ਦਿਲਜੀਤ ਦੋਸਾਂਝ ਲਈ ਫੈਨਜ਼ ਦਾ ਇੰਨਾ ਪਿਆਰ, ਖਾਧੇ ਪੁਲਸ ਦੇ ਡੰਡੇ, ਵੀਡੀਓ ਵਾਇਰਲ
Monday, Dec 16, 2024 - 09:35 AM (IST)
ਚੰਡੀਗੜ੍ਹ- ਬੀਤੀ ਰਾਤ ਗਾਇਕ ਦਿਲਜੀਤ ਦੋਸਾਂਝ ਨੇ ਚੰਡੀਗੜ੍ਹ ਵਿੱਚ ਆਪਣਾ ਸ਼ੋਅ ਕੀਤਾ, ਜਿਸ ਦੀਆਂ ਸ਼ਾਨਦਾਰ ਵੀਡੀਓਜ਼ ਹੁਣ ਇੰਸਟਾਗ੍ਰਾਮ ਉਤੇ ਵਾਇਰਲ ਹੋ ਰਹੀਆਂ ਹਨ, ਇਨ੍ਹਾਂ ਵੀਡੀਓ ਵਿੱਚ ਹੀ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।ਜੀ ਹਾਂ...ਦਰਅਸਲ, ਸ਼ੋਸਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਇੱਕ ਫੈਨ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਦਰੱਖ਼ਤ ਉਤੇ ਚੜ੍ਹ ਕੇ ਦੇਖ ਰਿਹਾ ਹੈ, ਉੱਥੇ ਤਾਇਨਾਤ ਇੱਕ ਪੁਲਸ ਕਰਮੀ ਉਸ ਨੂੰ ਹੇਠਾਂ ਉਤਰਨ ਲਈ ਕਹਿੰਦਾ ਹੈ, ਜਦੋਂ ਉਹ ਨਹੀਂ ਉਤਰਦਾ ਤਾਂ ਪੁਲਸ ਕਰਮੀ ਉਸ ਦੇ ਡੰਡੇ ਮਾਰਨੇ ਸ਼ੁਰੂ ਕਰ ਦਿੰਦਾ ਹੈ। ਹੁਣ ਇਸ ਵੀਡੀਓ 'ਤੇ ਯੂਜ਼ਰਸ ਕੁਮੈਂਟ ਕਰ ਰਹੇ ਹਨ।
ਇਹ ਵੀ ਪੜ੍ਹੋ- Ranjit Bawa ਨੇ ਸ਼ੋਅ ਰੱਦ ਹੋਣ 'ਤੇ CM ਤੋਂ ਕੀਤੀ ਅਪੀਲ, ਕਿਹਾ...
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਾਇਕ ਦੇ ਸ਼ੋਅ ਦੀਆਂ ਕਈ ਵੀਡੀਓਜ਼ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਸਨ, ਜਿਸ ਵਿੱਚ ਦਰਸ਼ਕ ਸ਼ੋਅ ਦਾ ਆਨੰਦ ਦੂਰ ਲੱਗੇ ਦਰੱਖ਼ਤਾਂ ਉਤੇ ਚੜ੍ਹ ਕੇ ਲੈ ਰਹੇ ਹਨ।ਇਸ ਦੌਰਾਨ ਜੇਕਰ ਗਾਇਕ ਦੇ ਕੰਸਰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਅਕਤੂਬਰ ਵਿੱਚ ਸ਼ੁਰੂ ਹੋਏ ਆਪਣੇ ਸ਼ੋਅ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ, ਹੁਣ ਤੱਕ ਗਾਇਕ ਦਿੱਲੀ, ਜੈਪੁਰ, ਹੈਦਰਾਬਾਦ, ਲਖਨਊ, ਪੂਨੇ, ਬੈਂਗਲੁਰੂ, ਕੋਲਕਾਤਾ ਅਤੇ ਇੰਦੌਰ ਵਿੱਚ ਸ਼ੋਅ ਕਰ ਚੁੱਕੇ ਹਨ, ਇਸ ਤੋਂ ਬਾਅਦ ਗਾਇਕ ਮੁੰਬਈ ਅਤੇ ਗੁਹਾਟੀ ਵਿੱਚ ਸ਼ੋਅ ਕਰਨਗੇ।
ਇਹ ਵੀ ਪੜ੍ਹੋ-ਸ਼ੋਅ ਰੱਦ ਹੋਣ 'ਤੇ ਭੜਕੇ ਗਾਇਕ ਰਣਜੀਤ ਬਾਵਾ, ਕਿਹਾ- ਪੰਜਾਬ 'ਚ ਸਾਨੂੰ ਕੋਈ ਘਾਟ ਨਹੀਂ...
ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਗਾਇਕ ਦਾ ਨਵਾਂ ਗੀਤ 'ਡੌਨ' ਰਿਲੀਜ਼ ਹੋਇਆ ਹੈ, ਜਿਸ ਵਿੱਚ ਗਾਇਕ ਨੇ ਸ਼ਾਹਰੁਖ਼ ਖਾਨ ਨਾਲ ਸਹਿਯੋਗ ਕੀਤਾ ਹੈ। ਇਸ ਤੋਂ ਇਲਾਵਾ ਗਾਇਕ ਆਪਣੀਆਂ ਕਈ ਹਿੰਦੀ ਪੰਜਾਬੀ ਫਿਲਮਾਂ ਕਾਰਨ ਵੀ ਚਰਚਾ ਵਿੱਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।