ਮਹਾਂਕੁੰਭ ਮੇਲੇ ''ਚ ਇਤਿਹਾਸ ਰਚਣਗੇ ਗਾਇਕ ਲਖਵਿੰਦਰ ਵਡਾਲੀ

Thursday, Jan 23, 2025 - 01:38 PM (IST)

ਮਹਾਂਕੁੰਭ ਮੇਲੇ ''ਚ ਇਤਿਹਾਸ ਰਚਣਗੇ ਗਾਇਕ ਲਖਵਿੰਦਰ ਵਡਾਲੀ

ਐਂਟਰਟੇਨਮੈਂਟ ਡੈਸਕ : ਉੱਤਰ-ਪ੍ਰਦੇਸ਼ ਦੇ ਪ੍ਰਯਾਗਰਾਜ ਵਿਖੇ ਜਾਰੀ ਮੇਲੇ ਦਾ ਅਹਿਮ ਹਿੱਸਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹਨ ਸੂਫ਼ੀ ਗਾਇਕ ਲਖਵਿੰਦਰ ਵਡਾਲੀ, ਜੋ ਮਹਾਂਕੁੰਭ ਵਿਚ ਸ਼ਮੂਲੀਅਤ ਦਰਜ ਕਰਵਾਉਣ ਵਾਲੇ ਪਹਿਲੇ ਪੰਜਾਬੀ ਗਾਇਕ ਹੋਣ ਦਾ ਮਾਣ ਵੀ ਅਪਣੀ ਝੋਲੀ ਪਾਉਣ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - 1800 ਕਰੋੜ ਕਮਾਉਣ ਵਾਲੀ 'Pushpa 2' ਦਾ ਡਾਇਰੈਕਟਰ ਖ਼ਤਰੇ 'ਚ, ਏਅਰਪੋਰਟ ਤੋਂ ਮੁੜਿਆ ਪੁੱਠੇ ਪੈਰੀਂ

ਆਸਥਾ ਦੇ ਵੱਡੇ ਕੇਂਦਰ ਵਜੋਂ ਉਭਰ ਰਹੇ ਉਕਤ ਮੇਲੇ ਵਿਚ ਦੇਸ਼-ਭਰ ਦੀ ਸੰਸਕ੍ਰਿਤਕ ਅਤੇ ਰੀਤੀ ਰਿਵਾਜਾਂ ਦੇ ਅਜਬ ਮੰਜ਼ਰ ਵੇਖਣ ਨੂੰ ਮਿਲ ਰਹੇ ਹਨ, ਜਿੱਥੇ ਬਹੁ-ਕਲਾਵਾਂ ਦੀ ਹੋ ਰਹੀ ਪ੍ਰਫੁੱਲਤਾ ਦਰਮਿਆਨ ਹੀ ਸੂਫ਼ੀ ਗਾਇਕੀ ਦੀ ਅਨੂਠੀ ਧਮਕ ਦਾ ਇਜ਼ਹਾਰ ਕਰਵਾਉਣਗੇ ਲਖਵਿੰਦਰ ਵਡਾਲੀ, ਜੋ 23 ਜਨਵਰੀ ਨੂੰ ਸ਼ਾਮ 5.30 ਵਜੇ ਉੱਥੋ ਦੇ ਕਲਾ ਗ੍ਰਾਮ ਵਿਚ ਆਯੋਜਿਤ ਹੋਣ ਜਾ ਰਹੇ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਵਿਚ ਬਤੌਰ ਗਾਇਕ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾਉਣਗੇ।

ਇਹ ਖ਼ਬਰ ਵੀ ਪੜ੍ਹੋ - ਕਪਿਲ ਸ਼ਰਮਾ ਨੂੰ ਧਮਕੀ, ਕਿਹਾ- ਪੂਰੇ ਪਰਿਵਾਰ ਨੂੰ ਦਿਆਂਗਾ ਦਰਦਨਾਕ ਮੌਤ, ਪੁਲਸ ਚੌਕਸ

ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਉਕਤ ਸੱਭਿਆਚਾਰਕ ਸਮਾਗਮ ’ਚ ਦੇਸ਼ ਦੇ ਪ੍ਰਸਿੱਧ ਗਾਇਕ, ਸੰਗੀਤਕਾਰ ਅਤੇ ਨ੍ਰਿਤ ਕਲਾਕਾਰ ਆਪਣੀ ਪੇਸ਼ਕਾਰੀ ਦੇਣ ਜਾ ਰਹੇ ਹਨ, ਜੋ ਅਪਣੇ ਵੱਖ-ਵੱਖ ਰਾਜਾਂ ਨਾਲ ਸੰਬੰਧਤ ਕਲਾ ਵੰਨਗੀਆਂ ਦੀ ਨੁਮਾਇੰਦਗੀ ਵੀ ਕਰਨਗੇ। ਉਕਤ ਕਲਾ ਸੰਗਮ ਦਰਮਿਆਨ ਪੇਸ਼ਕਾਰੀ ਦੇਣ ਜਾ ਰਹੇ ਲਖਵਿੰਦਰ ਵਡਾਲੀ ਪਹਿਲੇ ਅਜਿਹੇ ਪੰਜਾਬੀ ਫ਼ਨਕਾਰ ਹੋਣਗੇ, ਜੋ ਕੁੰਭ ਮੇਲੇ ਦੇ ਅੱਜ ਤੱਕ ਦੇ ਇਤਿਹਾਸ ਵਿਚ ਗਾਇਨ ਪੇਸ਼ਕਾਰੀ ਕਰਨ ਜਾ ਰਹੇ ਹਨ। ਹਾਲਾਂਕਿ ਬਾਲੀਵੁੱਡ ਸੰਗੀਤ ਨਾਲ ਜੁੜੇ ਕਈ ਦਿੱਗਜ ਨਾਂ ਇਸ ਮੇਲਾ ਲੜੀ ਦਾ ਸਮੇਂ ਦਰ ਸਮੇਂ ਹਿੱਸਾ ਬਣਨ ਵਿਚ ਜ਼ਰੂਰ ਸਫ਼ਲ ਰਹੇ ਹਨ, ਜਿੰਨ੍ਹਾਂ ਵਿਚ ਸ਼ੰਕਰ ਮਹਾਦੇਵਨ ਤੋਂ ਇਲਾਵਾ ਕੈਲਾਸ਼ ਖੇਰ, ਕਵਿਤਾ ਸੇਠ, ਨਿਤਿਨ ਮੁਕੇਸ਼, ਸੁਰੇਸ਼ ਵਾਡੇਕਰ, ਹਰੀਹਰਨ, ਕਵਿਤਾ ਕ੍ਰਿਸ਼ਨਾਮੂਰਤੀ ਆਦਿ ਸ਼ੁਮਾਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News