ਦਿਲਜੀਤ ਦੋਸਾਂਝ ਦੀ ਫ਼ਿਲਮ ‘ਚਮਕੀਲਾ’ ਨਹੀਂ ਹੋਵੇਗੀ ਸਿਨੇਮਾਘਰਾਂ ’ਚ ਰਿਲੀਜ਼! ਟਵੀਟ ਆਇਆ ਸਾਹਮਣੇ

Saturday, Mar 11, 2023 - 11:30 AM (IST)

ਦਿਲਜੀਤ ਦੋਸਾਂਝ ਦੀ ਫ਼ਿਲਮ ‘ਚਮਕੀਲਾ’ ਨਹੀਂ ਹੋਵੇਗੀ ਸਿਨੇਮਾਘਰਾਂ ’ਚ ਰਿਲੀਜ਼! ਟਵੀਟ ਆਇਆ ਸਾਹਮਣੇ

ਚੰਡੀਗੜ੍ਹ (ਬਿਊਰੋ)– ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਚਮਕੀਲਾ’ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਇਸ ਫ਼ਿਲਮ ’ਚ ਦਿਲਜੀਤ ਦੋਸਾਂਝ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਅ ਰਹੇ ਹਨ।

ਫ਼ਿਲਮ ਲਈ ਦਿਲਜੀਤ ਦੋਸਾਂਝ ਨੇ ਆਪਣੀ ਲੁੱਕ ਵੀ ਬਦਲੀ ਹੈ, ਜੋ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਬੇਹੱਦ ਖ਼ੁਸ਼ ਹਨ। ਹਾਲਾਂਕਿ ਸੋਸ਼ਲ ਮੀਡੀਆ ’ਤੇ ਇਕ ਟਵੀਟ ਵਾਇਰਲ ਹੋ ਰਿਹਾ ਹੈ, ਜਿਸ ’ਚ ਇਹ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਦੀ ‘ਚਮਕੀਲਾ’ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਨਹੀਂ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਐਲੀ ਮਾਂਗਟ ਨੇ ਮੂਸਾ ਪਿੰਡ ਵਿਖੇ ਸਿੱਧੂ ਦੇ ਪਿਤਾ ਨਾਲ ਕੀਤੀ ਮੁਲਾਕਾਤ

ਰਾਹੁਲ ਰਾਓਤ ਨਾਂ ਦੇ ਸ਼ਖ਼ਸ ਵਲੋਂ ਇਹ ਟਵੀਟ ਕੀਤਾ ਗਿਆ ਹੈ, ਜਿਸ ’ਚ ਲਿਖਿਆ ਹੈ ਕਿ ਇਮਤਿਆਜ਼ ਅਲੀ ਦੀ ਮਿਊਜ਼ੀਕਲ ਬਾਇਓਪਿਕ ‘ਚਮਕੀਲਾ’, ਜਿਸ ’ਚ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਮੁੱਖ ਭੂਮਿਕਾ ਨਿਭਾਅ ਰਹੇ ਹਨ, ਉਹ ਸਿਨੇਮਾਘਰਾਂ ’ਚ ਰਿਲੀਜ਼ ਨਹੀਂ ਹੋ ਰਹੀ। ਇਸ ਫ਼ਿਲਮ ਨੂੰ ਸਿੱਧਾ ਓ. ਟੀ. ਟੀ. ਪਲੇਟਫਾਰਮ ‘ਨੈੱਟਫਲਿਕਸ’ ’ਤੇ ਰਿਲੀਜ਼ ਕੀਤਾ ਜਾਵੇਗਾ। ਕੁਝ ਮਹੀਨਿਆਂ ’ਚ ਇਸ ਦਾ ਅਧਿਕਾਰਕ ਐਲਾਨ ਹੋ ਸਕਦਾ ਹੈ।

PunjabKesari

ਦੱਸ ਦੇਈਏ ਕਿ ਅਜੇ ਤਕ ਫ਼ਿਲਮ ਦੀ ਟੀਮ ਵਲੋਂ ਇਸ ਟਵੀਟ ਲੈ ਕੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ। ਦਿਲਜੀਤ ਦੋਸਾਂਝ ਉਂਝ ਨੈੱਟਫਲਿਕਸ ਨਾਲ ਫ਼ਿਲਮ ‘ਜੋਗੀ’ ਕਰਕ ਚੁੱਕੇ ਹਨ।

‘ਚਮਕੀਲਾ’ ਨੂੰ ਇਮਤਿਆਜ਼ ਅਲੀ ਡਾਇਰੈਕਟ ਕਰ ਰਹੇ ਹਨ, ਜਿਸ ’ਚ ਦਿਲਜੀਤ ਤੇ ਪਰਿਣੀਤੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News