ਵੇਖੋ ਕਿਵੇਂ ਦਿਲਜੀਤ ਦੋਸਾਂਝ ਦੇ ਰਾਹ ਦਾ ਰੋੜਾ ਬਣੇ ਮਨੋਜ ਬਾਜਪਾਈ (ਵੀਡੀਓ)

10/21/2020 4:00:36 PM

ਜਲੰਧਰ (ਬਿਊਰੋ) : ਕੋਰੋਨਾ ਕਾਲ ਵਿਚ ਦੀਵਾਲੀ ਦਾ ਤਿਉਹਾਰ ਹਾਸਿਆਂ ਨਾਲ ਗੂੰਜਣ ਵਾਲਾ ਹੈ ਕਿਉਂਕਿ ਫ਼ਿਲਮ ਨਿਰਮਾਤਾ ਬਹੁਤ ਸਾਰੀਆਂ ਕਾਮੇਡੀ ਫ਼ਿਲਮਾਂ ਰਿਲੀਜ਼ ਕਰਨ ਜਾ ਰਹੇ ਹਨ। ਲੰਬੇ ਸਮੇਂ ਤੋਂ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਦੀ ਉਡੀਕ ਕਰ ਰਹੇ ਪ੍ਰਸ਼ੰਸਕਾਂ ਨੂੰ ਹੁਣ ਮਨੋਰੰਜਨ ਦੀ ਡੋਜ਼ ਮਿਲਣ ਜਾ ਰਹੀ ਹੈ। ਅਕਸ਼ੇ ਕੁਮਾਰ ਦੇ 'ਲਕਸ਼ਮੀ ਬੰਬ' ਅਤੇ ਅਭਿਸ਼ੇਕ ਦੀ 'ਲੂਡੋ' ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਵੀ ਆਪਣੀ ਫ਼ਿਲਮ ਨੂੰ ਲੈ ਕੇ ਤਿਆਰ ਖੜ੍ਹੇ ਹਨ। ਨਿਰਮਾਤਾਵਾਂ ਨੇ 'ਸੂਰਜ ਪੇ ਮੰਗਲ ਭਾਰੀ' ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਅਭਿਸ਼ੇਕ ਸ਼ਰਮਾ ਦੇ ਨਿਰਦੇਸ਼ਨ ਹੇਠ ਤਿਆਰ ਕੀਤੇ ਜਾ ਰਹੇ 'ਸੂਰਜ ਪੇ ਮੰਗਲ ਭਾਰੀ' ਦਾ ਟਰੇਲਰ ਹਾਸਿਆ ਨਾਲ ਭਰਪੂਰ ਹੈ। ਇਕ ਪਾਸੇ ਸੂਰਜ (ਦਿਲਜੀਤ) ਆਪਣੇ ਲਈ ਇਕ ਆਦਰਸ਼ ਲੜਕੀ ਦੀ ਭਾਲ ਕਰ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ਮੰਗਲ (ਮਨੋਜ ਬਾਜਪਾਈ) ਲੋਕਾਂ ਦੇ ਵਿਆਹ ਤੋੜਨ 'ਤੇ ਵਿਸ਼ਵਾਸ ਰੱਖਦਾ ਹੈ। ਹੁਣ ਟਰੇਲਰ ਨੂੰ ਵੇਖ ਕੇ ਪਤਾ ਚਲਦਾ ਹੈ ਕਿ ਕਿਸੇ ਮੌਕੇ 'ਤੇ ਸੂਰਜ ਅਤੇ ਮੰਗਲ ਦੋਵਾਂ ਦੀ ਜ਼ਿੰਦਗੀ ਟਕਰਾਉਂਦੀ ਹੈ ਅਤੇ ਅਜਿਹਾ ਭੁਚਾਲ ਆਉਂਦਾ ਹੈ ਕਿ ਸਭ ਕੁਝ ਬਿਖਰ ਜਾਂਦਾ ਹੈ। ਮੰਗਲ ਕਾਰਨ ਇਕ ਪਾਸੇ ਸੂਰਜ ਦਾ ਵਿਆਹ ਹੁੰਦੇ-ਹੁੰਦੇ ਰਹਿ ਜਾਂਦਾ ਹੈ ਜਦੋਂਕਿ ਦੂਜੇ ਪਾਸੇ ਮੰਗਲ ਦੀ ਭੈਣ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।


ਬਦਲੇ ਦੀ ਕਹਾਣੀ 'ਚ ਕਾਮੇਡੀ ਦਾ ਤੜਕਾ-
ਸਾਲ 1995 'ਤੇ ਆਧਾਰਿਤ ਇਸ ਫ਼ਿਲਮ ਨੂੰ ਫੈਮਲੀ ਕਾਮੇਡੀ ਕਿਹਾ ਜਾ ਰਿਹਾ ਹੈ। ਫ਼ਿਲਮ 'ਚ ਬਦਲਾ ਲੈਣ ਦੀ ਇਕ ਕਹਾਣੀ ਜ਼ਰੂਰ ਹੈ ਪਰ ਕਾਮੇਡੀ ਦਾ ਤੜਕਾ ਲਗਾਇਆ ਗਿਆ ਹੈ। ਫਾਤਿਮਾ ਸ਼ੇਖ, ਅਨੂੰ ਕਪੂਰ ਅਤੇ ਸੁਪ੍ਰੀਆ ਪਿਲਗਾਓਂਕਰ ਵੀ ਟਰੇਲਰ 'ਚ ਜ਼ਬਰਦਸਤ ਕਾਮੇਡੀ ਵੇਖਣ ਨੂੰ ਮਿਲ ਰਹੀ ਹੈ। ਟਰੇਲਰ ਨੂੰ ਵੇਖਦਿਆਂ ਇਹ ਸਮਝ ਲਿਆ ਗਿਆ ਹੈ ਕਿ ਦਿਲਜੀਤ ਦੋਸਾਂਝ ਅਤੇ ਮਨੋਜ ਦੀ ਜੋੜੀ ਬਹੁਤ ਜ਼ਿਆਦਾ ਪਾਗਲਪੰਤੀ ਵਾਲੀ ਹੋਣ ਵਾਲੀ ਹੈ।


sunita

Content Editor sunita