ਸਫ਼ਲ ਸਾਬਿਤ ਹੋ ਰਹੇ BSF ਤੇ ANTF ਦੇ ਟ੍ਰੈਪ: 5 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਰੰਗੇ ਹੱਥੀਂ ਗ੍ਰਿਫ਼ਤਾਰ

Friday, Feb 14, 2025 - 03:00 PM (IST)

ਸਫ਼ਲ ਸਾਬਿਤ ਹੋ ਰਹੇ BSF ਤੇ ANTF ਦੇ ਟ੍ਰੈਪ: 5 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਰੰਗੇ ਹੱਥੀਂ ਗ੍ਰਿਫ਼ਤਾਰ

ਅੰਮ੍ਰਿਤਸਰ (ਨੀਰਜ)- ਸਰਹੱਦੀ ਪਿੰਡ ਛੋਟਾ ਫਤਿਹਵਾਲ ਵਿਚ ਬੀ. ਐੱਸ. ਐੱਫ. ਅਤੇ ਐਂਟੀ ਨਾਰਕੋਟਿਕਸ ਟਾਕਸ ਫੋਰਸ ਪੰਜਾਬ ਨੇ ਟ੍ਰੈਪ ਲਗਾ ਕੇ ਲਗਾਤਾਰ ਪੰਜਵੀਂ ਵਾਰ 2 ਨਸ਼ਾ ਸਮੱਗਲਰਾਂ ਨੂੰ ਰੰਗੇ ਹੱਥੀਂ 5 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਦੋਵੇਂ ਸਮੱਗਲਰ ਸਰਹੱਦੀ ਪਿੰਡ ਸਾਰੰਗਦੇਵ ਦੇ ਰਹਿਣ ਵਾਲੇ ਹਨ ਅਤੇ ਆਪਣੇ ਵਿਦੇਸ਼ੀ ਅਕਾਵਾਂ ਦੇ ਸੰਪਰਕ ਵਿਚ ਸਨ। ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾ ਕੇ ਅੱਗੇ ਮੋਟਰਸਾਈਕਲ ’ਤੇ ਸਪਲਾਈ ਕਰਨ ਲਈ ਕਿਸੇ ਗੁਪਤ ਸਥਾਨ ’ਤੇ ਜਾ ਰਹੇ ਸਨ ਪਰ ਜੁਆਇੰਟ ਟੀਮ ਦੇ ਟ੍ਰੈਪ ਵਿਚ ਫਸ ਗਏ। ਫੜੇ ਗਏ ਸਮੱਗਲਰਾਂ ਦੇ ਹੋਰ ਸਾਥੀਆਂ ਦੀ ਭਾਲ ਵਿਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਸਮੱਗਲਿੰਗ ਦਾ ਨੈਟਵਰਕ ਤੋੜਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਜੁਆਇੰਟ ਟੀਮ ਨੇ ਟ੍ਰੈਪ ਲਗਾ ਕੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਇਲਾਕੇ ਵਿਚ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਵੀ ਪਹਿਲਾਂ ਸਰਹੱਦੀ ਪਿੰਡ ਮਲਿਕਪੁਰ ਦੇ ਇਲਾਕੇ ਵਿਚ ਹੈਰੋਇਨ ਦੀ ਪੇਖ ਨੂੰ ਪ੍ਰਾਪਤ ਕਰਨ ਤੋਂ ਬਾਅਦ ਫਰਾਰ ਹੋਣ ਦੀ ਰਾਹ ਦੇਖ ਰਹੇ ਸਮੱਗਲਰਾਂ ਨੂੰ ਰੰਗੇਂ ਹੱਥੀਂ ਗ੍ਰਿਫਤਾਰ ਕੀਤਾ ਸੀ। ਜੋ ਸਾਬਿਤ ਕਰਦਾ ਹੈ ਕਿ ਏ. ਐੱਨ. ਟੀ. ਐੱਫ. ਅਤੇ ਬੀ. ਐੱਸ. ਐੱਫ. ਦੇ ਜੁਆਇੰਟ ਆਪ੍ਰੇਸ਼ਨ ਕਾਫੀ ਸਫਲ ਸਾਬਿਤ ਹੋ ਰਹੇ ਹਨ। ਹੁਣ ਤੱਕ ਜਿੰਨੇ ਵੀ ਸਮੱਗਲਰ ਗ੍ਰਿਫਤਾਰ ਕੀਤੇ ਗਏ ਹਨ ਉਹ 18 ਤੋਂ 25 ਸਾਲ ਦੀ ਉਮਰ ਦੇ ਹਨ।

