ਕੁਦਰਤ ਦੀ ਗੋਦ ਦਿਲਜੀਤ ਦੋਸਾਂਝ, ਦਿਲ-ਲੂਮੀਨਾਟੀ ਟੂਰ ਨੂੰ ਲੈ ਕੇ ਰਹੇ ਸੁਰਖੀਆਂ ''ਚ
Wednesday, Jan 01, 2025 - 12:24 PM (IST)
ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਦਿਲ-ਲੂਮੀਨਾਟੀ ਟੂਰ ਭਾਰਤ ਦੇ ਵਿਚ ਕੁਝ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ, ਜਿਸ ਨੇ ਕਾਫ਼ੀ ਸੁਰਖ਼ੀਆਂ ਵੀ ਬਟੋਰੀਆਂ ਹਨ। ਕਈ ਫ਼ਿਲਮੀ ਕਲਾਕਾਰਾਂ ਦਾ ਦਿਲਜੀਤ ਨੂੰ ਸਾਥ ਵੀ ਮਿਲਿਆ, ਕਈ ਸ਼ੋਅ ਦੇਖਣ ਲਈ ਵੀ ਪਹੁੰਚੇ ਸਨ। ਦੋਸਾਂਝਾਵਾਲੇ ਦਾ ਫੈਨਜ਼ ਦੇ ਵਿਚ ਇਸ ਮੌਕੇ ਕਾਫ਼ੀ ਕ੍ਰੇਜ਼ ਦੇਖਣ ਨੂੰ ਵੀ ਮਿਲਿਆ ਹੈ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਜਾਣਦੇ ਹਨ ਕਿ ਕੰਮ ਅਤੇ ਮਸਤੀ ਨੂੰ ਕਿਵੇਂ ਸੰਤੁਲਿਤ ਕਰਨਾ ਹੈ। ਆਪਣੇ ਦਿਲ-ਲੁਮੀਨੇਟੀ ਟੂਰ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ-ਗਾਇਕ ਟ੍ਰੈਕਿੰਗ 'ਤੇ ਗਏ।
ਬੀਤੇ ਕੁਝ ਦਿਨ ਪਹਿਲਾ ਦਿਲਜੀਤ ਨੇ ਆਪਣੀ ਟ੍ਰੈਕਿੰਗ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ।
ਤਸਵੀਰਾਂ ਅਤੇ ਵੀਡੀਓਜ਼ 'ਚ ਦੋਸਾਂਝਾਵਾਲੇ ਨੂੰ ਮਸਤੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''ਚਲੋ ਚੱਲੀਏ।''
ਦੱਸਣਯੋਗ ਹੈ ਕਿ ਬੀਤੀ ਰਾਤ ਦਿਲਜੀਤ ਦਾ ਲੁਧਿਆਣਾ 'ਚ ਦਿਲ-ਲੂਮੀਨਾਟੀ ਟੂਰ ਦਾ ਆਖ਼ਰੀ ਸ਼ੋਅ ਸੀ।
ਇਸ ਮੌਕੇ ਸ਼ਹਿਰ 'ਚ ਦਿਲਜੀਤ ਦੇ ਸਵਗਾਰਤ ਨੂੰ ਲੈ ਕੇ ਪੋਸਟਰ ਵੀ ਲਗਾਏ ਗਏ ਸਨ।
ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਫੈਨਜ਼ 'ਚ ਵੀ ਦਿਲਜੀਤ ਦੇ ਟੂਰ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।