ਪਿਛਲੇ 2 ਹਫ਼ਤਿਆਂ ਤੋਂ ਬਿਮਾਰ ਨੇ ਦਿੱਗਜ ਧਰਮਿੰਦਰ, ਵਿਆਹ 'ਚ ਭੰਗੜਾ ਪਾਉਂਦੇ ਲੱਗੀ ਪਿੱਠ ਤੇ ਪੈਰ 'ਤੇ ਸੱਟ

Thursday, Mar 07, 2024 - 10:53 AM (IST)

ਪਿਛਲੇ 2 ਹਫ਼ਤਿਆਂ ਤੋਂ ਬਿਮਾਰ ਨੇ ਦਿੱਗਜ ਧਰਮਿੰਦਰ, ਵਿਆਹ 'ਚ ਭੰਗੜਾ ਪਾਉਂਦੇ ਲੱਗੀ ਪਿੱਠ ਤੇ ਪੈਰ 'ਤੇ ਸੱਟ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ (88) ਕੁਝ ਦਿਨ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਤਸਵੀਰ ਪੋਸਟ ਕੀਤੀ ਸੀ, ਜਿਸ 'ਚ ਉਹ ਕਾਫੀ ਕਮਜ਼ੋਰ ਨਜ਼ਰ ਆ ਰਹੇ ਸਨ। ਹਾਲਾਂਕਿ ਬਾਅਦ 'ਚ ਉਨ੍ਹਾਂ ਇਹ ਪੋਸਟ ਡਿਲੀਟ ਵੀ ਕਰ ਦਿੱਤੀ ਸੀ ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਹਾਲਤ ਦੇਖ ਕੇ ਕਾਫੀ ਪਰੇਸ਼ਾਨ ਹੋ ਗਏ ਸਨ। ਹੁਣ ਜਾਣਕਾਰੀ ਮਿਲੀ ਹੈ ਕਿ ਧਰਮਿੰਦਰ ਜ਼ਖਮੀ ਹੋ ਗਏ ਹਨ। 