ਇਹ ਵੀ ਪੜ੍ਹੋ- PSEB ਪ੍ਰੀਖਿਆਵਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ, ਵਿਦਿਆਰਥੀ ਪੜ੍ਹ ਲੈਣ ਪੂਰੀ ਖ਼ਬਰ

169 ਸਮੱਗਲਰਾਂ ਦੀ ਹੋ ਚੁੱਕੀ ਹੈ ਗ੍ਰਿਫ਼ਤਾਰੀ

ਸਰਹੱਦੀ ਇਲਾਕਿਆਂ ਵਿਚ ਨਸ਼ਾ ਸਮੱਗਲਰਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਹੁਣ ਤੱਕ ਬੀ. ਐੱਸ. ਐੱਫ. ਅਤੇ ਸਹਿਯੋਗੀ ਏਜੰਸੀਆਂ ਵਲੋਂ 169 ਹੈਰੋਇਨ ਸਮੱਗਲਰਾਂ ਨੂੰ ਹੈਰੋਇਨ ਦੀ ਖੇਪ ਨਾਲ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਸਰਹੱਦੀ ਇਲਾਕਿਆਂ ਵਿਚ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।

ਪਹਿਲੀ ਵਾਰ ਸਾਹਮਣੇ ਆਇਆ ਸਾਰੰਗਦੇਵ ਪਿੰਡ ਦਾ ਨਾਂ

ਅੰਮ੍ਰਿਤਸਰ ਜ਼ਿਲ੍ਹੇ ਦੇ 153 ਕਿਲੋਮੀਟਰ ਲੰਬੇ ਭਾਰਤ-ਪਾਕਿਸਤਾਨ ਬਾਰਡਰ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਵਾਰ-ਵਾਰ ਕੁਝ 8 ਤੋਂ 10 ਪਿੰਡਾਂ ਵਿਚ ਹੀ ਹੈਰੋਇਨ ਅਤੇ ਡਰੋਨ ਫੜੇ ਜਾ ਰਹੇ ਹਨ, ਜਿਨ੍ਹਾਂ ਵਿਚ ਮੁਹਾਵਾ, ਧਨੋਆ ਖੁਰਦ, ਰਾਜਾਤਾਲ, ਰਤਨ ਖੁਦ, ਹਵੇਲੀਆਂ ਅਤੇ ਬੱਲੜਵਾਲ, ਮੋਦੇ, ਨੇਸ਼ਟਾ ਵਰਗੇ ਪਿੰਡਾਂ ਦੇ ਨਾਂ ਹਨ ਪਰ ਇੱਥੇ ਵੀ ਡਰੋਨ ਦੀ ਮੂਵਮੈਂਟ ਲਗਾਤਾਰ ਜਾਰੀ ਹੈ ਅਤੇ ਸਮੱਗਲਰ ਵੀ ਫੜੇ ਜਾ ਚੁੱਕੇ ਹਨ ਪਰ ਸਾਰੰਗਦੇਵ ਪਿੰਡ ਦਾ ਨਾਂ ਪਹਿਲੀ ਵਾਰ ਇਨ੍ਹਾਂ ਪਿੰਡਾਂ ਦੀ ਸੂਚੀ ਵਿਚ ਸ਼ਾਮਲ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਚੱਲਣਗੀਆਂ ਤੇਜ਼ ਹਵਾਵਾਂ, ਇਹ ਦਿਨ ਪਵੇਗਾ ਮੀਂਹ !

