ਦਿਲਜੀਤ ਦੋਸਾਂਝ ਨੇ ਸੁਣਾਇਆ ਬਚਪਨ ਦਾ ਕਿੱਸਾ, ਕਿਹਾ 'ਪਰਿਵਾਰ ਕਾਰਨ ਕਦੇ ਫੁੱਟ-ਫੁੱਟ ਕੇ ਰੋਇਆ ਸੀ'
Monday, Jun 22, 2020 - 09:01 AM (IST)
ਜਲੰਧਰ (ਬਿਊਰੋ) — ਪੰਜਾਬੀ ਪ੍ਰਸਿੱਧ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰ ਰਹੇ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਦਿਲਜੀਤ ਨਾਲ ਕੁਝ ਹੋਰ ਲੋਕ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਦਿਲਜੀਤ ਨੇ ਇਨ੍ਹਾਂ ਲੋਕਾਂ ਬਾਰੇ ਪੂਰਾ ਬਿਓਰਾ ਦਿੱਤਾ ਹੈ।
ਦਿਲਜੀਤ ਦੋਸਾਂਝ ਨੇ ਲਿਖਿਆ ਹੈ, ''ਚਿੱਟੇ ਰੁਮਾਲ ਵਾਲਾ ਨਿੱਕਾ ਦੋਸਾਂਝ, ਨਾਲ ਸਾਡੇ ਪਿੰਡ ਤੋਂ ਸਵਰਣ ਭੂਆ ਜੀ ਨਾਲ ਕੋਈ ਰਿਸ਼ਤੇਦਾਰੀ ਤਾਂ ਨਹੀਂ ਸੀ ਪਰ ਫੈਮਿਲੀ ਵਾਂਗ ਪਿਆਰ ਕਰਦੇ ਸੀ ਮੈਨੂੰ, ਗੁੜ ਨਾਲ ਰੋਟੀਆਂ ਖਾਂਦਾ ਹੁੰਦਾ ਸੀ ਭੂਆ ਜੀ ਦੇ ਹੱਥੋਂ, ਨਾਲ ਹੈਪੀ ਵੀਰ ਉਨ੍ਹਾਂ ਦਾ ਬੇਟਾ। ਇਨ੍ਹਾਂ ਨੂੰ ਹੀ ਫਾਲੋ ਕਰਦਾ ਹੁੰਦਾ ਸੀ ਨਿੱਕੇ ਹੁੰਦੇ। ਫਿਰ ਇਹ ਸਾਰੇ ਅਮਰੀਕਾ ਚਲੇ ਗਏ।…ਬਹੁਤ ਰੋਇਆ ਸੀ ਉਦੋਂ, ਮੈਂ ਬਹੁਤ ਕਿਹਾ ਕਿ ਮੈਨੂੰ ਵੀ ਬੈਗ 'ਚ ਪਾ ਕੇ ਨਾਲ ਲੈ ਚੱਲੋ ਆਪਣੇ ਨਾਲ…ਹੁਣ ਪਿਉਰ ਨਹੀਂ ਰਿਹਾ। ਮੈਂ ਮਾਫੀ ਮੰਗਦਾ ਇਸ ਨਿੱਕੇ ਕੋਲੋਂ।…ਮੈਂ ਇਹ ਮਸੂਹਮੀਅਤ ਨਹੀਂ ਸੰਭਾਲ ਸਕਿਆ।'' ਸੋ ਦਿਲਜੀਤ ਨੇ ਇਹ ਤਸਵੀਰ ਸਾਂਝੀ ਕਰਕੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਹਨ।
ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ 'ਚ ਫ਼ਿਲਮ 'ਗੁੱਡ ਨਿਊਜ਼' 'ਚ ਨਜ਼ਰ ਆਏ ਹਨ। ਇਹ ਫ਼ਿਲਮ ਸੁਪਰ ਹਿੱਟ ਰਹੀ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਕਰੀਨਾ ਕਪੂਰ ਖਾਨ, ਅਕਸ਼ੈ ਕੁਮਾਰ ਅਤੇ ਕਿਆਰਾ ਅਡਵਾਨੀ ਨੇ ਮੁੱਖ ਭੂਮਿਕਾ ਨਿਭਾਈ।