''ਕੈਰੀ ਆਨ ਜੱਟਾ 3'' ਫੇਮ ਅਦਾਕਾਰ ਅਤੇ ਲੇਖਕ ਨੂੰ ਵੱਡਾ ਸਦਮਾ, ਮਾਂ ਦੀ ਹੋਈ ਮੌਤ

Wednesday, Jan 22, 2025 - 11:58 AM (IST)

''ਕੈਰੀ ਆਨ ਜੱਟਾ 3'' ਫੇਮ ਅਦਾਕਾਰ ਅਤੇ ਲੇਖਕ ਨੂੰ ਵੱਡਾ ਸਦਮਾ, ਮਾਂ ਦੀ ਹੋਈ ਮੌਤ

ਐਂਟਰਟੇਨਮੈਂਟ ਡੈਸਕ : ਪੰਜਾਬੀ ਸਿਨੇਮਾ ਦੇ ਸਫ਼ਲਤਮ ਅਤੇ ਉੱਚ-ਕੋਟੀ ਲੇਖਕ ਵਜੋਂ ਸ਼ੁਮਾਰ ਕਰਵਾਉਂਦੇ ਨਰੇਸ਼ ਕਥੂਰੀਆ ਦੇ ਮਾਤਾ ਸ਼੍ਰੀਮਤੀ ਸ਼ੀਲਾ ਦੇਵੀ ਕਥੂਰੀਆ ਅਚਾਨਕ ਅਕਾਲ ਚਲਾਣਾ ਕਰ ਗਏ, ਜਿੰਨ੍ਹਾਂ ਨਮਿਤ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਨਗਰ ਗਿੱਦੜਬਾਹਾ ਵਿਖੇ ਹੀ ਰੱਖਿਆ ਗਿਆ ਹੈ। 

ਫਿਲਮੀ ਦੁਨੀਆਂ 'ਚ ਨਵੇਂ ਦਿਸਹਿੱਦੇ ਸਿਰਜ ਰਹੇ ਇਹ ਅਜ਼ੀਮ ਅਦਾਕਾਰ ਅਥਾਹ ਰੁਝੇਵਿਆਂ ਦੇ ਬਾਵਜੂਦ ਅਪਣੇ ਜੱਦੀ ਸ਼ਹਿਰ, ਪਰਿਵਾਰ ਅਤੇ ਪੁਰਾਣੇ ਕਰੀਬੀਆਂ ਨਾਲ ਪੂਰੀ ਤਰ੍ਹਾਂ ਜੁੜੇ ਰਹੇ ਹਨ, ਜਿੰਨ੍ਹਾਂ ਦੀ ਸਵਰਗੀ ਮਾਤਾ ਨਮਿਤ ਗਰੁੜ ਪੁਰਾਣ ਪਾਠ ਦਾ ਭੋਗ 27 ਜਨਵਰੀ ਨੂੰ ਦੁਪਿਹਰ ਮਹਾਰਾਜ ਅਗਰਸੈਨ ਧਰਮਸ਼ਾਲਾ, ਨੇੜੇ ਸ਼ਿਵਪੁਰੀ ਗਿੱਦੜਬਾਹਾ ਵਿਖੇ ਪਾਇਆ ਜਾ ਰਿਹਾ ਹੈ, ਜਿੱਥੇ ਅਨੇਕਾਂ ਫਿਲਮੀ ਸ਼ਖਸੀਅਤਾਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ।

ਇਹ ਖ਼ਬਰ ਵੀ ਪੜ੍ਹੋ - ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ ਹਮਲਾਵਰ ਨੇ ਕੀਤਾ ਸੀ ਇਹ ਕੰਮ, CCTV ਫੁਟੇਜ ਤੋਂ ਹੋਇਆ ਹੈਰਾਨੀਜਨਕ ਖੁਲਾਸਾ

ਹਾਲ 'ਚ ਰਿਲੀਜ਼ ਹੋਈਆਂ ਅਤੇ ਅਪਾਰ ਕਾਮਯਾਬੀ ਹਾਸਲ ਕਰਨ ਵਾਲੀਆਂ ਕਈ ਪੰਜਾਬੀ ਫ਼ਿਲਮਾਂ ਦਾ ਕਹਾਣੀ ਲੇਖਨ ਕਰ ਚੁੱਕੇ ਹਨ ਨਰੇਸ਼ ਕਥੂਰੀਆ, ਜਿੰਨ੍ਹਾਂ 'ਚ 'ਕੈਰੀ ਆਨ ਜੱਟਾ 3', 'ਸ਼ਿੰਦਾ ਸ਼ਿੰਦਾ ਨੋ ਪਾਪਾ' ਅਤੇ 'ਮੌਜਾਂ ਹੀ ਮੌਜਾਂ' ਆਦਿ ਸ਼ੂਮਾਰ ਰਹੀਆਂ ਹਨ। ਇਸ ਤੋਂ ਇਲਾਵਾ ਬਤੌਰ ਅਦਾਕਾਰ ਵੀ ਉਹ ਪਾਲੀਵੁੱਡ ਦੀਆਂ 'ਕੈਰੀ ਆਨ ਜੱਟਾ' ਅਤੇ 'ਮਿਸਟਰ ਐਂਡ ਮਿਸਿਜ਼ 420' ਸੀਰੀਜ਼ ਆਦਿ ਜਿਹੀਆਂ ਕਈ ਫਿਲਮਾਂ ਨੂੰ ਪ੍ਰਭਾਵੀ ਰੂਪ ਦੇਣ 'ਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਮਜ਼ਬੂਤ ਪੈੜਾਂ ਸਥਾਪਿਤ ਕਰਦੇ ਜਾ ਰਹੇ ਇਹ ਬਿਹਤਰੀਨ ਲੇਖਕ ਬਹੁ-ਚਰਚਿਤ ਅਤੇ ਅਪਾਰ ਕਾਮਯਾਬੀ ਹਾਸਲ ਕਰਨ ਵਾਲੀ ਹਿੰਦੀ ਫ਼ਿਲਮ 'ਡ੍ਰੀਮ ਗਰਲ' ਦੇ ਲੇਖਨ ਦਾ ਵੀ ਹਿੱਸਾ ਰਹੇ ਹਨ, ਜਿਸ 'ਚ ਆਯੂਸ਼ਮਾਨ ਖੁਰਾਣਾ ਵੱਲੋਂ ਲੀਡ ਭੂਮਿਕਾ ਨਿਭਾਈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News