ਦੇਵ ਖਰੌੜ ਨੇ ਆਫੀਸ਼ੀਅਲ ਤੌਰ ''ਤੇ ਫ਼ਿਲਮ ਕੀਤਾ ''ਗਾਂਧੀ 3'' ਦਾ ਐਲਾਨ

Tuesday, Nov 30, 2021 - 12:31 PM (IST)

ਦੇਵ ਖਰੌੜ ਨੇ ਆਫੀਸ਼ੀਅਲ ਤੌਰ ''ਤੇ ਫ਼ਿਲਮ ਕੀਤਾ ''ਗਾਂਧੀ 3'' ਦਾ ਐਲਾਨ

ਚੰਡੀਗੜ੍ਹ (ਬਿਊਰੋ) : ਸਾਲ 2022 ਨੂੰ ਆਫੀਸ਼ੀਅਲ ਤੌਰ 'ਤੇ ਪੰਜਾਬੀ ਅਦਾਕਾਰ ਦੇਵ ਖਰੌੜ ਨੇ ਆਪਣੀ ਇੱਕ ਹੋਰ ਫ਼ਿਲਮ ਦੇ ਸੀਕਵਲ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਜੇਕਰ ਇਹ ਕਿਹਾ ਜਾਵੇ ਕਿ ਇਹ ਸਾਲ ਦੇਵ ਖਰੋੜ ਦੀਆਂ ਫ਼ਿਲਮਾਂ ਦੇ ਸੀਕਵਲ ਦਾ ਸਾਲ ਹੈ ਤਾਂ ਇਸ 'ਚ ਕੁਝ ਗਲਤ ਨਹੀਂ ਹੋਵੇਗਾ। ਦੱਸ ਦਈਏ ਕਿ ਦੇਵ ਖਰੌੜ ਕੋਲ 'ਡਾਕੂਆਂ ਦਾ ਮੁੰਡਾ', 'ਸ਼ਰੀਕ' ਤੇ ਫ਼ਿਲਮ 'ਬਲੈਕੀਆ' ਦੇ ਸੀਕਵਲ ਹਨ, ਜੋ ਸਾਲ 2022 'ਚ ਥੀਏਟਰ 'ਚ ਰਿਲੀਜ਼ ਹੋਣ ਲਈ ਤਿਆਰ ਹਨ। ਹੁਣ ਇਸ ਲਿਸਟ 'ਚ ਇੱਕ ਹੋਰ ਨਵਾਂ ਨਾਂ ਜੁੜਿਆ ਹੈ, ਉਹ ਹੈ 'ਰੁਪਿੰਦਰ ਗਾਂਧੀ' ਸੀਰੀਜ਼ ਦਾ ਤੀਜਾ ਭਾਗ। ਦੇਵ ਖਰੌੜ ਨੇ ਆਫੀਸ਼ੀਅਲੀ 'ਰੁਪਿੰਦਰ ਗਾਂਧੀ ਦਿ ਗੈਂਗਸਟਰ' ਦੇ ਤੀਸਰੇ ਭਾਗ ਦਾ ਐਲਾਨ ਕੀਤਾ ਹੈ, ਜਿਸ ਦਾ ਟਾਈਟਲ ਰੱਖਿਆ ਗਿਆ ਹੈ। ਫ਼ਿਲਮ 'ਗਾਂਧੀ 3' ਅਗਲੇ ਸਾਲ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। 'ਗਾਂਧੀ 3' ਨੂੰ ਡਾਇਰੈਕਟ ਮਨਦੀਪ ਬੈਨੀਪਾਲ ਦੁਆਰਾ ਕੀਤਾ ਜਾਵੇਗਾ। ਇਸ ਨੇ ਇਸ ਤੋਂ ਪਹਿਲਾਂ 'ਡਾਕੂਆਂ ਦਾ ਮੁੰਡਾ' ਤੇ ਦੇਵ ਖਰੌੜ ਦੀਆਂ ਕੁਝ ਆਉਣ ਵਾਲੀਆਂ ਫ਼ਿਲਮਾਂ ਨੂੰ ਡਾਇਰੈਕਟ ਕੀਤਾ ਹੈ।

 
 
 
 
 
 
 
 
 
 
 
 
 
 
 

A post shared by Dev Kharoud (@dev_kharoud)


ਰੁਪਿੰਦਰ ਗਾਂਧੀ ਗੈਂਗਸਟਰ? ਇੱਕ ਕਾਲਜ ਦੇ ਸਟੂਡੈਂਟ ਤੇ ਉਸ ਦੇ ਗੈਂਗ ਦੀ ਅਸਲ ਕਹਾਣੀ 'ਤੇ ਅਧਾਰਤ ਸੀ, ਜੋ ਸੁਪਰ ਹਿੱਟ ਹੋ ਗਈ ਸੀ ਅਤੇ ਇਸ ਦੇ ਸੀਕਵਲ ਦਾ ਨਾਂ 'ਰੁਪਿੰਦਰ ਗਾਂਧੀ 2 ਦਿ ਰੌਬਿਨਹੁੱਡ' ਰੱਖਿਆ ਗਿਆ ਸੀ। ਹੁਣ ਤੀਜੇ ਭਾਗ 'ਗਾਂਧੀ 3' ਦਾ ਸਮਾਂ ਆ ਗਿਆ ਹੈ। ਇਹ ਆਉਣ ਵਾਲੀ ਫ਼ਿਲਮ ਦੇਵ ਖਰੌੜ ਦੁਆਰਾ ਲਿਖੀ ਗਈ ਹੈ। ਦੇਵ ਖਰੌੜ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਫੀਸ਼ੀਅਲ ਪੋਸਟਰ ਸਾਂਝਾ ਕੀਤਾ ਹੈ।

PunjabKesari

ਦੱਸ ਦਈਏ ਕਿ ਇਸ 'ਚ ਵੀ 'ਗਾਂਧੀ' ਦੀ ਮੁੱਖ ਭੂਮਿਕਾ ਦੇਵ ਖਰੌੜ ਖੁਦ ਨਿਭਾਉਣਗੇ। ਹਾਲਾਂਕਿ ਫ਼ਿਲਮ 'ਚ ਲੀਡ ਅਦਾਕਾਰਾ ਤੇ ਸਪੋਟਿੰਗ ਕਾਸਟ ਦਾ ਖੁਲਾਸਾ ਹੋਣਾ ਬਾਕੀ ਹੈ। ਇਸ ਦੌਰਾਨ ਦੇਵ ਖਰੌੜ ਕੋਲ ਸਾਲ 2022 ਲਈ ਬਹੁਤ ਕੁਝ ਹੈ। ਮਾਰਚ, ਅਪ੍ਰੈਲ, ਮਈ ਤੇ ਹੁਣ ਸਤੰਬਰ ਦੇ ਮਹੀਨੇ ਦੇਵ ਦੀ ਰਿਲੀਜ਼ ਨੂੰ ਲੈ ਕੇ ਰੁੱਝੇ ਹੋਏ ਹਨ। ਅਗਲੇ ਸਾਲ ਰਿਲੀਜ਼ ਹੋਣ ਵਾਲੀਆਂ ਵੱਡੀਆਂ ਫ਼ਿਲਮਾਂ ਵਿੱਚੋਂ ਦੇਵ ਖਰੌੜ ਦੀਆਂ ਫ਼ਿਲਮਾਂ ਵੀ ਅਹਿਮ ਫ਼ਿਲਮਾਂ ਹੋਣ ਵਾਲੀਆਂ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News