ਜਦੋਂ ਪਟਵਾਰੀ ਨੇ ਆਪਣੇ ਹੀ ਤਹਿਸੀਲਦਾਰ ਤੋਂ ਮੰਗ ਲਈ ਰਿਸ਼ਵਤ, ਫਿਰ ਇਕ ਫੋਨ ''ਤੇ ਹੀ ਫੁੱਲਣ ਲੱਗੇ ਹੱਥ-ਪੈਰ

Tuesday, Feb 18, 2025 - 06:29 PM (IST)

ਜਦੋਂ ਪਟਵਾਰੀ ਨੇ ਆਪਣੇ ਹੀ ਤਹਿਸੀਲਦਾਰ ਤੋਂ ਮੰਗ ਲਈ ਰਿਸ਼ਵਤ, ਫਿਰ ਇਕ ਫੋਨ ''ਤੇ ਹੀ ਫੁੱਲਣ ਲੱਗੇ ਹੱਥ-ਪੈਰ

ਅੰਮ੍ਰਿਤਸਰ (ਨੀਰਜ)-ਇਕ ਪਾਸੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਉਨ੍ਹਾਂ ਵੱਡੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ ਨੇ ਸਰਕਾਰ ਦੀਆਂ ਨੀਤੀਆਂ ਅਤੇ ਯੋਜਨਾਵਾਂ ਨੂੰ ਸਹੀ ਢੰਗ ਨਾਲ ਲੋਕਾਂ ਦੇ ਸਾਹਮਣੇ ਨਹੀਂ ਰੱਖਿਆ ਤਾਂ ਉਥੇ ਮਾਲ ਵਿਭਾਗ ਦੀਆਂ ਕੁਝ ਕਾਲੀਆਂ ਭੇਡਾਂ ਪਟਵਾਰੀਆਂ ਨੂੰ ਕਿਸੇ ਦਾ ਵੀ ਖੌਫ ਨਜ਼ਰ ਨਹੀਂ ਆਉਂਦਾ ਹੈ।

ਇਕ ਅਜਿਹੀ ਹੀ ਕਾਲੀ ਭੇਡ ਪਟਵਾਰੀ ਨੇ ਆਪਣੇ ਹੀ ਤਹਿਸੀਲਦਾਰ ਤੋਂ ਉਸ ਸਮੇਂ ਰਿਸ਼ਵਤ ਮੰਗ ਲਈ, ਜਦੋਂ ਤਹਿਸੀਲਦਾਰ ਨੇ ਆਪਣੇ ਕਿਸੇ ਰਿਸ਼ਤੇਦਾਰ ਦੀ ਜ਼ਮੀਨ ਦੀ ਫਰਦ ਆਦਿ ਦੇਣ ਲਈ ਪਟਵਾਰੀ ਨੂੰ ਫੋਨ ਕੀਤਾ ਪਰ ਕਿਸੇ ਭ੍ਰਿਸ਼ਟ ਆਗੂ ਦੀ ਸਿਫਾਰਿਸ਼ ’ਤੇ ਸ਼ਹਿਰੀ ਸਰਕਲ ਵਿਚ ਤਾਇਨਾਤ ਪਟਵਾਰੀ ਨੇ ਆਪਣੇ ਹੀ ਤਹਿਸੀਲਦਾਰ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਆਪਣੀ ਆਦਤਾ ਅਨੁਸਾਰ ਸਬੰਧਤ ਵਿਅਕਤੀ ਨੂੰ ਕੁਝ ਦਿਨ ਚੱਕਰ ਮਰਵਾਉਣ ਤੋਂ ਬਾਅਦ ਰਿਸ਼ਵਤ ਦੀ ਮੰਗ ਸ਼ੁਰੂ ਕਰ ਦਿੱਤੀ, ਸਬੰਧਤ ਵਿਅਕਤੀ ਨੇ ਜਦੋਂ ਗੁੱਸੇ ਵਿਚ ਆ ਕੇ ਵਿਜੀਲੈਂਸ ਦਫਤਰ ਦੇ ਕਿਸੇ ਵੱਡੇ ਅਫਸਰ ਦਾ ਫੋਨ ਕਰਵਾਇਆ ਤਾਂ ਪਟਵਾਰੀ ਦੇ ਹੱਥ-ਪੈਰ ਫੁੱਲ ਗਏ ਅਤੇ ਬਾਅਦ ਵਿਚ ਖੁਦ ਜ਼ਮੀਨ ਨਾਲ ਸਬੰਧਤ ਦਸਤਾਵੇਜ਼ ਲੈ ਕੇ ਸਬੰਧਤ ਵਿਅਕਤੀ ਦੇ ਸਾਹਮਣੇ ਆ ਗਿਆ।

