ਕਰਨ ਜੌਹਰ ਨੂੰ ਫਸਾਉਣ ਲਈ NCB ਦਾ ਨਵਾਂ ਪੈਂਤੜਾ, ਨਿਰਮਾਤਾ ਸ਼ਿਤੀਜ ਨਾਲ ਕੀਤੀਆਂ ਇਹ ਹਰਕਤਾਂ

09/29/2020 1:26:07 PM

ਮੁੰਬਈ (ਬਿਊਰੋ) — ਐੱਨ. ਸੀ. ਬੀ. ਵਲੋਂ ਹਾਲ ਹੀ 'ਚ ਗ੍ਰਿਫ਼ਤਾਰ ਹੋਏ ਨਿਰਮਾਤਾ ਸ਼ਿਤਿਜ ਰਵੀ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਕਰਨ ਜੌਹਰ ਨੂੰ ਫਸਾਉਣ ਦਾ ਦਬਾਅ ਪਾਇਆ ਗਿਆ ਸੀ। ਐਤਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਕੋਰਟ 'ਚ ਹੋਈ ਪੇਸ਼ੀ ਦੌਰਾਨ ਸ਼ਿਤਿਜ ਦੇ ਵਕੀਲ ਸੀਤੇਸ਼ ਮਾਨੇਸ਼ਿੰਦੇ ਨੇ ਐੱਨ. ਸੀ. ਬੀ. ਨੂੰ ਹੀ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ।

ਮਾਨੇਸ਼ਿੰਦੇ ਨੇ ਪੇਸ਼ੀ ਦੌਰਾਨ ਕਿਹਾ ਕਿ 25 ਸਤੰਬਰ ਨੂੰ ਐੱਨ. ਸੀ. ਬੀ. ਵਲੋਂ ਸ਼ਿਤਿਜ ਦੇ ਘਰ ਦੀ ਬਾਲਕਨੀ 'ਚ ਮਿਲੇ ਸਿਗਰੇਟ ਦੇ ਬਟਸ ਨੂੰ ਗਾਂਜੇ ਦੇ ਜੁਆਇੰਟਲ ਦੱਸ ਦਿੱਤਾ। ਸਤੀਸ਼ ਨੇ ਕਿਹਾ ਕਿ ਸਮੀਰ ਵਾਨਖੇੜੇ ਅਤੇ ਉਨ੍ਹਾਂ ਦੀ ਟੀਮ ਨੇ ਬਿਆਨ ਰਿਕਾਰਡ ਕਰਦੇ ਸਮੇਂ ਕਈ ਝੂਠੀਆਂ ਗੱਲਾਂ ਜੋੜੀਆਂ। ਪਹਿਲਾਂ ਤਾਂ ਰਾਤ ਭਪ ਸ਼ਿਤਿਜ ਨੂੰ ਹਿਰਾਸਤ 'ਚ ਰੱਖਿਆ ਗਿਆ ਅਤੇ ਅਗਲੀ ਸਵੇਰ ਇਹ ਕਿਹਾ ਗਿਆ ਕਿ ਜੇਕਰ ਕਰਨ ਜੌਹਰ, ਸੋਮੇਲ ਮਿਸ਼ਰਾ, ਰਾਖੀ, ਅਪੂਰਵਾ, ਨੀਰਜ ਅਤੇ ਰਾਹਿਲ ਦੇ ਡਰੱਗ ਲੈਣ ਦੀ ਗੱਲ ਕਹਿ ਦੇਵੇ ਤਾਂ ਤੈਨੂੰ ਛੱਡ ਦਿੱਤਾ ਜਾਵੇਗਾ। ਜਦੋਂ ਸ਼ਿਤਿਜ ਨੇ ਕਿਸੇ ਦਾ ਵੀ ਝੂਠਾ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਸਮੀਰ ਵਾਨਖੇੜੇ ਨੇ ਸ਼ਿਤਿਜ ਨੂੰ ਜ਼ਮੀਨ 'ਤੇ ਬਿਠਾ ਦਿੱਤਾ ਤੇ ਉਨ੍ਹਾਂ ਦੇ ਮੂੰਹ ਕੋਲ ਆਪਣੀ ਜੁੱਤੀ ਲਿਜਾ ਕੇ ਕਿਹਾ ਕਿ ਇਹ ਤੇਰੀ ਔਕਾਤ ਹੈ।

ਸੀ. ਬੀ. ਆਈ. ਨੇ ਕਿਹਾ 'ਸੁਸ਼ਾਂਤ ਕੇਸ 'ਚ ਹਾਲੇ ਕਿਸੇ ਨਤੀਜੇ 'ਤੇ ਨਹੀਂ ਪਹੁੰਚੇ'
ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਮਾਮਲੇ 'ਚ ਸੀ. ਬੀ. ਆਈ. ਨੇ ਕਿਹਾ ਕਿ ਉਹ ਪ੍ਰੋਫੈਸ਼ਨਲ ਤਰੀਕੇ ਨਾਲ ਜਾਂਚ ਕਰ ਰਹੀ ਹੈ ਅਤੇ ਸਾਰੇ ਪਹਿਲੂਆਂ ਨੂੰ ਦੇਖਿਆ ਜਾ ਰਿਹਾ ਹੈ। ਹਾਲੇ ਤੱਕ ਕਿਸੇ ਵੀ ਪਹਿਲੂ ਤੋਂ ਇਨਕਾਰ ਨਹੀਂ ਕੀਤਾ ਗਿਆ ਹੈ ਪਰ ਉਹ ਹਾਲੇ ਤੱਕ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ ਹੈ।
ਸੀ. ਬੀ. ਆਈ. ਬੁਲਾਰੇ ਦਾ ਸੋਮਵਾਰ ਨੂੰ ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਪਿਛਲੇ ਦਿਨੀਂ ਪਤਾ ਲੱਗਾ ਹੈ ਕਿ ਸੁਸ਼ਾਂਤ ਨੇ ਖ਼ੁਦਕੁਸ਼ੀ ਕੀਤੀ ਜਾਂ ਉਨ੍ਹਾਂ ਦਾ ਕਤਲ ਹੋਇਆ।
 


sunita

Content Editor

Related News