ਦਿਲੀਪ ਕੁਮਾਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਪਤਨੀ ਸਾਇਰਾ ਬਾਨੋ ਨੇ ਕਿਹਾ- ‘ਹੁਣ ਠੀਕ ਨੇ ਉਹ’

Monday, May 03, 2021 - 10:09 AM (IST)

ਦਿਲੀਪ ਕੁਮਾਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਪਤਨੀ ਸਾਇਰਾ ਬਾਨੋ ਨੇ ਕਿਹਾ- ‘ਹੁਣ ਠੀਕ ਨੇ ਉਹ’

ਮੁੰਬਈ: ਕੋਰੋਨਾ ਕਾਲ ਦੇ ਚੱਲਦੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਨੂੰ ਸਿਹਤ ਸਬੰਧੀ ਪ੍ਰੇਸ਼ਾਨੀਆਂ ਦੇ ਚੱਲਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਦੀ ਦੇਖ-ਰੇਖ ’ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਦਿਲੀਪ ਕੁਮਾਰ ਦੇ ਹਸਪਤਾਲ ’ਚ ਦਾਖ਼ਲ ਹੋਣ ਦੀ ਖ਼ਬਰ ਮਿਲਦੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਿਤ ਹੋ ਗਏ ਸਨ।

PunjabKesari
ਹੁਣ ਇਸ ਦੌਰਾਨ ਅਦਾਕਾਰ ਨੂੰ ਲੈ ਕੇ ਚੰਗੀ ਖ਼ਬਰ ਸਾਹਮਣੇ ਆਈ ਹੈ। ਦਿਲੀਪ ਕੁਮਾਰ ਦੀ ਹਾਲਾਤ ਹੁਣ ਇਕਦਮ ਠੀਕ ਹੈ ਅਤੇ ਉਹ ਹੁਣ ਘਰ ਵਾਪਸ ਆ ਗਏ ਹਨ। ਦਿਲੀਪ ਕੁਮਾਰ ਦੀ ਪਤਨੀ ਅਤੇ ਅਦਾਕਾਰਾ ਸਾਇਰਾ ਬਾਨੋ ਨੇ ਦੱਸਿਆ ਕਿ ‘ਸਭ ਦੀਆਂ ਦੁਆਵਾਂ ਅਤੇ ਡਾਕਟਰਾਂ ਦੀ ਦੇਖ-ਰੇਖ ਕਾਰਨ ਹੁਣ ਦਿਲੀਪ ਕੁਮਾਰ ਦੀ ਤਬੀਅਤ ਪੂਰੀ ਤਰ੍ਹਾਂ ਨਾਲ ਠੀਕ ਹੈ’। 

PunjabKesari
ਦੱਸ ਦੇਈਏ ਕਿ 98 ਸਾਲਾ ਦਿਲੀਪ ਕੁਮਾਰ ਨੂੰ ਦੋ ਦਿਨ ਪਹਿਲਾਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਸਾਇਰਾ ਬਾਨੋ ਨੇ ਦਿਲੀਪ ਕੁਮਾਰ ਦੀ ਸਿਹਤ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਦੀ ‘ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਨ ਦੀ ਲੋੜ ਮਹਿਸੂਸ ਹੋਈ। ਹੁਣ ਉਨ੍ਹਾਂ ਦੀ ਤਬੀਅਤ ਬਿਲਕੁੱਲ ਠੀਕ ਹੈ। ਡਾਕਟਰ ਉਨ੍ਹਾਂ ਦਾ ਨਿਯਮਿਤ ਰੂਪ ਨਾਲ ਚੈੱਕਅਪ ਕਰ ਰਹੇ ਹਨ’। 

PunjabKesari

ਦਿਲੀਪ ਕੁਮਾਰ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਾਰਿਆਂ ਨੂੰ ਆਪਣਾ ਧਿਆਨ ਰੱਖਣ ਲਈ ਕਿਹਾ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ‘ਸਾਰੇ ਲੋਕ ਸੁਰੱਖਿਅਤ ਰਹੋ’।


author

Aarti dhillon

Content Editor

Related News