ਜੇਕਰ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੀ 153 ਕਿਲੋਮੀਟਰ ਲੰਬੀ ਭਾਰਤ-ਪਾਕਿਸਤਾਨ ਸਰਹੱਦ ਦੀ ਗੱਲ ਕਰੀਏ ਤਾਂ ਇਹ ਜਾਣਿਆ ਜਾਂਦਾ ਹੈ ਕਿ ਸਿਰਫ਼ ਅੱਠ ਤੋਂ ਦਸ ਪਿੰਡਾਂ ਵਿਚ ਹੀ ਹੈਰੋਇਨ ਅਤੇ ਡਰੋਨ ਵਾਰ-ਵਾਰ ਫੜੇ ਜਾ ਰਹੇ ਹਨ, ਜਿਸ ਵਿਚ ਮੁਹਾਵਾ, ਧਨੋਆ ਕਲਾਂ, ਧਨੋਆ ਖੁਰਦ, ਰਾਜਾਤਾਲ, ਰਤਨਖੁਰਦ, ਹਵੇਲੀਆਂ ਅਤੇ ਬੱਲਡਵਾਲ, ਮੋਡ, ਨੇਸ਼ਟਾ ਵਰਗੇ ਪਿੰਡਾਂ ਦੇ ਨਾਂ ਸ਼ਾਮਲ ਹਨ, ਪਰ ਇੱਥੇ ਡਰੋਨਾਂ ਦੀ ਆਵਾਜਾਈ ਜਾਰੀ ਹੈ ਅਤੇ ਸਮੱਗਲਰਾਂ ਨੂੰ ਵੀ ਫੜਿਆ ਜਾ ਰਿਹਾ ਹੈ, ਪਰ ਸਾਰੰਗਦੇਵ ਪਿੰਡ ਦਾ ਨਾਂ ਪਹਿਲੀ ਵਾਰ ਇਨ੍ਹਾਂ ਪਿੰਡਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।

ਫੜੇ ਜਾ ਚੁੱਕੇ ਹਨ 300 ਤੋਂ ਵੱਧ ਡਰੋਨ

ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਜ਼ਿਆਦਾਤਰ ਸਰਹੱਦੀ ਪਿੰਡਾਂ ਵਿਚ ਵਿਲੇਜ਼ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਿਆ ਹੈ ਪਰ ਇਸ ਦੇ ਬਾਵਜੂਦ ਕੁਝ ਬਦਨਾਮ ਪਿੰਡਾਂ ਦੇ ਇਲਾਕਿਆਂ ਵਿਚ ਡਰੋਨ ਦੀ ਮੂਵਮੈਂਟ ਅਤੇ ਹੈਰੋਇਨ ਦੀ ਸਮੱਗਲਿੰਗ ਬਾਦਸਤੂਰ ਜਾਰੀ ਹੈ ਅਤੇ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਬੀ. ਐੱਸ. ਐੱਫ ਵਲੋਂ 300 ਤੋਂ ਵੱਧ ਡਰੋਨ ਫੜੇ ਜਾ ਚੁੱਕੇ ਹਨ ਜੋ ਅਗਲੇ-ਪਿਛਲੇ ਸਾਰੇ ਰਿਕਾਰਡ ਟੁੱਟ ਚੁੱਕੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮਹਿਲਾ ਸਰਪੰਚ ਦੇ ਪਤੀ ਨੂੰ ਮਾਰੀਆਂ ਗੋਲੀਆਂ

