ਚੱਪਲਾਂ ਤੇ ਬੈਗ ਪਾ ਕੇ ਸੜਕਾਂ ''ਤੇ ਘੁੰਮਦਾ ਮਸ਼ਹੂਰ ਗਾਇਕ, ਘੰਟਿਆਂ ''ਚ ਕਮਾਉਂਦੈ 1-2 ਕਰੋੜ!

Thursday, Jan 23, 2025 - 01:26 PM (IST)

ਚੱਪਲਾਂ ਤੇ ਬੈਗ ਪਾ ਕੇ ਸੜਕਾਂ ''ਤੇ ਘੁੰਮਦਾ ਮਸ਼ਹੂਰ ਗਾਇਕ, ਘੰਟਿਆਂ ''ਚ ਕਮਾਉਂਦੈ 1-2 ਕਰੋੜ!

ਐਂਟਰਟੇਨਮੈਂਟ ਡੈਸਕ - ਜਦੋਂ ਅਸੀਂ ਬਾਲੀਵੁੱਡ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਦਾਕਾਰਾਂ ਦੀ ਕਮਾਈ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸ਼ਾਹਰੁਖ ਖ਼ਾਨ, ਅਮਿਤਾਭ ਬੱਚਨ, ਸਲਮਾਨ ਖ਼ਾਨ, ਦੀਪਿਕਾ ਪਾਦੂਕੋਣ ਅਤੇ ਆਲੀਆ ਭੱਟ ਦਾ ਨਾਂ ਆਉਂਦਾ ਹੈ। ਬਾਲੀਵੁੱਡ ਦਾ ਗਲੈਮਰ ਅਜਿਹਾ ਹੈ ਕਿ ਆਲੀਸ਼ਾਨ ਬੰਗਲੇ ਅਤੇ ਲਗਜ਼ਰੀ ਕਾਰਾਂ ਅਦਾਕਾਰਾਂ ਅਤੇ ਗਾਇਕਾਂ ਦੀ ਪਛਾਣ ਬਣ ਗਈਆਂ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਟਾਰ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਚੱਪਲਾਂ ਪਾ ਕੇ ਅਤੇ ਬੈਗ ਲੈ ਕੇ ਸੜਕਾਂ ‘ਤੇ ਘੁੰਮਦਾ ਨਜ਼ਰ ਆਵੇਗਾ ਪਰ ਇਸ ਕਲਾਕਾਰ ਦੀ ਕਮਾਈ ਕਰੋੜਾਂ 'ਚ ਹੈ।

ਇਹ ਖ਼ਬਰ ਵੀ ਪੜ੍ਹੋ - 1800 ਕਰੋੜ ਕਮਾਉਣ ਵਾਲੀ 'Pushpa 2' ਦਾ ਡਾਇਰੈਕਟਰ ਖ਼ਤਰੇ 'ਚ, ਏਅਰਪੋਰਟ ਤੋਂ ਮੁੜਿਆ ਪੁੱਠੇ ਪੈਰੀਂ

ਇੱਕ ਤੋਂ ਬਾਅਦ ਇੱਕ ਸੁਪਰਹਿੱਟ ਗੀਤ ਗਾ ਚੁੱਕੇ ਇਸ ਗਾਇਕ ਦੀ ਗਾਇਕੀ 'ਚ ਬੱਚਿਆਂ ਵਰਗੀ ਮਾਸੂਮੀਅਤ ਹੈ। ਰੋਮਾਂਟਿਕ ਗੀਤ ਹੋਵੇ ਜਾਂ ਅਧਿਆਤਮਿਕ ਗੀਤ, ਉਸ ਦੀ ਆਵਾਜ਼ ਹਰ ਗੀਤ ਨੂੰ ਚਾਰ ਚੰਨ ਲਗਾ ਦਿੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਅੱਜ ਦੇ ਸਭ ਤੋਂ ਸੁਪਰਹਿੱਟ ਗਾਇਕ ਅਰਿਜੀਤ ਸਿੰਘ ਦੀ। ਅਰਿਜੀਤ ਸਿੰਘ ਇੱਕ ਅਜਿਹਾ ਨਾਮ ਹੈ, ਜੋ ਬਾਲੀਵੁੱਡ ਦੇ ਸਭ ਤੋਂ ਅਮੀਰ ਗਾਇਕਾਂ 'ਚੋਂ ਇੱਕ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਜਾਇਦਾਦ 440 ਕਰੋੜ ਰੁਪਏ ਦੇ ਕਰੀਬ ਹੈ। ਅਰਿਜੀਤ ਸਿੰਘ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਗਾਇਕਾਂ 'ਚੋਂ ਇੱਕ ਹਨ। ਬੇਸ਼ੁਮਾਰ ਦੌਲਤ ਦੇ ਮਾਲਕ ਹੋਣ ਦੇ ਬਾਵਜੂਦ ਅਰਿਜੀਤ ਨੇ ਅੱਜ ਤੱਕ ਆਪਣੇ ਲਈ ਕੋਈ ਕਾਰ ਨਹੀਂ ਖਰੀਦੀ ਹੈ। ਅੱਜ ਵੀ ਉਹ ਚੱਪਲਾਂ ਪਾ ਕੇ ਅਤੇ ਬੈਗ ਲੈ ਕੇ ਬੱਸਾਂ ਅਤੇ ਟੈਕਸੀਆਂ 'ਚ ਸਫ਼ਰ ਕਰਦੇ ਨਜ਼ਰ ਆਉਂਦੇ ਹਨ। ਉਹ ਸੈਲੀਬ੍ਰਿਟੀ ਕਹਾਉਣਾ ਵੀ ਪਸੰਦ ਨਹੀਂ ਕਰਦੇ। 

