ਬਾਈਕ ਸਵਾਰ 2 ਨੌਜਵਾਨਾਂ ਨੇ ਖੋਹਿਆ ਫੋਨ ਤੇ ਨਕਦੀ
Sunday, Feb 16, 2025 - 02:11 PM (IST)

ਚੰਡੀਗੜ੍ਹ (ਸੁਸ਼ੀਲ) : ਨਵਾਂਗਰਾਓਂ-ਕਾਂਸਲ ਰੋਡ ’ਤੇ ਰਾਇਲ ਫਾਰਮ ਨੇੜੇ ਦੋ ਬਾਈਕ ਸਵਾਰ ਨੌਜਵਾਨ ਇਕ ਵਿਅਕਤੀ ਤੋਂ ਫੋਨ ਅਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ ਅਤੇ ਬਿਆਨ ਦਰਜ ਕੀਤੇ।
ਸੈਕਟਰ-3 ਥਾਣਾ ਪੁਲਸ ਨੇ ਦੋ ਅਣਪਛਾਤੇ ਬਾਈਕ ਸਵਾਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੋਨੂੰ ਨੇ ਪੁਲਸ ਨੂੰ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਘਰ ਜਾ ਰਿਹਾ ਸੀ। ਨਵਾਂਗਰਾਓਂ -ਕਾਂਸਲ ਰੋਡ ’ਤੇ ਰਾਇਲ ਫਾਰਮ ਨੇੜੇ 2 ਬਾਈਕ ਸਵਾਰਾਂ ਨੇ ਰਸਤਾ ਰੋਕ ਲਿਆ ਅਤੇ ਲੁੱਟ-ਖੋਹ ਕਰਨੀ ਸ਼ੁਰੂ ਕਰ ਦਿੱਤੀ। ਵਿਰੋਧ ਕਰਨ ’ਤੇ ਕੁੱਟਮਾਰ ਕਰ ਕੇ ਮੋਬਾਇਲ ਫੋਨ ਅਤੇ 500 ਰੁਪਏ ਖੋਹ ਕੇ ਫ਼ਰਾਰ ਹੋ ਗਏ। ਪੀੜਤ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ।