ਨਿਖਿਲ ਪਟੇਲ ਦੀ ਧੋਖਾਧੜੀ ਤੋਂ ਬਾਅਦ ਦਿਲਜੀਤ ਕੌਰ ਨੇ ਲਿਆ ਵੱਡਾ ਫੈਸਲਾ

Friday, Aug 16, 2024 - 04:36 PM (IST)

ਨਿਖਿਲ ਪਟੇਲ ਦੀ ਧੋਖਾਧੜੀ ਤੋਂ ਬਾਅਦ ਦਿਲਜੀਤ ਕੌਰ ਨੇ ਲਿਆ ਵੱਡਾ ਫੈਸਲਾ

ਮੁੰਬਈ- ਟੀ.ਵੀ. ਅਦਾਕਾਰਾ ਦਿਲਜੀਤ ਕੌਰ ਦਾ ਦੂਜਾ ਵਿਆਹ ਐਨ.ਆਰ.ਆਈ. ਕਾਰੋਬਾਰੀ ਪਤੀ ਨਿਖਿਲ ਪਟੇਲ ਨਾਲ ਹੋਇਆ ਸੀ। ਉਸ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਸੀ। ਇਹ ਦਿਲਜੀਤ ਕੌਰ ਦਾ ਦੂਜਾ ਵਿਆਹ ਸੀ ਅਤੇ ਨਿਖਿਲ ਪਟੇਲ ਵੀ ਤਲਾਕਸ਼ੁਦਾ ਸੀ। ਵਿਆਹ ਤੋਂ ਬਾਅਦ ਦੋਵੇਂ ਵਿਦੇਸ਼ ਸ਼ਿਫਟ ਹੋ ਗਏ ਸਨ ਪਰ ਅਚਾਨਕ ਹੀ ਦੋਹਾਂ ਦੇ ਰਿਸ਼ਤੇ 'ਚ ਖਟਾਸ ਆ ਗਈ ਅਤੇ ਉਹ ਵੱਖ ਹੋ ਗਏ। ਦਿਲਜੀਤ ਕੌਰ ਨੇ ਨਿਖਿਲ ਪਟੇਲ 'ਤੇ ਕਈ ਦੋਸ਼ ਲਗਾਏ ਸਨ ਅਤੇ ਨਿਖਿਲ ਨੇ ਦਿਲਜੀਤ ਕੌਰ 'ਤੇ ਕੇਸ ਵੀ ਦਰਜ ਕਰਵਾਇਆ ਸੀ। ਇਸ ਸਭ ਦੇ ਬਾਵਜੂਦ ਦਿਲਜੀਤ ਕੌਰ ਨੇ ਹਾਰ ਨਹੀਂ ਮੰਨੀ। ਹੁਣ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਲਿਆ ਹੈ। ਉਸ ਨੂੰ ਨਾ ਤਾਂ ਇੰਡਸਟਰੀ 'ਚ ਕੰਮ ਮਿਲ ਰਿਹਾ ਹੈ ਅਤੇ ਨਾ ਹੀ ਉਹ ਹੁਣ ਮੁੰਬਈ 'ਚ ਰਹਿਣਾ ਚਾਹੁੰਦੀ ਹੈ। ਅਜਿਹੇ 'ਚ ਦਿਲਜੀਤ ਕੌਰ ਮੁੰਬਈ ਛੱਡ ਰਹੀ ਹੈ। ਉਸ ਨੇ ਕੰਮ ਸ਼ੁਰੂ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਕਪਿਲ ਸ਼ਰਮਾ ਨੇ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਦੂਜੇ ਸੀਜ਼ਨ ਦਾ ਕੀਤਾ ਐਲਾਨ, ਪੋਸਟ ਕੀਤੀ ਸਾਂਝੀ