ਸਿਟੀ ਪੁਲਸ ਵਲੋਂ ਫੜੇ ਗਏ ਸਮੱਗਲਰ ਵੀ 18 ਤੋਂ 25 ਵਿਚਕਾਰ

ਕੱਲ੍ਹ, ਸ਼ਹਿਰੀ ਪੁਲਸ ਵਲੋਂ ਵੀ ਦੋ ਕਿਲੋ ਹੈਰੋਇਨ ਨਾਲ ਪੰਜ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਵਿਚੋਂ ਤਿੰਨ ਸਮੱਗਲਰ 18 ਤੋਂ 25 ਉਮਰ ਦੇ ਸਨ, ਜਦਕਿ ਦੋ ਸਮੱਗਲਰ 40 ਤੋਂ 43 ਦੇ ਵਿਚਕਾਰ ਉਮਰ ਦੇ ਸਨ। ਇਕ ਸਮੱਗਲਰ ਸਰਹੱਦੀ ਪਿੰਡ ਬੱਲੜਵਾੜ ਦਾ ਰਹਿਣ ਵਾਲਾ ਹੈ ਅਤੇ ਇਸ ਪਿੰਡ ਵਿਚ ਡਰੋਨ ਦੀ ਮੂਵਮੈਂਟ ਕਾਫੀ ਜ਼ਿਆਦਾ ਰਹਿੰਦੀ ਹੈ। ਬੀ.ਐੱਸ. ਐੱਫ. ਦੇ ਨਾਲ-ਨਾਲ ਸ਼ਹਿਰੀ ਅਤੇ ਦਿਹਾਤੀ ਪੁਲਸ ਵਲੋਂ ਵੀ ਲਗਾਤਾਰ ਹੈਰੋਇਨ ਅਤੇ ਹਥਿਆਰ ਦੀ ਵੱਡੀ ਖੇਪ ਫੜੀ ਜਾ ਰਹੀ ਹੈ, ਜਿਨ੍ਹਾਂ ਵਿਚ 106 ਕਿਲੋ ਹੈਰੋਇਨ ਦੀ ਖੇਪ ਵੀ ਸ਼ਾਮਲ ਹੈ।

ਨਹੀਂ ਰੁਕ ਰਿਹਾ ਜੇਲ੍ਹਾਂ ਤੋਂ ਚੱਲਣ ਵਾਲਾ ਨੈੱਟਵਰਕ

ਸੁਰੱਖਿਆ ਏਜੰਸੀਆਂ ਦੀ ਸਖਤੀ ਦੇ ਬਾਵਜੂਦ ਵੱਖ-ਵੱਖ ਜੇਲਾਂ ਵਿਚ ਕੈਦ ਨਸ਼ਾ ਸਮੱਗਲਰ ਜੇਲ ਦੇ ਅੰਦਰੋਂ ਹੀ ਆਪਣਾ ਨੈੱਟਵਰਕ ਚਲਾ ਰਹੇ ਹਨ ਪਰ ਇਹ ਨੈੱਟਵਰਕ ਟੁੱਟਣ ਦਾ ਨਾਂ ਨਹੀਂ ਲੈ ਰਿਹਾ ਹੈ। ਆਏ ਦਿਨ ਜੇਲ੍ਹਾਂ ਦੇ ਅੰਦਰੋਂ ਨਸ਼ਾ, ਮੋਬਾਇਲ ਅਤੇ ਹੋਰ ਸਮਾਨ ਮਿਲ ਰਿਹਾ ਹੈ। ਦੂਜੇ ਪਾਸੇ ਨਸ਼ਾ ਸਮੱਗਲਿੰਗ ਨੂੰ ਰੋਕਣ ਲਈ ਕਿਸੇ ਇਮਾਨਦਾਰ ਸੁਰੱਖਿਆ ਏਜੰਸੀ ਵਲੋਂ ਸਰਹੱਦੀ ਪਿੰਡਾਂ ਵਿਚ ਰਹਿਣ ਵਾਲੇ ਕੁਝ ਲੋਕਾਂ ਦੇ ਆਮਦਨ ਦੇ ਸਰੋਤਾਂ ਦਾ ਸਰਵੇ ਕਰਵਾਇਆ ਜਾਵੇ ਤਾਂ ਵੱਡੇ ਖੁਲਾਸੇ ਹੋ ਸਕਦੇ ਹਨ। ਕੁਝ ਅਜਿਹੇ ਲੋਕ ਹਨ, ਜਿਨ੍ਹਾਂ ਕੋਲ ਆਲੀਸ਼ਾਨ ਮਕਾਨ ਅਤੇ ਹਰ ਤਰ੍ਹਾਂ ਦੀ ਲਗਜ਼ਰੀ ਸਹੂਲਤ ਹੈ ਪਰ ਉਨ੍ਹਾਂ ਦਾ ਬਿਜਨੈੱਸ ਕੀ ਹੈ ਅਤੇ ਆਮਦਨ ਦਾ ਸਰੋਤ ਕੀ ਹੈ ਇਹ ਪਤਾ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News