ਮਾਂ ਨਾਲ ਦਿਲਜੀਤ ਦੋਸਾਂਝ ਨੇ ਬਣਾਇਆ ‘ਚਿੱਲੀ ਪਨੀਰ’, ਤੁਸੀਂ ਵੀ ਦੇਖੋ ਵੀਡੀਓ
Tuesday, Feb 08, 2022 - 05:03 PM (IST)
ਚੰਡੀਗੜ੍ਹ (ਬਿਊਰੋ)– ਤਾਲਾਬੰਦੀ ’ਚ ਸਾਨੂੰ ਦਿਲਜੀਤ ਦੋਸਾਂਝ ਦੇ ਕੁਕਿੰਗ ਸਕਿੱਲਜ਼ ਰੱਜ ਕੇ ਦੇਖਣ ਨੂੰ ਮਿਲੇ। ਆਏ ਦਿਨ ਜਿਥੇ ਤਾਲਾਬੰਦੀ ’ਚ ਦਿਲਜੀਤ ਦੋਸਾਂਝ ਨਵੀਆਂ-ਨਵੀਆਂ ਚੀਜ਼ਾਂ ਆਪਣੇ ਚਾਹੁਣ ਵਾਲਿਆਂ ਨੂੰ ਬਣਾ ਕੇ ਦਿਖਾਉਂਦੇ ਸਨ, ਉਥੇ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਹ ਚੀਜ਼ਾਂ ਕਦੇ-ਕਦੇ ਹੀ ਦੇਖਣ ਨੂੰ ਮਿਲ ਰਹੀਆਂ ਹਨ।
ਕੁਝ ਘੰਟੇ ਪਹਿਲਾਂ ਹੀ ਦਿਲਜੀਤ ਦੋਸਾਂਝ ਨੇ ਆਪਣੇ ਚਾਹੁਣ ਵਾਲਿਆਂ ਲਈ ‘ਚਿੱਲੀ ਪਨੀਰ’ ਦੀ ਰੈਸਿਪੀ ਬਣਾਈ ਹੈ। ਖ਼ਾਸ ਗੱਲ ਇਹ ਰਹੀ ਕਿ ਇਸ ਰੈਸਿਪੀ ਦੌਰਾਨ ਦਿਲਜੀਤ ਦੋਸਾਂਝ ਦੀ ਮਾਤਾ ਜੀ ਵੀ ਨਾਲ ਰਹੇ।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਆਉਣ ਤੋਂ ਕੀਤਾ ਮਨ੍ਹਾ? ਜਾਣੋ ਸੱਚਾਈ
ਵੀਡੀਓ ’ਚ ਸਾਨੂੰ ਦਿਲਜੀਤ ਦੋਸਾਂਝ ਦੀ ਮਾਤਾ ਜੀ ਦੀ ਆਵਾਜ਼ ਸੁਣਵਾਈ ਦੇ ਰਹੀ ਹੈ। ਮਾਂ-ਪੁੱਤ ਦੀ ਇਹ ਕਿਊਟ ਵੀਡੀਓ ਲੋਕਾਂ ਨੂੰ ਵੀ ਖ਼ੂਬ ਪਸੰਦ ਆ ਰਹੀ ਹੈ। ਦਿਲਜੀਤ ਦੋਸਾਂਝ ਦੇ ਮਾਤਾ ਜੀ ਇਸ ਦੌਰਾਨ ਦਿਲਜੀਤ ਨੂੰ ਕਹਿੰਦੇ ਹਨ ਕਿ ਮੇਰਾ ਪੁੱਤ ਹੈ ਹੀ ਚਕਵਾਂ।
ਇਹ ਗੱਲ ਦਿਲਜੀਤ ਦੋਸਾਂਝ ਨੇ ਵੀਡੀਓ ਦੀ ਕੈਪਸ਼ਨ ’ਚ ਵੀ ਲਿਖੀ ਹੈ। ਦਿਲਜੀਤ ਨੇ ਲਿਖਿਆ, ‘ਦੋਸਾਂਝਾਵਾਲਾ ਇਨ ਦਿ ਕਿਚਨ ਫੀਚਰਿੰਗ ਮਾਤਾ। ਪੀ. ਐੱਸ.- ਮੇਰਾ ਪੁੱਤਰ ਹੈ ਹੀ ਚਕਵਾਂ।’
ਦੱਸ ਦੇਈਏ ਇਸ ਵੀਡੀਓ ਨੂੰ ਇੰਸਟਾਗ੍ਰਾਮ ’ਤੇ 6 ਘੰਟਿਆਂ ’ਚ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਥੇ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ EP ‘ਡਰਾਈਵ ਥਰੂ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ, ਜੋ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।