ਇਹ ਵੀ ਪੜ੍ਹੋ- ਪੰਜਾਬ ਦੇ 10 ਹੋਟਲਾਂ 'ਤੇ ਵੱਡੀ ਕਾਰਵਾਈ

ਪਿਛਲੇ ਇਕ ਮਹੀਨੇ ਦੌਰਾਨ ਗ੍ਰਿਫਤਾਰ ਹੋਏ 5 ਪਟਵਾਰੀ 

ਭ੍ਰਿਸ਼ਟ ਪਟਵਾਰੀਆਂ ਦੇ ਕਾਰਨਾਮਿਆਂ ਦਾ ਗ੍ਰਾਫ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਸਿਰਫ ਅੰਮ੍ਰਿਤਸਰ ਸ਼ਹਿਰੀ ਸਰਕਲ ਵਿਚ ਹੀ ਵਿਜੀਲੈਂਸ ਵਿਭਾਗ ਵਲੋਂ ਪਿਛਲੇ ਇਕ ਮਹੀਨੇ ਦੌਰਾਨ ਪੰਜ ਪਟਵਾਰੀ ਰਿਸ਼ਵਤ ਲੈਂਦੇ ਹੋਏ ਰੰਗੇਂ ਹੱਥੀਂ ਗ੍ਰਿਫਤਾਰ ਹੋ ਚੁੱਕੇ ਹਨ।

ਹਾਲਾਂਕਿ ਇਨ੍ਹਾਂ ਪਟਵਾਰੀਆਂ ਵਿਚ ਮਾਲ ਵਿਭਾਗ ਦੀਆਂ ਕੁਝ ਕਾਲੀਆਂ ਭੇਡਾਂ ਪਟਵਾਰੀ ਸ਼ਾਮਲ ਨਹੀਂ ਹੈ, ਜਿਨ੍ਹਾਂ ਦੀ ਰਿਸ਼ਵਤ ਦੀ ਸ਼ੁਰੂਆਤ ਘੱਟੋ-ਘੱਟ 5 ਲੱਖ ਤੋਂ ਸ਼ੁਰੂ ਹੁੰਦੀ ਹੈ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਅਜਿਹੇ ਪਟਵਾਰੀਆਂ ਬਾਰੇ ਸੂਚਨਾ ਵੀ ਦਿੱਤੀ ਗਈ ਹੈ, ਕਿਉਂਕਿ ਅਜਿਹੇ ਕੁਝ ਪਟਵਾਰੀ ਇੰਨੇ ਸ਼ਾਤਿਰ ਹੈ ਕਿ ਇਨ੍ਹਾਂ ਦੀ ਸ਼ਿਕਾਇਤ ਵੀ ਨਹੀਂ ਹੁੰਦੀ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡਾ ਹਾਦਸਾ, ਸਕੂਲ ਬੱਸ ਨੇ ਵਿਦਿਆਰਥੀ ਨੂੰ ਦਰੜਿਆ

