ਸਾਜਿਦ ਖ਼ਾਨ ਨੂੰ ‘ਬਿੱਗ ਬੌਸ 16’ ’ਚ ਦੇਖ ਭੜਕੀ ਦੇਵੋਲੀਨਾ ਭੱਟਾਚਾਰਜੀ, ਮੇਕਰਜ਼ ’ਤੇ ਵਿੰਨ੍ਹਿਆ ਨਿਸ਼ਾਨਾ

Monday, Oct 10, 2022 - 10:36 AM (IST)

ਸਾਜਿਦ ਖ਼ਾਨ ਨੂੰ ‘ਬਿੱਗ ਬੌਸ 16’ ’ਚ ਦੇਖ ਭੜਕੀ ਦੇਵੋਲੀਨਾ ਭੱਟਾਚਾਰਜੀ, ਮੇਕਰਜ਼ ’ਤੇ ਵਿੰਨ੍ਹਿਆ ਨਿਸ਼ਾਨਾ

ਮੁੰਬਈ (ਬਿਊਰੋ)– ਜਦੋਂ ਤੋਂ ‘ਬਿੱਗ ਬੌਸ 16’ ’ਚ ਸਾਜਿਦ ਖ਼ਾਨ ਦੀ ਐਂਟਰੀ ਹੋਈ ਹੈ, ਉਦੋਂ ਤੋਂ ਹਰ ਕੋਈ ਆਪਣਾ ਗੁੱਸਾ ਜ਼ਾਹਿਰ ਕਰ ਰਿਹਾ ਹੈ। ਸੋਨਾ ਮੋਹਾਪਾਤਰਾ, ਉਰਫੀ ਜਾਵੇਦ ਤੇ ਮੰਦਾਨਾ ਕਰੀਮੀ ਨੇ ਵਿਰੋਧ ਦਰਜ ਕਰਵਾਇਆ ਸੀ। ਹੁਣ ਇਸ ’ਚ ਦੇਵੋਲੀਨਾ ਭੱਟਾਚਾਰਜੀ ਵੀ ਸ਼ਾਮਲ ਹੋ ਗਈ ਹੈ। ਉਸ ਨੇ ਫ਼ਿਲਮਕਾਰ ਦੇ ਸ਼ੋਅ ’ਚ ਆਉਣ ਨੂੰ ਲੈ ਕੇ ਕਾਫੀ ਕੁਝ ਕਿਹਾ ਹੈ। ਨਾਲ ਹੀ ਕੁੜੀਆਂ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਸਾਜਿਦ ’ਤੇ ਮੀਟੂ ਦੇ ਗੰਭੀਰ ਦੋਸ਼ ਲਗਾਏ ਸਨ।

‘ਬਿੱਗ ਬੌਸ’ 13 ਤੇ 14 ਦਾ ਹਿੱਸਾ ਰਹਿ ਚੁੱਕੀ ਦੇਵੋਲੀਨਾ ਭੱਟਾਚਾਰਜੀ ਨੇ ‘ਸਾਥ ਨਿਭਾਣਾ ਸਾਥੀਆ’ ਨਾਲ ਪ੍ਰਸਿੱਧੀ ਹਾਸਲ ਕੀਤੀ ਸੀ। ਉਸ ਨੇ ਇਸ ਸੀਰੀਅਲ ਤੋਂ ਆਪਣੀ ਪਛਾਣ ਬਣਾਈ ਸੀ। ਬੇਬਾਕ ਬੋਲ ਤੇ ਦਿਲਕਸ਼ ਅੰਦਾਜ਼ ਲਈ ਤਾਂ ਇਹ ਮਸ਼ਹੂਰ ਹੈ। ਹੁਣ ਜਦੋਂ ਇਕ ਮੀਡੀਆ ਹਾਊਸ ਨਾਲ ਉਸ ਨੇ ਗੱਲ ਕੀਤੀ ਤੇ ਉਸ ਨੇ ਸਾਜਿਦ ਖ਼ਾਨ ਦੀ ਐਂਟਰੀ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਤਾਂ ਉਹ ਗੁੱਸੇ ’ਚ ਲਾਲ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਨਿੰਜਾ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਲੱਗਾ ਵਧਾਈਆਂ ਦਾ ਤਾਂਤਾ

ਦੇਵੋਲੀਨਾ ਨੇ ਕਿਹਾ ਕਿ ਸਾਜਿਦ ਖ਼ਾਨ ’ਤੇ ਇਕ ਨਹੀਂ, ਸਗੋਂ 9 ਕੁੜੀਆਂ ਨੇ ਦੋਸ਼ ਲਗਾਏ ਸਨ। ਹੁਣ 9 ਦੀਆਂ 9 ਕੁੜੀਆਂ ਗਲਤ ਨਹੀਂ ਹੋ ਸਕਦੀਆਂ ਹਨ। ਤੁਸੀਂ ਦੱਸੋ ਕਿ ਕੀ ਕੋਈ ਕੈਮਰਾ ਲਗਾ ਕੇ ਕਿਸੇ ਦਾ ਸ਼ੋਸ਼ਣ ਕਰਦਾ ਹੈ ਕੀ? ਇਸ ਲਈ ਲੜਕੀਆਂ ਖੁੱਲ੍ਹ ਕੇ ਇਸ ਬਾਰੇ ਬੋਲਣ ਤੋਂ ਡਰਦੀਆਂ ਹਨ। ਪਰਿਵਾਰ ਵੀ ਇਸ ਤੋਂ ਡਰਦੇ ਹਨ ਕਿ ਕਿਤੇ ਪੂਰੀ ਸੁਸਾਇਟੀ ਪੀੜਤਾ ਨੂੰ ਹੀ ਗਲਤ ਸਾਬਿਤ ਨਾ ਕਰ ਦੇਣ।

ਦੇਵੋਲੀਨਾ ਨੇ ਅੱਗੇ ਕਿਹਾ ਕਿ ਉਹ ਉਨ੍ਹਾਂ ਕੁੜੀਆਂ ਦੀ ਜਗ੍ਹਾ ਹੁੰਦੀ ਤਾਂ ਦੇਖਦੀ ਕਿ ਜਿਸ ਇਨਸਾਨ ਨੇ ਉਸ ਨਾਲ ਇੰਨਾ ਗਲਤ ਕੀਤਾ ਹੈ। ਉਹ ਨੈਸ਼ਨਲ ਟੀ. ਵੀ. ’ਤੇ ਬੇਸ਼ਰਮੀ ਨਾਲ ਖ਼ੁਦ ਨੂੰ ਹੀਰੋ ਸਾਬਿਤ ਕਰਨ ’ਚ ਲੱਗਾ ਹੋਇਆ ਹੈ। ਦੇਖ ਕੇ ਦਿਲ ਹੀ ਟੁੱਟ ਜਾਂਦਾ। ਸਾਡਾ ਸਮਾਜ ਕਿਥੇ ਜਾ ਰਿਹਾ ਹੈ, ਇਹ ਦੇਖ ਕੇ ਬੁਰਾ ਲੱਗ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News