‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ਨਾਲ ਦਿਲਜੀਤ ਦੋਸਾਂਝ ਦੁਸਹਿਰੇ ’ਤੇ ਲਗਾਉਣਗੇ ਸਿਨੇਮਾਘਰਾਂ ’ਚ ਰੌਣਕਾਂ

Thursday, Jan 20, 2022 - 11:47 AM (IST)

‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ਨਾਲ ਦਿਲਜੀਤ ਦੋਸਾਂਝ ਦੁਸਹਿਰੇ ’ਤੇ ਲਗਾਉਣਗੇ ਸਿਨੇਮਾਘਰਾਂ ’ਚ ਰੌਣਕਾਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਬੀਤੇ ਦਿਨੀਂ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਦਿਲਜੀਤ ਦੋਸਾਂਝ ਦੀ ਇਸ ਫ਼ਿਲਮ ਦਾ ਨਾਂ ‘ਬਾਬੇ ਭੰਗੜਾ ਪਾਉਂਦੇ ਨੇ’ ਹੈ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਟੀ. ਵੀ. ਅਦਾਕਾਰ ਸ਼ਾਹੀਰ ਸ਼ੇਖ ਦੇ ਪਿਤਾ ਦਾ ਦਿਹਾਂਤ, ਕੋਰੋਨਾ ਕਾਰਨ ਹਸਪਤਾਲ ’ਚ ਸੀ ਦਾਖ਼ਲ

ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਦਿਲਜੀਤ ਦੋਸਾਂਝ ਨੇ ਲਿਖਿਆ, ‘ਅਲੜ ਬਲੜ ਬਾਵੇ ਦਾ... ਬਾਬਾ ਹੁਣ ਦੁਸਹਿਰੇ ’ਤੇ ਭੰਗੜਾ ਪਾਵੇਗਾ। ਪੰਜਾਬੀ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੁਨੀਆ ਭਰ ’ਚ 30 ਸਤੰਬਰ, 2022 ਨੂੰ ਰਿਲੀਜ਼ ਹੋ ਰਹੀ ਹੈ।’

ਦੱਸ ਦੇਈਏ ਕਿ ਇਸ ਫ਼ਿਲਮ ’ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਨਿਭਾਅ ਰਹੇ ਹਨ ਪਰ ਉਨ੍ਹਾਂ ਨਾਲ ਕਿਹੜੀ ਅਦਾਕਾਰਾ ਨਜ਼ਰ ਆਉਣ ਵਾਲੀ ਹੈ, ਇਸ ਦੀ ਜਾਣਕਾਰੀ ਅਜੇ ਨਹੀਂ ਮਿਲੀ ਹੈ। ਫ਼ਿਲਮ ਨੂੰ ਅਮਰਜੀਤ ਸਿੰਘ ਡਾਇਰੈਕਟ ਕਰਨਗੇ, ਜਿਨ੍ਹਾਂ ਨੇ ਦਿਲਜੀਤ ਨਾਲ ਪਹਿਲਾਂ ‘ਰੱਖ ਹੌਂਸਲਾ’ ਫ਼ਿਲਮ ਡਾਇਰੈਕਟ ਕੀਤੀ ਹੈ।

ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ ਤੇ ਡੀ. ਓ. ਪੀ. ਬਲਜੀਤ ਸਿੰਘ ਦਿਓ ਹਨ। ਫ਼ਿਲਮ ਥਿੰਦ ਮੋਸ਼ਨ ਫ਼ਿਲਮਜ਼ ਤੇ ਸਟੋਰੀਟਾਈਮ ਪ੍ਰੋਡਕਸ਼ਨਜ਼ ਫ਼ਿਲਮ ਦੀ ਪੇਸ਼ਕਸ਼ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News