ਪਟਵਾਰੀਆਂ ਦੇ ਦਫ਼ਤਰਾਂ ਦੇ ਬਾਹਰ ਨਾ ਨੰਬਰ ਪਲੇਟ ਨਾ ਹਾਜ਼ਰੀ ਵਾਲੀ ਮਸ਼ੀਨ

ਸ਼ਹਿਰੀ ਪਟਵਾਰ ਸਰਕਲਾਂ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਪਟਵਾਰਖਾਨਾ-1 ਅਤੇ 2 ਵਿਚ ਪਟਵਾਰੀਆਂ ਦੇ ਦਫਤਰ ਜ਼ਰੂਰ ਹਨ ਪਰ ਦਫਤਰਾਂ ਦੇ ਬਾਹਰ ਪਟਵਾਰੀ ਦੇ ਨਾਮ ਪਲੇਟ ਨਹੀਂ ਲੱਗੀ ਹੈ। ਇੰਨਾਂ ਹੀ ਨਹੀਂ ਪਟਵਾਰੀ ਦੀ ਹਾਜ਼ਰੀ ਚੈਕਿੰਗ ਕਰਨ ਲਈ ਕਿਸੇ ਤਰ੍ਹਾਂ ਦੀ ਮਸ਼ੀਨ ਵੀ ਨਹੀਂ ਹੈ, ਜਿਸ ਨਾਲ ਜਦੋਂ ਵੀ ਕੋਈ ਵਿਅਕਤੀ ਕਿਸੇ ਪਟਵਾਰੀ ਨੂੰ ਮਿਲਣ ਲਈ ਜਾਂਦਾ ਹੈ ਤਾਂ ਉਹ ਪਟਵਾਰੀ ਨੂੰ ਮਿਲਣ ਦੇ ਬਜਾਏ ਜਾਂ ਤਾਂ ਕਿਸੇ ਪ੍ਰਾਈਵੇਟ ਕਰਿੰਦੇ ਨੂੰ ਮਿਲ ਆਉਂਦਾ ਹੈ ਜਾਂ ਫਿਰ ਪਟਵਾਰਖਾਨਿਆਂ ਵਿਚ ਘੁੰਮਣ ਵਾਲੇ ਦਲਾਲਾਂ ਦੇ ਹੱਥੀਂ ਚੜ੍ਹ ਜਾਂਦਾ ਹੈ।

ਪਟਵਾਰੀ ਰਿਕਾਰਡ ਕੀਪਰ ਹੈ ਨਾ ਕਿ ਰਿਕਾਰਡ ਦਾ ਮਾਲਕ

ਜ਼ਿਲੇ ਵਿਚ ਤਾਇਨਾਤ ਰਹੇ ਚੱਕੇ ਇਕ ਸਾਬਕਾ ਡੀ. ਸੀ. ਨੇ ਭ੍ਰਿਸ਼ਟ ਪਟਵਾਰੀਆਂ ’ਤੇ ਨਕੇਲ ਪਾਉਣ ਲਈ ਇਕ ਬੈਠਕ ਵਿਚ ਕਿਹਾ ਸੀ ਕਿ ਪਟਵਾਰੀ ਜ਼ਮੀਨੀ ਰਿਕਾਰਡ ਦਾ ਰਿਕਾਰਡ ਕੀਪਰ ਹੈ ਨਾ ਕਿ ਰਿਕਾਰਡ ਦਾ ਮਾਲਿਕ ਹੁੰਦਾ ਹੈ। ਕੁਝ ਭ੍ਰਿਸ਼ਟ ਪਟਵਾਰੀ ਮਾਲ ਰਿਕਾਰਡ ਨੂੰ ਤੋੜ-ਮਰੋੜ ਦਿੰਦੇ ਹਨ, ਜਿੰਨਾਂ ਵਿਚ ਚਾਰ-ਪੰਜ ਪਟਵਾਰੀਆਂ ਦੇ ਨਾਮ ਸ਼ਾਮਲ ਹੈ ਅਤੇ ਪੂਰੇ ਸ਼ਹਿਰ ਵਿਚ ਇਨ੍ਹਾਂ ਦੇ ਚਰਚੇ ਵੀ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਕਦੋਂ ਪਵੇਗਾ ਮੀਂਹ

ਰਿਸ਼ਵਤ ਮੰਗਣ ਵਾਲਿਆਂ ਦੀ ਵਿਜੀਲੈਂਸ ਨੂੰ ਦਿਉ ਸ਼ਿਕਾਇਤ : ਡੀ. ਜੀ. ਪੀ. ਵਰਿੰਦਰ ਸ਼ਰਮਾ

ਵਿਜੀਲੈਂਸ ਵਿਭਾਗ ਦੇ ਡੀ. ਜੀ. ਪੀ. ਵਰਿੰਦਰ ਸ਼ਰਮਾ ਨੇ ਕਿਹਾ ਕਿ ਜੇਕਰ ਕੋਈ ਵੀ ਸਰਕਾਰੀ ਕਰਮਚਾਰੀ ਸਰਕਾਰੀ ਕੰਮ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਦੇ ਟੋਲ ਫ੍ਰੀ ਨੰਬਰ ’ਤੇ ਜਾਂ ਫਿਰ ਉਨ੍ਹਾਂ ਦੇ ਦਫ਼ਤਰ ਆ ਕਰੋ, ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-  ਤਵੀਤ ਨੇ ਨਹੀਂ ਕੀਤਾ ਕੰਮ, ਲੋਕਾਂ ਨੇ ਕੁੱਟ ਦਿੱਤਾ ਬਾਬਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News