ਇਹ ਖ਼ਬਰ ਵੀ ਪੜ੍ਹੋ - ਕਪਿਲ ਸ਼ਰਮਾ ਨੂੰ ਧਮਕੀ, ਕਿਹਾ- ਪੂਰੇ ਪਰਿਵਾਰ ਨੂੰ ਦਿਆਂਗਾ ਦਰਦਨਾਕ ਮੌਤ, ਪੁਲਸ ਚੌਕਸ

ਜੇਕਰ ਅਰਿਜੀਤ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ 2 ਵਾਰ ਵਿਆਹ ਕਰ ਚੁੱਕਿਆ ਹੈ। ਅਰਿਜੀਤ ਸਿੰਘ ਦਾ ਪਹਿਲਾ ਵਿਆਹ ਰੂਪਰੇਖਾ ਬੈਨਰਜੀ ਨਾਲ ਸਾਲ 2013 ‘ਚ ਹੋਇਆ ਸੀ। ਉਨ੍ਹਾਂ ਦੀ ਮੁਲਾਕਾਤ ਰਿਐਲਿਟੀ ਸ਼ੋਅ ਫੇਮ ਗੁਰੂਕੁਲ 'ਚ ਰੂਪਰੇਖਾ ਨਾਲ ਹੋਈ ਸੀ। ਇੱਥੇ ਬਣੀ ਦੋਸਤੀ ਪਿਆਰ 'ਚ ਬਦਲ ਗਈ ਅਤੇ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਕੁਝ ਸਮੇਂ ‘ਚ ਹੀ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਦੌਰਾਨ ਅਰਿਜੀਤ ਨੂੰ ਕਾਫੀ ਦਰਦ ਹੋਇਆ। ਉਨ੍ਹਾਂ ਨੇ ਇਸ ਦਰਦ ਨੂੰ ਆਪਣੀ ਆਵਾਜ਼ ਦੀ ਤਾਕਤ 'ਚ ਬਦਲ ਦਿੱਤਾ। ਰੂਪਰੇਖਾ ਬੈਨਰਜੀ ਤੋਂ ਤਲਾਕ ਦੌਰਾਨ ਉਨ੍ਹਾਂ ਨੇ ‘ਆਸ਼ਿਕੀ 2’ ‘ਚ ‘ਤੁਮ ਹੀ ਹੋ’ ਗੀਤ ਗਾਇਆ, ਜੋ ਇੰਨਾ ਹਿੱਟ ਹੋਇਆ ਕਿ ਅਰਿਜੀਤ ਰਾਤੋ-ਰਾਤ ਬਾਲੀਵੁੱਡ ਦੇ ਸੁਪਰਸਟਾਰ ਗਾਇਕ ਬਣ ਗਏ। 

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਨਿਰਦੇਸ਼ਕ ਰਾਮ ਗੋਪਾਲ ਵਰਮਾ 3 ਮਹੀਨੇ ਦੀ ਸਜ਼ਾ, ਜਾਣੋ ਪੂਰਾ ਮਾਮਲਾ

ਅਰਿਜੀਤ ਸਿੰਘ ਨੂੰ ਬਾਲੀਵੁੱਡ ‘ਚ ਪਹਿਲਾ ਬ੍ਰੇਕ ਫ਼ਿਲਮ ‘ਮਰਡਰ 2’ ਤੋਂ ਮਿਲਿਆ ਸੀ। ਇਸ ‘ਚ ਉਨ੍ਹਾਂ ਨੇ ‘ਫਿਰ ਮੁਹੱਬਤ’ ਗੀਤ ਗਾਇਆ ਹੈ। ਇਹ ਗੀਤ ਵੀ ਸੁਪਰਹਿੱਟ ਹੋਇਆ। ਇਸ ਤੋਂ ਬਾਅਦ ਅਰਿਜੀਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇਕ ਤੋਂ ਬਾਅਦ ਇਕ ਸੁਪਰਹਿੱਟ ਗੀਤ ਗਾਏ। ਤਲਾਕ ਤੋਂ ਇਕ ਸਾਲ ਬਾਅਦ ਹੀ ਅਰਿਜੀਤ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ। ਉਨ੍ਹਾਂ ਨੇ ਆਪਣੇ ਬਚਪਨ ਦੇ ਦੋਸਤ ਕੋਇਲ ਰਾਏ ਨੂੰ ਆਪਣਾ ਦੂਜਾ ਸਾਥੀ ਬਣਾਇਆ। ਕੋਇਲ ਰਾਏ ਦਾ ਵੀ ਇਹ ਦੂਜਾ ਵਿਆਹ ਹੈ। ਇਸ ਵਿਆਹ ਤੋਂ ਬਾਅਦ ਉਨ੍ਹਾਂ ਦੇ 2 ਪੁੱਤਰ ਜੁਲ ਅਤੇ ਅਲੀ ਹੋਏ। ਕੋਇਲ ਰਾਏ ਤੋਂ ਉਸਦੀ ਇੱਕ ਮਤਰੇਈ ਧੀ ਵੀ ਹੈ, ਜੋ ਉਸ ਨਾਲ ਰਹਿੰਦੀ ਹੈ। ਅਰਿਜੀਤ ਸਿੰਘ ਆਪਣੀ ਨਿੱਜੀ ਜ਼ਿੰਦਗੀ ਨੂੰ ਮੀਡੀਆ ਤੋਂ ਦੂਰ ਰੱਖਣਾ ਪਸੰਦ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

sunita

Content Editor

Related News