ਜਦੋਂ ਤੋਂ ਦਿਲਜੀਤ ਕੌਰ ਨੂੰ ਨਿਖਿਲ ਪਟੇਲ ਨੇ ਧੋਖਾ ਦਿੱਤਾ ਹੈ, ਉਦੋਂ ਤੋਂ ਉਹ ਇਸ ਦੁੱਖ ਤੋਂ ਉਭਰ ਨਹੀਂ ਸਕੀ ਹੈ। ਹਰ ਰੋਜ਼ ਅਦਾਕਾਰਾ ਇੰਸਟਾਗ੍ਰਾਮ 'ਤੇ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਹੈ ਅਤੇ ਆਪਣੇ ਸਾਬਕਾ ਪਤੀ ਨਿਖਿਲ ਪਟੇਲ 'ਤੇ ਦੋਸ਼ ਲਗਾਉਂਦੀ ਨਜ਼ਰ ਆਉਂਦੀ ਹੈ। ਹਾਲ ਹੀ 'ਚ ਜਦੋਂ ਨਿਖਿਲ ਪਟੇਲ ਆਪਣੀ ਪ੍ਰੇਮਿਕਾ ਨਾਲ ਭਾਰਤ ਆਏ ਸਨ ਤਾਂ ਦਿਲਜੀਤ ਕੌਰ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਕਾਫੀ ਕੁਝ ਦੱਸਿਆ ਸੀ। ਹੁਣ ਹਾਲ ਹੀ 'ਚ ਦਿਲਜੀਤ ਨੇ ਦੱਸਿਆ ਹੈ ਕਿ ਉਹ ਬਹੁਤ ਤੰਗ ਆ ਚੁੱਕੀ ਹੈ, ਉਸ ਕੋਲ ਨਾ ਤਾਂ ਕੰਮ ਹੈ ਅਤੇ ਨਾ ਹੀ ਰਹਿਣ ਲਈ ਕੋਈ ਜਗ੍ਹਾ ਹੈ। ਅਜਿਹੇ 'ਚ ਦਿਲਜੀਤ ਨੇ ਮੁੰਬਈ ਸ਼ਹਿਰ ਛੱਡਣ ਦਾ ਵੱਡਾ ਫੈਸਲਾ ਲਿਆ ਹੈ। ਉਸ ਨੇ ਇੱਕ ਇੰਟਰਵਿਊ 'ਚ ਦੱਸਿਆ, ਮੈਂ ਹੁਣ ਮਾਇਆਨਗਰੀ ਛੱਡਣ ਦਾ ਕਦਮ ਚੁੱਕਿਆ ਹੈ। ਹੁਣ ਮੈਂ ਇੱਕ Travel ਅਤੇ Food ਬਲੌਗ ਬਣਾਉਣ 'ਤੇ ਕੰਮ ਕਰਨ ਜਾ ਰਹੀ ਹਾਂ। ਮੈਂ ਇਸ ਕੰਮ ਨਾਲ ਇੱਕ ਨਵਾਂ ਸਫ਼ਰ ਸ਼ੁਰੂ ਕੀਤਾ ਹੈ। ਮੈਨੂੰ ਅਹਿਸਾਸ ਹੋਇਆ ਹੈ ਕਿ ਇਹ ਕੇਵਲ ਯਾਤਰਾ ਹੀ ਹੈ ਜੋ ਮੈਨੂੰ ਹਨੇਰੇ ਸੰਸਾਰ ਤੋਂ ਬਾਹਰ ਕੱਢ ਸਕਦੀ ਹੈ ਜਿਸ ਵਿੱਚ ਮੈਂ ਬੈਠੀ ਹਾਂ। ਇਸ ਲਈ ਮੇਰੇ ਨਾਲ ਪਹਿਲਾਂ ਵੀ ਸੰਪਰਕ ਕੀਤਾ ਗਿਆ ਸੀ, ਪਰ ਉਸ ਸਮੇਂ ਮੈਂ ਕੁਝ ਨਵਾਂ ਕਰਨ ਦੀ ਸਥਿਤੀ 'ਚ ਨਹੀਂ ਸੀ, ਪਰ ਹੁਣ ਮੈਨੂੰ ਲੱਗਦਾ ਹੈ ਕਿ ਇਹ ਕੰਮ ਸਭ ਤੋਂ ਵਧੀਆ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ -'ਕਹਾਣੀ ਸੁਣੋ' ਦੀ ਮਸ਼ਹੂਰ ਗਾਇਕਾ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਭਰਤੀ

ਦਿਲਜੀਤ ਕੌਰ ਨੇ ਅੱਗੇ ਕਿਹਾ, “ਮੇਰੇ ਕੋਲ ਇਸ ਸਮੇਂ ਘਰ ਨਹੀਂ ਹੈ। ਹੁਣ ਦੁਨੀਆ ਮੇਰਾ ਘਰ ਹੋਵੇਗੀ। ਮੈਂ ਹੁਣ ਯਾਤਰਾ ਕਰਾਂਗੀ ਅਤੇ ਮੈਨੂੰ ਉਮੀਦ ਹੈ ਕਿ ਇਸ ਨਾਲ ਮੈਨੂੰ ਸ਼ਾਂਤੀ ਮਿਲੇਗੀ। ਇਹੀ ਕਾਰਨ ਹੈ ਕਿ ਮੈਂ ਇਸ ਪੇਸ਼ਕਸ਼ ਲਈ ਹਾਮੀ ਭਰੀ ਹੈ। ਹੁਣ ਮੈਂ Travel ਰਾਹੀਂ ਕਮਾਈ ਕਰ ਸਕਦੀ ਹਾਂ। ਮੈਨੂੰ ਲੱਗਦਾ ਹੈ ਕਿ ਮੇਰੇ ਲਈ ਅੱਗੇ ਵਧਣ ਅਤੇ ਸ਼ਾਂਤੀ ਪਾਉਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ ਅਤੇ ਨਾਲ ਹੀ, ਮੈਂ ਆਪਣੇ ਪੁੱਤਰ ਨੂੰ ਇਨ੍ਹਾਂ ਸਾਰੀਆਂ ਮੁਸੀਬਤਾਂ ਤੋਂ ਦੂਰ ਰੱਖ ਸਕਦੀ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News