86 ਦੇ ਧਰਮਿੰਦਰ ਨੇ ਸ਼ਬਾਨਾ ਆਜ਼ਮੀ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ

05/12/2022 2:12:08 PM

ਮੁੰਬਈ- 'ਬਾਲੀਵੁੱਡ ਦੇ ਹੀਮੈਨ' ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਖੁਦ ਨਾਲ ਜੁੜੀਆਂ ਪੋਸਟਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਹਾਲ ਹੀ 'ਚ ਦਿੱਗਜ ਅਦਾਕਾਰਾ ਨੇ ਆਪਣੀ ਕੋਅ ਸਟਾਰ ਸ਼ਬਾਨਾ ਆਜ਼ਮੀ ਨਾਲ ਇਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ ਜੋ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

PunjabKesari
ਧਰਮਿੰਦਰ ਨੇ ਇਹ ਤਸਵੀਰ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ ਅਤੇ ਕੈਪਸ਼ਨ 'ਚ ਲਿਖਿਆ-'ਇਸ਼ਕ ਹੈ ਮੈਨੂੰ ਕੈਮਰੇ ਨਾਲ... ਅਤੇ ਕੈਮਰੇ ਨੂੰ...ਸ਼ਾਇਦ ਮੇਰੇ ਨਾਲ। ਸਾਂਝੀ ਕੀਤੀ ਗਈ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਬਹੁਤ ਹੀ ਪਿਆਰ ਨਾਲ ਸ਼ਬਾਨਾ ਆਜ਼ਮੀ ਦਾ ਹੱਥ ਫੜ ਕੇ ਰੱਖਿਆ ਹੈ ਅਤੇ ਉਨ੍ਹਾਂ ਨੂੰ ਦੇਖ ਰਹੇ ਹਨ। ਤਾਂ ਉਧਰ ਸ਼ਬਾਨਾ ਆਜ਼ਮੀ ਵੀ ਮਲਟੀ ਰੰਗ ਦੀ ਸਾੜੀ ਪਹਿਨੇ ਸ਼ਰਮਾਉਂਦੀ ਨਜ਼ਰ ਆ ਰਹੀ ਹੈ। ਤਸਵੀਰ 'ਚ ਸ਼ਬਾਨਾ ਆਜ਼ਮੀ ਦੀ ਵਾਲ ਖੁੱਲ੍ਹੇ ਹੋਏ ਹਨ ਅਤੇ ਦੋਵਾਂ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਧਰਮਿੰਦਰ ਇਨ੍ਹੀਂ ਦਿਨੀਂ ਕਰਨ ਜੌਹਰ ਦੀ ਫਿਲਮ 'ਰਾਕੀ ਔਰ ਰਾਨੀ ਕੀ ਪ੍ਰੇਮ ਕਹਾਣੀ' 'ਚ ਕੰਮ ਕਰ ਰਹੇ ਹਨ। ਇਸ ਫਿਲਮ 'ਚ ਧਰਮਿੰਦਰ ਦੇ ਇਲਾਵਾ ਸ਼ਬਾਨਾ, ਜਯਾ ਬੱਚਨ, ਆਲੀਆ ਭੱਟ, ਰਣਵੀਰ ਸਿੰਘ ਲੀਡ ਰੋਲ 'ਚ ਹਨ। 


Aarti dhillon

Content Editor

Related News