ਕਪਿਲ ਸ਼ਰਮਾ ਨੂੰ ਧਮਕੀ, ਕਿਹਾ- ਪੂਰੇ ਪਰਿਵਾਰ ਨੂੰ ਦਿਆਂਗਾ ਦਰਦਨਾਕ ਮੌਤ, ਪੁਲਸ ਚੌਕਸ

Thursday, Jan 23, 2025 - 10:59 AM (IST)

ਕਪਿਲ ਸ਼ਰਮਾ ਨੂੰ ਧਮਕੀ, ਕਿਹਾ- ਪੂਰੇ ਪਰਿਵਾਰ ਨੂੰ ਦਿਆਂਗਾ ਦਰਦਨਾਕ ਮੌਤ, ਪੁਲਸ ਚੌਕਸ

ਐਂਟਰਟੇਨਮੈਂਟ ਡੈਸਕ : ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਉਨ੍ਹਾਂ ਦੇ ਫੈਨਜ਼  ਨੂੰ ਪਰੇਸ਼ਾਨ ਕਰ ਦਿੱਤਾ ਹੈ। ਬੀਤੀ ਰਾਤ ਕਪਿਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਮੁਲਜ਼ਮ ਨੇ ਇੱਕ ਧਮਕੀ ਭਰਿਆ ਈਮੇਲ ਭੇਜਿਆ, ਜਿਸ 'ਚ ਉਸ ਨੇ ਕਪਿਲ ਦੇ ਪੂਰੇ ਪਰਿਵਾਰ ਨੂੰ ਦਰਦਨਾਕ ਮੌਤ ਦੇਣ ਦੀ ਧਮਕੀ ਦਿੱਤੀ ਹੈ। ਈਮੇਲ ਭੇਜਣ ਵਾਲੇ ਵਿਅਕਤੀ ਨੇ ਕਾਮੇਡੀਅਨ ਨੂੰ ਉਸ ਦੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਜਾਣਕਾਰਾਂ, ਸਹਿਕਰਮੀਆਂ ਅਤੇ ਇੱਥੋਂ ਤੱਕ ਕਿ ਗੁਆਂਢੀਆਂ ਨੂੰ ਵੀ ਮਾਰਨ ਦੀ ਧਮਕੀ ਦਿੱਤੀ ਹੈ। 

ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਅਨੰਤ ਸਿੰਘ ਦੇ ਸਮਰਥਕਾਂ ਤੇ ਸੋਨੂੰ-ਮੋਨੂੰ ਗੈਂਗ ਵਿਚਾਲੇ ਫਾਇਰਿੰਗ, ਇਲਾਕੇ 'ਚ ਤਣਾਅ ਦਾ ਮਾਹੌਲ

ਦੱਸਿਆ ਜਾ ਰਿਹਾ ਹੈ ਕਿ ਈਮੇਲ ਦਾ ਆਈ. ਪੀ. ਐਡਰੈੱਸ ਪਾਕਿਸਤਾਨ ਦਾ ਹੈ। ਮੁੰਬਈ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਪਿਲ ਸ਼ਰਮਾ ਤੋਂ ਇਲਾਵਾ ਕਈ ਹੋਰ ਫਿਲਮੀ ਹਸਤੀਆਂ ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀ ਭਰੀਆਂ ਈਮੇਲਾਂ ਮਿਲੀਆਂ ਹਨ, ਜਿਸ ਸਬੰਧੀ ਮੁੰਬਈ ਪੁਲਸ ਕੋਲ ਸ਼ਿਕਾਇਤਾਂ ਦਰਜ ਹਨ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਤੋਂ ਮਹਾਕੁੰਭ ਤੱਕ Railway ਨੇ ਸ਼ੁਰੂ ਕੀਤੀਆਂ 3 ਡਾਇਰੈਕਟ ਟ੍ਰੇਨਾਂ, Timing ਲਈ ਪੜ੍ਹੋ ਪੂਰੀ ਖ਼ਬਰ

ਦੱਸਣਯੋਗ ਹੈ ਕਿ ਕਪਿਲ ਨੇ ਗਿੰਨੀ ਚਤਰਥ ਨਾਲ 12 ਦਸੰਬਰ 2018 ਨੂੰ ਜਲੰਧਰ 'ਚ ਵਿਆਹ ਕੀਤਾ ਸੀ। ਕਪਿਲ ਅਤੇ ਗਿੰਨੀ ਨੇ 10 ਦਸੰਬਰ 2019 ਨੂੰ ਆਪਣੀ ਧੀ ਅਨਾਇਰਾ ਦਾ ਸਵਾਗਤ ਕੀਤਾ। ਦੂਜੀ ਵਾਰ, 1 ਫਰਵਰੀ, 2022 ਨੂੰ, ਜੋੜਾ ਇੱਕ ਪੁੱਤਰ, ਤ੍ਰਿਸ਼ਨ ਦੇ ਮਾਤਾ-ਪਿਤਾ ਬਣਿਆ। ਕਪਿਲ ਸ਼ਰਮਾ ਦਾ ਮਨੋਰੰਜਨ ਖੇਤਰ 'ਚ ਲੰਬਾ ਸ਼ਾਨਦਾਰ ਕਰੀਅਰ ਰਿਹਾ ਹੈ। ਇੱਕ ਰਿਐਲਿਟੀ ਕਾਮੇਡੀ ਸ਼ੋਅ 'ਚ ਪ੍ਰਤੀਯੋਗੀ ਹੋਣ ਤੋਂ ਲੈ ਕੇ ਆਪਣੇ ਮਸ਼ਹੂਰ ਸ਼ੋਅ ਦੀ ਮੇਜ਼ਬਾਨੀ ਕਰਨ ਤੱਕ, ਕਪਿਲ ਦੇ ਸਫ਼ਰ ਨੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਕਪਿਲ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਕਾਰਨ ਹੈ ਕਿ ਉਹ ਅੱਜ ਉਭਰ ਰਹੇ ਹਨ। ਇਸ ਤੋਂ ਇਲਾਵਾ ਕਪਿਲ ਸ਼ਰਮਾ 'ਕਿਸ-ਕਿਸ ਕੋ ਪਿਆਰ ਕਰੂੰ' ਅਤੇ 'ਫਿਰੰਗੀ' ਵਰਗੀਆਂ ਫਿਲਮਾਂ 'ਚ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


 


author

sunita

Content Editor

Related News