ਡਰਾਮਾ ਵੈੱਬ ਸੀਰੀਜ਼ ‘ਰਫ਼ੂਚੱਕਰ’ ’ਚ ਮਨੀਸ਼ ਪਾਲ ਦੇ ਵੱਖ-ਵੱਖ ਲੁੱਕ

05/30/2023 4:02:12 PM

ਮੁੰਬਈ (ਬਿਊਰੋ) - ਜੀਓ ਸਟੂਡੀਓਜ਼ ਨੇ ਆਉਣ ਵਾਲੀ ਕੋਨ ਡਰਾਮਾ ਵੈੱਬ ਸੀਰੀਜ਼ ‘ਰਫੂਚੱਕਰ’ ਦਾ ਟੀਜ਼ਰ ਤੇ ਪੋਸਟਰ ਰਿਲੀਜ਼ ਕੀਤਾ ਹੈ। ਟ੍ਰੇਲਰ ’ਚ ਮਨੀਸ਼ ਪਾਲ ਦੇ ਵੱਖ-ਵੱਖ ਲੁੱਕ ਸੁਰਖੀਆਂ ਬਟੋਰ ਰਹੇ ਹਨ। ‘ਰਫੂਚੱਕਰ’ ਨਾਲ ਓ. ਟੀ. ਟੀ. ਡੈਬਿਊ ਕਰਨ ਵਾਲੇ ਅਭਿਨੇਤਾ ਮਨੀਸ਼ ਪਾਲ ਇਕ ਠੱਗ ਦੀ ਭੂਮਿਕਾ ’ਚ ਨਜ਼ਰ ਆਉਣਗੇ। 

ਵੈੱਬ ਸੀਰੀਜ਼ 15 ਜੂਨ ਨੂੰ ਜੀਓ ਸਿਨੇਮਾ ’ਤੇ ਰਿਲੀਜ਼ ਹੋਵੇਗੀ। ਆਪਣੀ ਸ਼ਾਨਦਾਰ ਸਕ੍ਰੀਨ ਮੌਜੂਦਗੀ ਤੇ ਸੰਪੂਰਣ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ, ਮਨੀਸ਼ ਆਪਣੇ ਪ੍ਰਸ਼ੰਸਕਾਂ ਨੂੰ ਅਜਿਹੀ ਭੂਮਿਕਾ ਨਾਲ ਹੈਰਾਨ ਕਰਨ ਲਈ ਤਿਆਰ ਹਨ ਜੋ ਉਸ ਨੂੰ ਉਸ ਦੀ ਅਦਾਕਾਰੀ ਦੇ ਹੁਨਰ ਦੀਆਂ ਹੱਦਾਂ ਤੋਂ ਪਾਰ ਲੈ ਜਾਂਦੀ ਹੈ, ਜਿਸ ਦਾ ਗਵਾਹ ਹੈ ਇਹ ਟ੍ਰੇਲਰ, ਜੋ ਕਿ ਮਨੀਸ਼ ਦੀ ਸ਼ਾਨਦਾਰ ਬਹੁਮੁਖੀ ਪ੍ਰਤਿਭਾ ਨੂੰ ਦਰਸਾਉਂਦਾ ਹੈ। ਇਕ ਫਿਟਨੈਸ ਮਾਹਿਰ ਤੋਂ ਲੈ ਕੇ ਇਕ ਮੋਟੇ ਬਜ਼ੁਰਗ ਆਦਮੀ ਤੱਕ, ਇਕ ਪੰਜਾਬੀ ਵੈਡਿੰਗ ਪਲਾਨਰ ਤੋਂ ਲੈ ਕੇ ਹੋਰ ਕਈ ਕਿਰਦਾਰਾਂ ਲਈ ਆਪਣੀ ਲੁਕ ਨਾਲ ਹੈਰਾਨ ਕਰਨ ਲਈ ਤਿਆਰ ਹਨ। 

‘ਰਫੂਚੱਕਰ’ ਇਕ ਫ੍ਰੈੱਸ਼ ਫੀਲ ਨਾਲ, ਇੱਕ ਦਿਲਚਸਪ ਕਹਾਣੀ ਲਾਈਨ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਵਾਅਦਾ ਕਰਦੀ ਹੈ। ਵੈੱਬ ਸੀਰੀਜ਼ ਨੈਨੀਤਾਲ ਦੇ ਸ਼ਾਂਤ ਪਹਾੜੀ ਇਲਾਕਿਆਂ ਤੋਂ ਲੈ ਕੇ ਦਿੱਲੀ ਦੇ ਭੀੜ-ਭੜੱਕੇ ਵਾਲੇ ਖੇਤਰਾਂ ਤੇ ਅਸਲ ਥਾਣਿਆਂ ਤੇ ਅਦਾਲਤਾਂ ਦੇ ਦ੍ਰਿਸ਼ਾਂ ਦਾ ਮਿਸ਼ਰਣ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News