ਸ਼ੂਟਿੰਗ ਦੌਰਾਨ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਦੀਪਿਕਾ, ਡਿੱਗਿਆ ਭਾਰੀ ਸਾਮਾਨ

Thursday, Jun 20, 2024 - 01:20 PM (IST)

ਸ਼ੂਟਿੰਗ ਦੌਰਾਨ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਦੀਪਿਕਾ, ਡਿੱਗਿਆ ਭਾਰੀ ਸਾਮਾਨ

ਮੁੰਬਈ- ਟੀ.ਵੀ.ਦੇ ਸ਼ੋਅ ‘ਦੀਆ ਔਰ ਬਾਤੀ ਹਮ’ ਤੋਂ ਮਸ਼ਹੂਰ ਹੋਈ ਅਦਾਕਾਰਾ ਦੀਪਿਕਾ ਸਿੰਘ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਆਪਣੇ ਡੈਬਿਊ ਸ਼ੋਅ 'ਚ ਹੀ, ਉਨ੍ਹਾਂ ਨੇ ਆਦਰਸ਼ ਨੂੰਹ ਦੀ ਭੂਮਿਕਾ ਨਾਲ ਬਹੁਤ ਸਾਰੇ ਲੋਕਾਂ ਦਾ ਦਿਲ ਜਿੱਤ ਲਿਆ। ਹੁਣ ਉਹ ਸ਼ੋਅ ‘ਮੰਗਲ ਲਕਸ਼ਮੀ’ ‘ਚ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਸ਼ੂਟਿੰਗ ਦੌਰਾਨ ਅਦਾਕਾਰਾ ਨਾਲ ਇਕ ਵੱਡਾ ਹਾਦਸਾ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ- ਰਣਵੀਰ ਸਿੰਘ ਦੀ ਫ਼ਿਲਮ 'ਡਾਨ 3' ਦੀ ਰਿਲੀਜ਼ ਡੇਟ ਆਈ ਸਾਹਮਣੇ, ਫ਼ਰਹਾਨ ਅਖ਼ਤਰ ਨੇ ਕੀਤਾ ਖੁਲਾਸਾ

ਅਦਾਕਾਰਾ ਦੀਪਿਕਾ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਪਹਿਲਾਂ ਉਸ ਦੀ ਅੱਖ ‘ਤੇ ਖੂਨ ਦਾ ਥੱਕਾ ਜਮ ਗਿਆ ਸੀ, ਹੁਣ ਉਨ੍ਹਾਂ ਦੀ ਪਿੱਠ ਦੇ ਉਪਰਲੇ ਹਿੱਸੇ ‘ਤੇ ਸੱਟ ਲੱਗੀ ਹੈ। ਟੀ.ਵੀ ਸ਼ੋਅ ‘ਮੰਗਲ ਲਕਸ਼ਮੀ’ ਸੀਰੀਅਲ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਨਾਲ ਵੱਡਾ ਹਾਦਸਾ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ- Deepika Padukone ਨੇ ਦਿਖਾਇਆ ਬੇਬੀ ਬੰਪ, ਟ੍ਰੋਲ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

ਦੱਸ ਦਈਏ ਕਿ ਦੀਪਿਕਾ ਸਿੰਘ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਚੱਲ ਰਹੀ ਹੈ। ਹਾਲ ਹੀ ‘ਚ ਸੀਰੀਅਲ ‘ਮੰਗਲ ਲਕਸ਼ਮੀ’ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਜ਼ਖਮੀ ਹੋ ਗਈ ਸੀ। ਦਰਅਸਲ, ਇਕ ਭਾਰੀ ਪਲਾਈਵੁੱਡ ਬੋਰਡ ਅਦਾਕਾਰਾ ‘ਤੇ ਡਿੱਗ ਗਿਆ, ਇਸ ਘਟਨਾ ‘ਚ ਉਨ੍ਹਾਂ ਦੀ ਪਿੱਠ ਦੇ ਉਪਰਲੇ ਹਿੱਸੇ ‘ਤੇ ਸੱਟ ਲੱਗ ਗਈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਅੱਖ ‘ਤੇ ਸੱਟ ਲੱਗ ਗਈ ਸੀ।

ਇਹ ਖ਼ਬਰ ਵੀ ਪੜ੍ਹੋ- ਆਮਿਰ ਖ਼ਾਨ ਦੇ ਬੇਟੇ ਜੁਨੈਦ ਖ਼ਾਨ ਦੀ ਪਹਿਲੀ ਫ਼ਿਲਮ  'ਮਹਾਰਾਜ' ਵਿਵਾਦਾਂ 'ਚ,  ਹਾਈਕੋਰਟ ਕਰੇਗਾ ਸੁਣਵਾਈ

ਦੱਸਣਯੋਗ ਹੈ ਕਿ ਇਸ ਹਾਦਸੇ ਤੋਂ ਬਾਅਦ ਜਿਵੇਂ ਹੀ ਦੀਪਿਕਾ ਨੇ ਰੌਲਾ ਪਾਇਆ ਤਾਂ ਉਨ੍ਹਾਂ ਦੀ ਪੂਰੀ ਟੀਮ ਉੱਥੇ ਪੁੱਜ ਗਈ। ਇਸ ਤੋਂ ਬਾਅਦ ਸ਼ੋਅ ਦੀ ਸ਼ੂਟਿੰਗ ਨੂੰ ਰੋਕਣਾ ਪਿਆ ਅਤੇ ਉਥੋਂ ਆਈਸ ਪੈਕ ਦਾ ਆਰਡਰ ਦਿੱਤਾ ਗਿਆ। ਫਿਲਹਾਲ ਅਦਾਕਾਰਾ ਸ਼ੂਟਿੰਗ ਨਹੀਂ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

DILSHER

Content Editor

Related News