86 ਸਾਲਾ ਧਰਮਿੰਦਰ ਨੇ ਲਗਵਾਈ ਬੂਸਟਰ ਡੋਜ਼, ਟੀਕਾ ਲਗਾਉਣ ਵਾਲੀ ਨਰਸ ਨੂੰ ਦਿੱਤਾ ਆਸ਼ੀਰਵਾਦ (ਵੀਡੀਓ)

01/12/2022 5:43:03 PM

ਮੁੰਬਈ (ਬਿਊਰੋ)– ਦੁਨੀਆ ਭਰ ’ਚ ਕੋਰੋਨਾ ਵਾਇਰਸ ਇਕ ਵਾਰ ਮੁੜ ਤੇਜ਼ੀ ਨਾਲ ਫੈਲ ਰਿਹਾ ਹੈ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਤੇ ਟੀ. ਵੀ. ਸਿਤਾਰੇ ਵੀ ਇਸ ਦੀ ਚਪੇਟ ’ਚ ਆ ਰਹੇ ਹਨ। ਦੱਸ ਦੇਈਏ ਕਿ ਕੋਰੋਨਾ ਵੈਕਸੀਨ ਦੇ ਦੋਵੇਂ ਟੀਕੇ ਲੱਗਣ ਤੋਂ ਬਾਅਦ ਹੁਣ ਬੂਸਟਰ ਡੋਜ਼ ਵੀ ਲੱਗਣੀ ਸ਼ੁਰੂ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬੋਲਡ ਫੋਟੋਸ਼ੂਟ

86 ਸਾਲਾਂ ਦੇ ਧਰਮਿੰਦਰ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕਰਕੇ ਦੱਸਿਆ ਕਿ ਉਨ੍ਹਾਂ ਨੇ ਬੂਸਟਰ ਡੋਜ਼ ਲਗਵਾ ਲਈ ਹੈ। ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਲਿਖਿਆ, ‘ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਵੀ ਬੂਸਟਰ ਡੋਜ਼ ਲਗਵਾਉਣ।’

ਵੀਡੀਓ ’ਚ ਉਹ ਕਹਿ ਰਹੇ ਹਨ, ‘ਬੂਸਟਰ ਲੈ ਰਿਹਾ ਹਾਂ ਬੂਸਟਰ, ਸਭ ਨੂੰ ਲੈਣਾ ਚਾਹੀਦਾ ਹੈ, ਲਗਾ ਦਿਓ। ਦਰਦ ਵੀ ਨਹੀਂ ਹੋਇਆ ਕੁਝ, ਇਸ ਤੋਂ ਬਾਅਦ ਮਾਸਕ ਵੀ ਜ਼ਰੂਰ ਪਹਿਨੋ।’

ਇਸ ਤੋਂ ਬਾਅਦ ਉਨ੍ਹਾਂ ਟੀਕਾ ਲਗਾਉਣ ਵਾਲੀ ਨਰਸ ਨੂੰ ਧੰਨਵਾਦ ਕਿਹਾ। ਉਨ੍ਹਾਂ ਨੇ ਡਾਕਟਰਾਂ ਦਾ ਵੀ ਧੰਨਵਾਦ ਕੀਤਾ। ਦੱਸ ਦੇਈਏ ਕਿ ਧਰਮਿੰਦਰ ਜ਼ਿਆਦਾਤਰ ਸਮਾਂ ਆਪਣੇ ਲੋਨਾਵਲਾ ਵਾਲੇ ਫਾਰਮ ਹਾਊਸ ’ਤੇ ਬਤੀਤ ਕਰਦੇ ਹਨ ਤੇ ਇਸ ਸਮੇਂ ਵੀ ਉਹ ਉਥੇ ਹੀ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News