ਖ਼ਬਰਾਂ ਮੁਤਾਬਕ, ਧਰਮਿੰਦਰ ਜ਼ਖ਼ਮੀ ਹੋ ਗਏ ਸਨ ਅਤੇ ਪਿਛਲੇ ਦੋ ਹਫ਼ਤਿਆਂ ਤੋਂ ਬਿਮਾਰ ਸਨ ਪਰ ਸ਼ੁਕਰ ਹੈ ਕਿ ਉਹ ਠੀਕ ਹੋ ਰਹੇ ਹਨ। ਪਿਛਲੇ ਸ਼ੁੱਕਰਵਾਰ ਨੂੰ ਧਰਮਿੰਦਰ ਨੇ ਆਪਣੀ ਇੱਕ ਤਸਵੀਰ ਪੋਸਟ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ ਸੀ, 'ਅੱਧੀ ਰਾਤ ਹੋ ਗਈ... ਨੀਂਦ ਨਹੀਂ ਆ ਰਹੀ... ਮੈਨੂੰ ਭੁੱਖ ਲੱਗ ਜਾਂਦੀ ਹੈ। ਦੋਸਤੋ ਬੇਹੀ ਰੋਟੀ ਮੱਖਣ ਨਾਲ ਬੜੀ ਸੁਆਦ ਲੱਗਦੀ ਹੈ। ਹਾ ਹਾ ਹਾ।' ਧਰਮਿੰਦਰ ਦੀ ਇਸ ਤਸਵੀਰ 'ਚ ਉਨ੍ਹਾਂ ਦੇ ਵਾਲ ਖਿੱਲਰੇ ਹੋਏ ਸਨ, ਪੈਰ 'ਤੇ ਪੱਟੀ ਬੰਨ੍ਹੀ ਸੀ ਤੇ ਹੱਥਾਂ 'ਚ ਸੁੱਕੀ ਰੋਟੀ ਫੜੀ ਹੋਈ ਸੀ। ਇਹ ਸਭ ਵੇਖ ਕੇ ਲੋਕ ਸੋਚਣ ਲਈ ਮਜ਼ਬੂਰ ਹੋ ਗਏ ਹਨ ਕਿ ਆਖ਼ਰ ਉਨ੍ਹਾਂ ਨੂੰ ਕੀ ਹੋ ਗਿਆ ਹੈ। ਜਿਵੇਂ ਹੀ ਪ੍ਰਸ਼ੰਸਕਾਂ ਦਾ ਧਿਆਨ ਤਸਵੀਰ 'ਚ ਉਨ੍ਹਾਂ ਦੇ ਪੈਰਾਂ ਵੱਲ ਗਿਆ ਤਾਂ ਹਰ ਕੋਈ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਲੱਗਿਆ। ਧਰਮਿੰਦਰ ਨੇ ਜਵਾਬ ਦਿੰਦਿਆਂ ਦੱਸਿਆ ਕਿ ਉਸ ਦੇ ਗਿੱਟੇ ਦੀ ਹੱਡੀ ਟੁੱਟ ਗਈ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਧਰਮਿੰਦਰ ਪਿਛਲੇ ਦੋ ਹਫ਼ਤਿਆਂ ਤੋਂ ਬਦਲਦੇ ਮੌਸਮ ਕਾਰਨ ਬਿਮਾਰ ਹਨ ਅਤੇ ਤਸਵੀਰ 'ਚ ਵੀ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਹ ਕਾਫ਼ੀ ਬਿਮਾਰ ਹਨ।" ਸੂਤਰ ਦਾ ਕਹਿਣਾ ਹੈ ਕਿ, "ਧਰਮਿੰਦਰ ਨੇ ਹਾਲ ਹੀ 'ਚ ਉਦੈਪੁਰ 'ਚ ਸੰਨੀ ਦਿਓਲ ਅਤੇ ਬੌਬੀ ਦਿਓਲ ਸਮੇਤ ਆਪਣੇ ਪਰਿਵਾਰ ਨਾਲ ਵਿਆਹ 'ਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਉਹ ਡਾਂਸ ਕਰਦੇ ਹੋਏ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦੀ ਸਿਹਤ 'ਤੇ ਮਾੜਾ ਅਸਰ ਪਿਆ ਸੀ। ਡਾਂਸ ਕਰਦੇ ਸਮੇਂ ਉਨ੍ਹਾਂ ਦੀ ਪਿੱਠ ਅਤੇ ਪੈਰ 'ਤੇ ਸੱਟ ਲੱਗ ਗਈ। ਥਕਾਵਟ ਅਤੇ ਬੁਢਾਪੇ ਕਾਰਨ ਉਨ੍ਹਾਂ ਦੀ ਸਿਹਤ 'ਤੇ ਜ਼ਿਆਦਾ ਅਸਰ ਪਿਆ।" ਸੂਤਰ ਨੇ ਅੱਗੇ ਕਿਹਾ, "ਹਾਲਾਂਕਿ, ਧਰਮਿੰਦਰ ਹੁਣ ਪਹਿਲਾਂ ਨਾਲੋਂ ਬਿਹਤਰ ਹਨ ਅਤੇ ਉਹ ਹੁਣ ਠੀਕ ਹੋ ਰਹੇ ਹਨ। ਧਰਮਿੰਦਰ ਹੁਣ ਪੂਰੀ ਤਰ੍ਹਾਂ ਆਪਣੀ ਸਿਹਤ 'ਤੇ ਧਿਆਨ ਦੇ ਰਹੇ ਹਨ।"

PunjabKesari

ਧਰਮਿੰਦਰ ਬਾਲੀਵੁੱਡ ਦੇ ਅਜਿਹੇ ਅਦਾਕਾਰ ਹਨ, ਜੋ 88 ਸਾਲ ਦੀ ਉਮਰ 'ਚ ਵੀ ਕੰਮ 'ਚ ਸਰਗਰਮ ਰਹਿੰਦੇ ਹਨ। ਪਿਛਲੇ ਸਾਲ ਉਹ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ 2024 'ਚ ਉਨ੍ਹਾਂ ਦੀ ਫ਼ਿਲਮ 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' ਰਿਲੀਜ਼ ਹੋਈ ਸੀ। ਹੁਣ ਧਰਮਿੰਦਰ ਦੇ ਖਾਤੇ 'ਚ 2 ਹੋਰ ਫ਼ਿਲਮਾਂ ਹਨ, ਜਿਨ੍ਹਾਂ 'ਚ 'ਆਪਣੀ 2' ਅਤੇ 'ਇਕੀਸ' ਸ਼ਾਮਲ ਹਨ। ਸ਼੍ਰੀਰਾਮ ਰਾਘਵਨ ਦੁਆਰਾ ਨਿਰਦੇਸ਼ਿਤ 'ਇਕੀਸ' 'ਚ ਧਰਮਿੰਦਰ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਨਾਲ ਨਜ਼ਰ ਆਉਣਗੇ।

 


author

sunita

Content Editor

Related News