ਦਿਲਜੀਤ ਦੋਸਾਂਝ ਨੇ ਫ਼ਿਲਮ ‘ਜੋਡ਼ੀ’ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ, ਸੁਣ ਤੁਸੀਂ ਵੀ ਹੋਵੋਗੇ ਹੈਰਾਨ

07/22/2021 5:11:59 PM

ਚੰਡੀਗੜ੍ਹ (ਬਿਊਰੋ)- ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਜੋੜੀ’ ਹੁਣ ਤੱਕ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਪੰਜਾਬੀ ਫ਼ਿਲਮ ਬਣ ਗਈ ਹੈ। ਹਾਲ ਹੀ ‘ਚ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ 'ਤੇ ਇਕ ਸਵਾਲ-ਜਵਾਬ ਦਾ ਸੈਸ਼ਨ ਕੀਤਾ। ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ‘ਜੋੜੀ’ ਦੀ ਰਿਲੀਜ਼ ਦੀ ਤਾਰੀਖ਼ ਬਾਰੇ ਪੁੱਛਿਆ। ਦਿਲਜੀਤ ਨੇ ਰਿਲੀਜ਼ ਦੀ ਤਾਰੀਖ਼ ਜ਼ਾਹਿਰ ਨਹੀਂ ਕੀਤੀ ਪਰ ਕੁਝ ਹੈਰਾਨ ਕਰਨ ਵਾਲੇ ਖ਼ੁਲਾਸੇ ਜ਼ਰੂਰ ਕੀਤੇ।

ਜਦੋਂ ਇਸ ਫ਼ਿਲਮ ਦੀ ਰਿਲੀਜ਼ ਦੀ ਤਾਰੀਖ਼ ਬਾਰੇ ਪੁੱਛਿਆ ਗਿਆ ਤਾਂ ਦਿਲਜੀਤ ਨੇ ਜਵਾਬ ਦਿੱਤਾ ਕਿ ਕੋਰੋਨਾ ਵਾਇਰਸ ਦੇ ਵਧਦੇ-ਘਟਦੇ ਮਾਮਲਿਆਂ ਬਾਰੇ ਅਜੇ ਕੁਝ ਨਹੀਂ ਆਖਿਆ ਜਾ ਸਕਦਾ। ਇਸ ਕਰਕੇ ਦਿਲਜੀਤ ਨੂੰ ਵੀ ਰਿਲੀਜ਼ ਦੀ ਤਾਰੀਖ਼ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਹ ਉਹ ਨਹੀਂ ਸੀ, ਜਿਸ ਨੇ ਸਾਡਾ ਧਿਆਨ ਖਿੱਚਿਆ। ਦਿਲਜੀਤ ਨੇ ਆਪਣੇ ਜਵਾਬ ‘ਚ ਇਕ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ।

PunjabKesari

ਫ਼ਿਲਮ ‘ਜੋੜੀ’ ‘ਚ ਟਰੂ ਸਕੂਲ ਇਕ ਪ੍ਰਮੁੱਖ ਸੰਗੀਤ ਨਿਰਮਾਤਾ ਹੋਣਗੇ। ਬ੍ਰਿਟਿਸ਼-ਪੰਜਾਬੀ ਸੰਗੀਤ ਨਿਰਮਾਤਾ ਦੇ ਇਸ ਫ਼ਿਲਮ ‘ਚ 10 ਤੋਂ 15 ਗਾਣੇ ਹਨ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਇਕੋ ਫ਼ਿਲਮ ‘ਚ 15 ਗਾਣੇ। ਜੇ ਇਹ ਸੱਚ ਹੈ ਤਾਂ ‘ਜੋੜੀ’ ਭਾਰਤ ਦੀ ਸਭ ਤੋਂ ਵੱਧ ਗਾਣਿਆਂ ਵਾਲੀ ਫ਼ਿਲਮ ਬਣ ਜਾਵੇਗੀ ਤੇ ਬਾਲੀਵੁੱਡ ਦੀ ਕਲਾਸਿਕ ਫ਼ਿਲਮ 'ਹਮ ਆਪਕੇ ਹੈਂ ਕੌਨ' ਨੂੰ ਪਛਾੜ ਦੇਵੇਗੀ, ਜਿਸ ‘ਚ 14 ਗਾਣੇ ਸਨ।

ਦਿਲਜੀਤ-ਨਿਮਰਤ ਦੀ ਫ਼ਿਲਮ ‘ਜੋੜੀ’ ਦੇ ਐਲਾਨ ਤੋਂ ਬਾਅਦ ਤੋਂ ਲੋਕਾਂ ਤੋਂ ਹੁਣ ਹੋਰ ਉਡੀਕ ਨਹੀਂ ਹੋ ਰਹੀ। ਉਹ ਕਾਹਲੇ ਪੈਣ ਲੱਗ ਪਏ ਹਨ। ਦਿਲਜੀਤ ਤੇ ਨਿਮਰਤ ਦੀ ਫ਼ਿਲਮ ਦੇ ਸੈੱਟਾਂ ਤੋਂ ਵਾਇਰਲ ਤਸਵੀਰਾਂ ਨੇ ਜਨਤਾ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ।

ਨੋਟ- ਤੁਸੀਂ ਦਿਲਜੀਤ ਦੇ ਨਿਮਰਤ ਦੀ ਇਸ ਫ਼ਿਲਮ ਦੀ ਕਿੰਨੀ ਕੁ ਉਡੀਕ ਕਰ ਰਹੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News