ਬਾਡੀ ਸ਼ੇਮਿੰਗ ਨੂੰ ਲੈ ਕੇ ਛਲਕਿਆ ਧਨੁਸ਼ ਦਾ ਦਰਦ, ਬੋਲੇ-''ਮੈਂ ਹੀਰੋ ਹਾਂ ਸੁਣਕੇ ਸੈੱਟ ''ਤੇ ਹੱਸ ਪੈਂਦੇ ਸਨ ਲੋਕ''

Sunday, Jul 10, 2022 - 01:20 PM (IST)

ਬਾਡੀ ਸ਼ੇਮਿੰਗ ਨੂੰ ਲੈ ਕੇ ਛਲਕਿਆ ਧਨੁਸ਼ ਦਾ ਦਰਦ, ਬੋਲੇ-''ਮੈਂ ਹੀਰੋ ਹਾਂ ਸੁਣਕੇ ਸੈੱਟ ''ਤੇ ਹੱਸ ਪੈਂਦੇ ਸਨ ਲੋਕ''

ਮੁੰਬਈ- ਸਾਊਥ ਅਦਾਕਾਰ ਧਨੁਸ਼ ਨੇ ਆਪਣੇ ਕੰਮ ਨਾਲ ਲੋਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾਈ ਹੈ। ਇਕ ਸਮਾਂ ਸੀ ਜਦੋਂ ਧਨੁਸ਼ ਨੂੰ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੋਣਾ ਪਿਆ ਸੀ। ਫਿਲਮ ਦੇ ਸੈੱਟ 'ਤੇ ਲੋਕਾਂ ਨੇ ਅਦਾਕਾਰ ਨੂੰ 'ਆਟੋ ਰਿਕਸ਼ਾਵਾਲਾ' ਤੱਕ ਕਹਿ ਦਿੱਤਾ ਸੀ। ਇਸ ਗੱਲ ਨੂੰ ਸੁਣ ਕੇ ਅਦਾਕਾਰ ਰੋਣ ਲੱਗੇ ਸਨ। ਹਾਲ ਹੀ 'ਚ ਬਾਡੀ ਸ਼ੇਮਿੰਗ ਨੂੰ ਲੈ ਕੇ ਧਨੁਸ਼ ਨੇ ਆਪਣਾ ਦਰਦ ਬਿਆਨ ਕੀਤਾ ਸੀ।

PunjabKesari
ਧਨੁਸ਼ ਨੇ ਕਿਹਾ-'ਕਾਧਲ ਕੋਂਡੇਨ' ਦੀ ਸ਼ੂਟਿੰਗ ਦੇ ਦੌਰਾਨ ਮੈਨੂੰ ਪੁੱਛਿਆ ਗਿਆ ਕਿ ਹੀਰੋ ਕੌਣ ਹੈ। ਮੈਂ ਕਲਾਕਾਰਾਂ 'ਚੋਂ ਕਿਸੇ ਹੋਰ ਦੇ ਵੱਲ ਇਸ਼ਾਰਾ ਕੀਤਾ, ਕਿਉਂਕਿ ਮੈਂ ਹੋਰ ਅਪਮਾਨ ਦਾ ਸਾਹਮਣਾ ਕਰਨ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਸੀ। ਹਾਲਾਂਕਿ ਬਾਅਦ 'ਚ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਮੈਂ ਹੀਰੋ ਹਾਂ ਤਾਂ ਸੈੱਟ 'ਤੇ ਸਾਰੇ ਲੋਕ ਮੇਰੇ 'ਤੇ ਹੱਸ ਪਏ ਸਨ ਅਤੇ ਕਹਿਣ ਲੱਗੇ ਅਰੇ ਆਟੋ-ਡਰਾਈਵਰ ਨੂੰ ਦੇਖੋ, ਉਹ ਹੀਰੋ ਹੈ। ਵਗੈਰਾ-ਵਗੈਰਾ'। 

ਧਨੁਸ਼ ਨੇ ਅੱਗੇ ਕਿਹਾ-'ਮੈਂ ਆਪਣੀ ਕਾਰ 'ਚ ਗਿਆ ਅਤੇ ਜ਼ੋਰ ਨਾਲ ਰੋਣ ਲੱਗਿਆ, ਕਿਉਂਕਿ ਮੈਂ ਇਕ ਛੋਟਾ ਲੜਕਾ ਸੀ ਅਤੇ ਮੇਰੇ ਅੰਦਰ ਬਿਲਕੁੱਲ ਵੀ ਮਚਿਓਰਿਟੀ ਨਹੀਂ ਸੀ। ਇਕ ਵੀ ਅਜਿਹਾ ਸ਼ਖਸ ਨਹੀਂ ਹੈ, ਜਿਸ ਨੇ ਮੈਨੂੰ ਟਰੋਲ ਅਤੇ ਬਾਡੀ ਸ਼ੇਮ ਨਾ ਕੀਤਾ ਹੋਵੇ'। 

PunjabKesari
ਦੱਸ ਦੇਈਏ ਕਿ ਧਨੁਸ਼ ਅਦਾਕਾਰ ਦੇ ਨਾਲ-ਨਾਲ ਪ੍ਰਡਿਊਸਰ, ਡਾਇਰੈਕਟਰ ਅਤੇ ਪਲੇਅਬੈਕ ਸਿੰਗਰ ਵੀ ਹਨ। ਧਨੁਸ਼ ਨੇ 46 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਕਈ ਐਵਾਰਡ ਜਿੱਤੇ ਹਨ। ਧਨੁਸ਼ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹੇ। ਧਨੁਸ਼ ਨੇ ਸਾਲ 2004 'ਚ ਸਾਊਥ ਸੁਪਰਸਟਾਰ ਰਜਨੀਕਾਂਤ ਦੀ ਧੀ ਐਸ਼ਵਰਿਆ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਬੱਚੇ ਵੀ ਹਨ ਪਰ ਇਸ ਸਾਲ ਜਨਵਰੀ 'ਚ ਜੋੜੇ ਨੇ ਆਪਣੀਆਂ ਰਾਹਾਂ ਵੱਖ ਕਰ ਲਈ। ਰਜਨੀਕਾਂਤ ਨੇ ਦੋਵਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤਾ ਪਰ ਇਹ ਰਿਸ਼ਤਾ ਟੁੱਟ ਗਿਆ। 


author

Aarti dhillon

Content Editor

Related News