ਲਿਖ ਲੋਕਾਂ ਨੂੰ ਦਿੱਤੀ ਇਹ ਸਲਾਹ

Tuesday, May 11, 2021 - 05:02 PM (IST)

ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਨੇ ਦੱਸੀ ਹੱਡਬੀਤੀ, ਲੰਬਾ ਚੌੜਾ ਚਿੱਠਾ ਲਿਖ ਲੋਕਾਂ ਨੂੰ ਦਿੱਤੀ ਇਹ ਸਲਾਹ

ਚੰਡੀਗੜ੍ਹ (ਬਿਊਰੋ) - ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਹਮੇਸ਼ਾ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅੰਬਰ ਧਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਖ਼ਾਸ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਹੈ, ''ਮੇਰੇ ਜ਼ਿਆਦਾਤਰ ਜਾਨਣ ਵਾਲੇ ਕਹਿੰਦੇ ਹਨ ਅੰਬਰ ਮੇਰੇ ਨਾਲ ਆਹ ਹੋਇਆ ਜਾਂ ਤੂੰ ਖੁਸ਼ ਕਿਵੇਂ ਰਹਿੰਦੀ ਆਂ ? ਦੇਖੋ ਕੋਈ ਕਿਸੇ ਦਾ ਦਿੱਤਾ ਨਹੀਂ ਖਾਂਦਾ, ਹਰ ਕੋਈ ਆਪਣੇ ਨਸੀਬ ਦਾ ਖਾਂਦਾ।

PunjabKesari

ਸਭ ਉਸ ਦੀ ਖੇਡ ਆ ਉਸ ਨੇ ਜਿੱਥੇ ਦਾ ਦਾਣਾ ਪਾਣੀ ਲਿਖਿਆ ਉਹ ਨੂੰ ਹੀ ਪਤਾ, ਇਨਸਾਨ ਇਵੇਂ ਹੀ ਟੈਂਨਸ਼ਨ ਲੈਂਦਾ ਰਹਿੰਦਾ ਆ ਸਾਰੀ ਉਮਰ। ਇਹ ਜੋ ਪਲ ਹੁਣ ਆ ਤੁਹਾਡੇ ਕੋਲ ਇਹ ਕਦੇ ਮੁੜ ਕੇ ਨਹੀਂ ਆਉਣਗੇ। ਸਭ ਜਾ ਤਾਂ ਆਪਣੇ ਪਾਸਟ (ਜੋ ਬੀਤ ਗਿਆ) ਬਾਰੇ ਸੋਚਦੇ ਰਹਿੰਦੇ ਆ, ਜਾਂ ਫ਼ਿਰ ਭਵਿੱਖ ਦੀ ਟੈਂਨਸ਼ਨ ਲੈਂਦੇ ਰਹਿੰਦੇ ਆ। ਜੋ ਬੀਤ ਗਿਆ ਹੈ, ਸੋ ਬੀਤ ਗਿਆ ਅਤੇ ਕੱਲ੍ਹ ਦਾ ਪਤਾ ਨਹੀਂ ਕਿ ਸਵੇਰੇ ਦੇਖਣ ਨੂੰ ਮਿਲਣੀ ਹੈ ਜਾਂ ਨਹੀਂ। ਰੱਬ 'ਤੇ ਛੱਡੋ ਟੈਂਨਸ਼ਨ, ਅੱਜ 'ਚ ਜਿਊਣਾ ਸਿੱਖੋ। ਵਾਹਿਗੁਰੂ ਜੀ ਦੀ ਮਿਹਰ ਹੋਵੇ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਢਾਉਂਦੀ ਨਹੀਂ। 

 
 
 
 
 
 
 
 
 
 
 
 
 
 
 
 

A post shared by Aamber Dhaliwal (@aamberdhaliwall)

ਦੱਸ ਦਈਏ ਕਿ ਬੀਤੇ ਦਿਨ 'ਮਦਰਸਜ਼ ਡੇਅ' ਦੇ ਖ਼ਾਸ ਮੌਕੇ 'ਤੇ ਅੰਬਰ ਧਾਲੀਵਾਲ ਨੇ ਆਪਣੀ ਮਾਂ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਅੰਬਰ ਧਾਲੀਵਾਲ ਨੇ ਕੈਪਸ਼ਨ 'ਚ ਲਿਖਿਆ, 'ਮੇਰੀ ਜ਼ਿੰਦਗੀ ਮੇਂ ਏਕ ਭੀ ਗਮ ਨਹੀਂ ਹੋਤਾ ਅਗਰ ਕਿਸਮਤ ਲਿਖ ਨੇ ਕਾ ਹੱਕ ਮੇਰੀ ਮਾਂ ਕੋ ਮਿਲਾ ਹੋਤਾ।'

