ਸੰਨੀ ਦਿਓਲ ਤੋਂ ਅਨੁਪਮ ਖੇਰ ਤੱਕ, ਇਨ੍ਹਾਂ ਕਲਾਕਾਰਾਂ ਨੇ ਧਨਤੇਰਸ ਦੀਆਂ ਦਿੱਤੀਆਂ ਫੈਨਜ਼ ਨੂੰ ਵਧਾਈਆਂ

Friday, Nov 10, 2023 - 02:25 PM (IST)

ਸੰਨੀ ਦਿਓਲ ਤੋਂ ਅਨੁਪਮ ਖੇਰ ਤੱਕ, ਇਨ੍ਹਾਂ ਕਲਾਕਾਰਾਂ ਨੇ ਧਨਤੇਰਸ ਦੀਆਂ ਦਿੱਤੀਆਂ ਫੈਨਜ਼ ਨੂੰ ਵਧਾਈਆਂ

ਨਵੀਂ ਦਿੱਲੀ : ਅੱਜ 10 ਨਵੰਬਰ ਨੂੰ ਦੇਸ਼ ਭਰ 'ਚ ਧਨਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦੇ ਨਾਲ ਹੀ ਪੰਜ ਰੋਜ਼ਾ ਦੀਵਾਲੀ ਦਾ ਤਿਉਹਾਰ ਵੀ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਅਨੁਪਮ ਖੇਰ ਤੋਂ ਲੈ ਕੇ ਨੀਲ ਨਿਤਿਨ ਮੁਕੇਸ਼, ਸੰਨੀ ਦਿਓਲ, ਹੇਮਾ ਮਾਲਿਨੀ ਸਣੇ ਕਈ ਬਾਲੀਵੁੱਡ ਕਲਾਕਾਰਾਂ ਨੇ ਇਸ ਤਿਉਹਾਰ 'ਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।

ਅਨੁਪਮ ਖੇਰ ਨੇ ਲਿਖਿਆ ਇਹ ਖ਼ਾਸ ਮੈਸੇਜ
ਬਾਲੀਵੁੱਡ ਦੇ ਅਨੁਭਵੀ ਕਲਾਕਾਰਾਂ ਵਿੱਚੋਂ ਇੱਕ ਅਨੁਪਮ ਖੇਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਫੈਨਜ਼ ਨੂੰ ਧਨਤੇਰਸ ਦੀਆਂ ਮੁਬਾਰਕਾਂ ਦਿੱਤੀਆਂ ਹਨ। ਇਸ ਨਾਲ ਹੀ ਅਭਿਨੇਤਾ ਨੇ ਕੈਪਸ਼ਨ 'ਚ ਲਿਖਿਆ, 'ਤੁਹਾਨੂੰ ਸਾਰਿਆਂ ਨੂੰ ਧਨਤੇਰਸ ਦੀਆਂ ਬਹੁਤ-ਬਹੁਤ ਵਧਾਈਆਂ ਅਤੇ ਸ਼ੁੱਭਕਾਮਨਾਵਾਂ।'

ਸੰਨੀ ਦਿਓਲ  
ਸੰਨੀ ਪਾਪੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਧਨਤੇਰਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ 'ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਅਤੇ ਪੈਸੇ ਦੀ ਬਖਸ਼ਿਸ਼ ਹੋਵੇ। ਧਨਤੇਰਸ ਦੀਆਂ ਸ਼ੁੱਭਕਾਮਨਾਵਾਂ। ਸੁਪਰਸਟਾਰ ਦੀ ਇਸ ਪੋਸਟ 'ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ। ਪ੍ਰਸ਼ੰਸਕ ਵੀ ਉਨ੍ਹਾਂ ਨੂੰ ਧਨਤੇਰਸ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

ਹੇਮਾ ਮਾਲਿਨੀ  
ਡਰੀਮ ਗਰਲ ਹੇਮਾ ਮਾਲਿਨੀ ਨੇ ਸੋਸ਼ਲ ਮੀਡੀਆ ਹੈਂਡਲ 'ਤੇ ਧਨਤੇਰਸ ਦੀ ਵਧਾਈ ਦਿੰਦੇ ਹੋਏ ਤਸਵੀਰ ਸ਼ੇਅਰ ਕੀਤੀ ਹੈ ਇਹ ਇੱਕ ਅਜਿਹਾ ਤਿਉਹਾਰ ਹੈ, ਜਿਸ 'ਚ ਪੂਰਾ ਦੇਸ਼ ਉਤਸ਼ਾਹ ਤੇ ਉਮੰਗ ਨਾਲ ਹਿੱਸਾ ਲੈਂਦਾ ਹੈ।

ਨੀਲ ਨਿਤਿਨ ਮੁਕੇਸ਼
ਨੀਲ ਨਿਤਿਨ ਮੁਕੇਸ਼ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਆਪਣੀ ਤੇ ਆਪਣੀ ਪਤਨੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਦੋਵੇਂ ਐਥਨਿਕ ਡਰੈੱਸ ਪਹਿਨੇ ਨਜ਼ਰ ਆ ਰਹੇ ਹਨ। ਇਸ ਨਾਲ ਹੀ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ 'ਹੈਪੀ ਧਨਤੇਰਸ'।

 


author

sunita

Content Editor

Related News