ਮੁਸ਼ਕਿਲਾਂ 'ਚ ਘਿਰ ਸਕਦੇ ਨੇ ਅਦਾਕਾਰ ਰਣਵੀਰ ਸਿੰਘ, ਮੁੰਬਈ ਪੁਲਸ ਕੋਲ ਪੁੱਜੀ ਸ਼ਿਕਾਇਤ

07/26/2022 10:59:14 AM

ਮੁੰਬਈ – ਮੁੰਬਈ ਪੁਲਸ ਨੂੰ ਸੋਮਵਾਰ ਨੂੰ ਇਕ ਅਰਜ਼ੀ ਦੇ ਕੇ ਅਦਾਕਾਰ ਰਣਵੀਰ ਸਿੰਘ ਖਿਲਾਫ਼ ਸੋਸ਼ਲ ਮੀਡੀਆ ’ਤੇ ਨਗਨ ਤਸਵੀਰਾਂ ਰਾਹੀਂ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਨ ਦੀ ਮੰਗ ਕੀਤੀ ਗਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਸੁਹਾਵਨੇ ਮੌਸਮ ’ਚ ਪਤੀ ਸੂਰਜ ਨਾਲ ਰੋਮਾਂਟਿਕ ਹੋਈ ਮੌਨੀ ਰਾਏ, ਮਸਤੀ ਕਰਦੀ ਆਈ ਨਜ਼ਰ

ਮੁੰਬਈ ਦੇ ਉਪ ਨਗਰ ਸਥਿਤ ਇਕ ਗੈਰ-ਸਰਕਾਰੀ ਸੰਗਠਨ (ਐੱਨ.ਜੀ.ਓ.) ਦੇ ਅਹੁਦੇਦਾਰ ਨੇ ਸ਼ਿਕਾਇਤ ਦੀ ਅਰਜ਼ੀ ਚੈਂਬੂਰ ਥਾਣੇ ’ਚ ਦਿੱਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਅਦਾਕਾਰ ਨੇ ਤਸਵੀਰਾਂ ਨਾਲ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਉਨ੍ਹਾਂ ਦੀ ਮਾਣ-ਸਨਮਾਨ ਦਾ ਅਪਮਾਨ ਕੀਤਾ ਹੈ। 

ਇਹ ਵੀ ਪੜ੍ਹੋ : ਕੈਟਰੀਨਾ ਕੈਫ਼-ਵਿੱਕੀ ਕੌਸ਼ਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫ਼ਤਾਰ, ਇਕ ਪਾਸੜ ਕਰਦਾ ਸੀ ਪਿਆਰ

ਸ਼ਿਕਾਇਤਕਰਤਾ ਨੇ ਅਦਾਕਾਰ ਖਿਲਾਫ਼ ਸੂਚਨਾ ਟੈਕਨਾਲੋਜੀ ਕਾਨੂੰਨ ਅਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਪੁਲਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਸੋਮਵਾਰ ਨੂੰ ਐੱਨ.ਜੀ.ਓ. ਨਾਲ ਜੁੜੇ ਇਕ ਵਿਅਕਤੀ ਦੀ ਅਰਜ਼ੀ ਮਿਲੀ। ਅਜੇ ਤੱਕ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ। ਅਸੀਂ ਜਾਂਚ ਕਰ ਰਹੇ ਹਾਂ।


Shivani Bassan

Content Editor

Related News