PunjabKesari

ਦਿਲਪ੍ਰੀਤ ਢਿੱਲੋਂ ਨੇ ਸੱਸ 'ਤੇ ਲਾਏ ਸਨ ਗੰਭੀਰ ਦੋਸ਼
ਦਿਲਪ੍ਰੀਤ ਢਿੱਲੋਂ ਨੇ ਕਿਹਾ ਸੀ ਕਿ ਮੇਰੀ ਸੱਸ ਤੇ ਮੇਰਾ ਸਾਲਾ ਆਪਣੀਆਂ ਆਈਡੀਆ ਸਾਂਝੀਆਂ ਕਰਵਾ ਰਹੇ ਨੇ। ਇਹ ਦੋਵੇਂ ਆਪਣੀ ਹੀ ਧੀ ਦਾ ਘਰ ਉਜਾੜ ਰਹੇ ਹਨ। ਨਾਲ ਹੀ ਉਨ੍ਹਾਂ ਨੇ ਆਪਣੀ ਪਤਨੀ ਅੰਬਰ ਧਾਲੀਵਾਲ ਨੂੰ ਕਿਹਾ ਇਨ੍ਹਾਂ ਲੋਕਾਂ ਨੇ ਅਸਲ 'ਚ ਤੇਰਾ ਘਰ ਤੋੜ (ਉਜਾੜ) ਦੇਣਾ ਹੈ। ਮੈਂ ਕਿਸੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ। ਮੇਰਾ ਕਿਸੇ ਕੁੜੀ ਨਾਲ ਕੋਈ ਚੱਕਰ ਨਹੀਂ ਹੈ। ਤੁਸੀਂ ਮੇਰੇ ਪਿੰਡ ਆ ਕੇ ਪੁੱਛ ਸਕਦੇ ਹੋ ਕਿ ਮੈਂ ਕਿਸ ਤਰ੍ਹਾਂ ਦਾ ਬੰਦਾ ਹਾਂ।

PunjabKesari

ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ ਕੁੱਟਮਾਰ ਦੀਆਂ ਤਸਵੀਰਾਂ
ਦੱਸ ਦਈਏ ਕਿ ਅੰਬਰ ਧਾਲੀਵਾਲ ਨੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ 'ਚ ਉਸ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਸਨ। ਅੰਬਰ ਧਾਲੀਵਾਲ ਦਾ ਕਹਿਣਾ ਸੀ ਕਿ ਮੇਰੇ ਪਤੀ ਦਿਲਪ੍ਰੀਤ ਢਿੱਲੋਂ ਦਾ ਕਾਫ਼ੀ ਕੁੜੀਆਂ ਨਾਲ ਅਫੇਅਰ (ਚੱਕਰ) ਸੀ, ਜਿਸ ਕਾਰਨ ਮੈਂ ਉਨ੍ਹਾਂ ਤੋਂ ਤਲਾਕ ਲੈ ਲਿਆ। ਜਦੋਂ ਮੈਨੂੰ ਦਿਲਪ੍ਰੀਤ ਦੇ ਅਫੇਅਰਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੇਰੇ ਨਾਲ ਕਾਫ਼ੀ ਕੁੱਟਮਾਰ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।

PunjabKesari

ਸਾਲ 2018 'ਚ ਅੰਬਰ ਧਾਲੀਵਾਲ ਨਾਲ ਕਰਵਾਇਆ ਸੀ ਵਿਆਹ
ਦੱਸਣਯੋਗ ਹੈ ਕਿ ਗਾਇਕ ਦਿਲਪ੍ਰੀਤ ਨੇ ਸਾਲ 2018 'ਚ ਅੰਬਰ ਧਾਲੀਵਾਲ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ 'ਤੇ ਛਾਈਆ ਰਹਿੰਦੀਆ ਸਨ। ਦੋਵੇਂ ਕਈ ਪੰਜਾਬੀ ਗੀਤਾਂ 'ਚ ਵੀ ਇਕੱਠੇ ਅਦਾਕਾਰੀ ਕਰਦੇ ਨਜ਼ਰ ਆ ਚੁੱਕੇ ਹਨ।

PunjabKesari


author

sunita

Content Editor

Related News