ਦਿਲਜੀਤ ਦੋਸਾਂਝ ਨੇ ਜੰਗਲਾਂ ''ਚ ਲੱਗੀ ਅੱਗ ਦੀ ਤਸਵੀਰ ਸਾਂਝੀ ਕਰ ਜਤਾਈ ਚਿੰਤਾ
Wednesday, Aug 17, 2022 - 05:17 PM (IST)
ਜਲੰਧਰ (ਬਿਊਰੋ) : ਪੰਜਾਬੀ ਇੰਡਸਟਰੀ ਦੀ ਸ਼ਾਨ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੇ 'ਬੋਰਨ ਟੂ ਸ਼ਾਈਨ' ਵਰਲਡ ਟੂਰ 'ਚ ਰੁੱਝੇ ਹੋਏ ਹਨ। ਆਉਣ ਵਾਲੇ ਦਿਨਾਂ 'ਚ ਦਿਲਜੀਤ ਦੋਸਾਂਝ ਇੰਗਲੈਂਡ 'ਚ ਮਿਊਜ਼ਿਕ ਕੰਸਰਟ ਕਰਨ ਜਾ ਰਹੇ ਹਨ। ਇੰਨੀਂ ਦਿਨੀਂ ਦਿਲਜੀਤ ਦੋਸਾਂਝ ਇੰਗਲੈਂਡ 'ਚ ਹਨ।
ਦੱਸ ਦਈਏ ਕਿ ਬੀਤੇ ਦਿਨੀਂ ਦਿਲਜੀਤ ਦੋਸਾਂਝ ਨੇ ਇੰਗਲੈਂਡ ਤੋਂ ਇਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਚਿੰਤਾ ਜ਼ਾਹਿਰ ਕਰ ਰਿਹਾ ਹੈ। ਦਰਅਸਲ, ਇਹ ਤਸਵੀਰ ਇੰਗਲੈਂਡ ਦੀ ਹੈ। ਇੱਥੋਂ ਦੇ ਇੱਕ ਜੰਗਲ 'ਚ ਅੱਗ ਲੱਗੀ ਹੋਈ ਹੈ, ਜਿਸ ਦੀ ਵੀਡੀਓ ਦਿਲਜੀਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ ਨਾਲ ਦਿਲਜੀਤ ਨੇ ਕੈਪਸ਼ਨ 'ਚ ਲਿਖਿਆ, "ਕਲਾਈਮੇਟ ਚੇਂਜ।"
ਸਾਫ਼ ਜ਼ਾਹਰ ਹੈ ਕਿ ਧਰਤੀ ਦੀ ਹਵਾ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਹਰ ਕੋਈ ਚਿੰਤਾ 'ਚ ਹੈ। ਇਸੇ ਨੂੰ ਕਲਾਈਮੇਟ ਚੇਂਜ ਯਾਨਿ ਜਲਵਾਯੂ ਪਰਿਵਰਤਨ ਕਹਿੰਦੇ ਹਨ। ਵਿਗਿਆਨੀਆਂ ਨੇ ਚੇਤਾਵਨੀ ਜਤਾਈ ਹੈ ਕਿ ਜਿਸ ਤਰ੍ਹਾਂ ਧਰਤੀ 'ਤੇ ਗਰਮੀ ਵਧ ਰਹੀ ਹੈ, ਅਜਿਹੇ ਹਾਲਾਤ 'ਚ ਉਹ ਦਿਨ ਦੂਰ ਨਹੀਂ ਜਦੋਂ ਧਰਤੀ ਤੇ ਕੁਦਰਤੀ ਸਰੋਤ ਖਤਮ ਹੋ ਜਾਣਗੇ। ਇਸੇ ਲਈ ਕਲਾਈਮੇਟ ਚੇਂਜ ਵਰਗੀ ਮੁਸੀਬਤ ਤੋਂ ਬਚਣ ਲਈ ਸਾਰਿਆਂ ਨੂੰ ਲੋੜ ਹੈ ਸਹਿਯੋਗ ਦੇਣ ਦੀ। ਕਿਉਂਕਿ ਦੁਨੀਆ ਦਾ ਹਰ ਇਨਸਾਨ ਵੀ ਜੇ ਇੱਕ ਰੁੱਖ ਲਗਾਵੇ ਤਾਂ ਇਸ ਹਿਸਾਬ ਨਾਲ ਸਾਢੇ 7 ਅਰਬ ਰੁੱਖ ਦੁਨੀਆ ਤੇ ਧਰਤੀ ਨੂੰ ਬਚਾਉਣ ਲਈ ਕਾਫ਼ੀ ਹਨ।