ਉਰਫੀ ਨੇ ਲਿਖੀ ਡਿਜੀਟਲ ਕਹਾਣੀ, ਪ੍ਰਾਇਮ ਵੀਡੀਓ ''ਤੇ ਸ਼ੁਰੂ ਹੋਵੇਗਾ ''ਫਾਲੋ ਕਰ ਲੋ ਯਾਰ''
Tuesday, Aug 20, 2024 - 06:31 PM (IST)
 
            
            ਨਵੀਂ ਦਿੱਲੀ- ਟੀਮ ਡਿਜੀਟਲ, ਆਪਣੇ ਬੋਲਡ ਅਤੇ ਅਨੋਖੇ ਫੈਸ਼ਨ ਸਟਾਈਲ ਲਈ ਮਸ਼ਹੂਰ ਡਿਜੀਟਲ ਸਟਾਰ ਉਰਫੀ ਜਾਵੇਦ ਨੇ ਆਪਣੇ ਸ਼ਾਨਦਾਰ ਸਫਰ ’ਚ ਇਕ ਨਵਾਂ ਮੋੜ ਲਿਆ ਹੈ। ਉਰਫੀ ਐਮੇਜ਼ਨ ਪ੍ਰਾਇਮ ਵੀਡੀਓ 'ਤੇ ਆਪਣਾ ਖੁਦ ਦਾ ਰਿਐਲਿਟੀ ਸ਼ੋਅ 'ਫਾਲੋ ਕਰ ਲੋ ਯਾਰ' ਲਾਂਚ ਕਰਨ ਵਾਲੀ ਪਹਿਲੀ ਕੰਟੈਂਟ ਕ੍ਰੀਏਟਰ ਬਣ ਗਈਆਂ ਹਨ। ਉਰਫੀ ਜਾਵੇਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ ’ਚ ਅਦਾਕਾਰਾ ਦੇ ਰੂਪ ’ਚ ਕੀਤੀ ਸੀ ਅਤੇ 2021 ’ਚ ਬਿਗ ਬੌਸ ’ਚ ਆਉਣ ਦੇ ਬਾਅਦ ਉਨ੍ਹਾਂ ਨੇ ਕਾਫੀ ਲੋਕਾਂ ਦਾ ਧਿਆਨ ਖਿੱਚਿਆ। ਇਸ ਤਰ੍ਹਾਂ ਉਨ੍ਹਾਂ ਨੇ ਜਲਦੀ ਹੀ ਮਹਿਸੂਸ ਕੀਤਾ ਕਿ ਡਿਜੀਟਲ ਪਲੇਟਫਾਰਮ ਉਨ੍ਹਾਂ ਨੂੰ ਵੱਡੇ ਦਰਸ਼ਕਾਂ ਨਾਲ ਜੁੜਨ ’ਚ ਮਦਦ ਕਰ ਸਕਦਾ ਹੈ।
ਉਰਫੀ ਦੇ ਅਨੋਖੇ ਸਟਾਈਲ ਅਤੇ ਬੇਫਿਕਰ ਸਵੈ-ਪ੍ਰਗਟਾਵੇ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਖਾਸ ਬਣਾਇਆ ਜਿੱਥੇ ਉਨ੍ਹਾਂ ਨੇ ਇਕ ਵੱਡੀ ਫਾਲੋਇੰਗ ਬਣਾਈ। ਡਿਜੀਟਲ ਇੰਫਲੂਐਂਸਰ ਦੇ ਰੂਪ ’ਚ ਉਨ੍ਹਾਂ ਦੀ ਤੇਜ਼ੀ ਨਾਲ ਵਧਦੀ ਪਾਪੁਲੈਰਿਟੀ ਇਹ ਦਿਖਾਉਂਦੀ ਹੈ ਕਿ ਉਨ੍ਹਾਂ ਨੇ ਹਮੇਸ਼ਾਂ ਹੱਦਾਂ ਨੂੰ ਅੱਗੇ ਵਧਾਇਆ ਹੈ ਅਤੇ ਆਨਲਾਈਨ ਟ੍ਰੈਂਡ ਸੈੱਟ ਕੀਤੇ ਹਨ। 'ਫਾਲੋ ਕਰ ਲੋ ਯਾਰ' ਇੰਟਰਨੈੱਟ ਐਂਟਰਟੇਨਮੈਂਟ ਇੰਡਸਟ੍ਰੀ ’ਚ ਇਕ ਵੱਡੇ ਬਦਲਾਵ ਨੂੰ ਦਰਸਾਉਂਦਾ ਹੈ ਜਿੱਥੇ ਡਿਜੀਟਲ ਕ੍ਰੀਏਟਰ ਮੈਨਸਟ੍ਰੀਮ ਦੀ ਫੇਮ ਭਰੀ ਦੁਨੀਆ ’ਚ ਆ ਰਹੇ ਹਨ। ਉਰਫੀ ਇਸ ਬਦਲਾਵ ਨੂੰ ਲੀਡ ਕਰ ਰਹੀਆਂ ਹਨ ਅਤੇ ਹੋਰ ਡਿਜੀਟਲ ਕ੍ਰੀਏਟਰਾਂ ਨੂੰ ਰਾਹ ਦਿਖਾ ਰਹੀਆਂ ਹਨ ਕਿ ਉਹ ਕਿਵੇਂ ਇੰਟਰਨੈਟ ਤੋਂ ਅੱਗੇ ਵੱਧ ਸਕਦੇ ਹਨ ਅਤੇ ਐਂਟਰਟੇਨਮੈਂਟ ਦੀ ਦੁਨੀਆ ’ਚ ਸਫਲ ਹੋ ਸਕਦੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            