ਦੇਰ ਰਾਤ ਦੀਪਿਕਾ ਪਤੀ ਰਣਵੀਰ ਨਾਲ ਫ਼ਿਲਮ ਵੇਖਣ ਪਹੁੰਚੀ ਥੀਏਟਰ, ਅਦਾਕਾਰਾ ਦੀ ਲੁੱਕ ਨੇ ਆਕਰਸ਼ਿਤ ਕੀਤੇ ਫੈਨਜ਼

07/03/2024 3:06:00 PM

ਮੁੰਬਈ (ਬਿਊਰੋ) - ਬੀ-ਟਾਊਨ ਦੀ ਜੋੜੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਜਲਦ ਹੀ ਆਪਣੇ ਪਹਿਲੇ ਬੱਚੇ ਦੇ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਤੋਂ ਪਹਿਲਾਂ ਦੋਵੇਂ ਇਕ-ਦੂਜੇ ਨਾਲ ਕਾਫੀ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਬੀਤੀ ਰਾਤ ਰਣਵੀਰ ਸਿੰਘ ਨੇ ਗਰਭਵਤੀ ਪਤਨੀ ਦੀਪਿਕਾ ਨਾਲ ਆਪਣੀ ਫ਼ਿਲਮ 'ਕਲਕੀ 2898 ਈਡੀ' ਦੇਖੀ।

PunjabKesari

ਜੀ ਹਾਂ ਦੋਵਾਂ ਨੂੰ ਥੀਏਟਰ ਦੇ ਬਾਹਰ ਦੇਖਿਆ ਗਿਆ, ਜਿੱਥੇ ਦੋਵਾਂ ਵਿਚਾਲੇ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲੀ। ਹੁਣ ਦੀਪਵੀਰ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਦੀਪਿਕਾ ਰਣਵੀਰ ਦੀ ਫ਼ਿਲਮ ਦੇਖ ਕੇ ਥੀਏਟਰ ਤੋਂ ਬਾਹਰ ਆ ਰਹੀ ਹੈ।  

PunjabKesari

ਦੱਸ ਦਈਏ ਕਿ ਗਰਭਵਤੀ ਦੀਪਿਕਾ ਦੇ ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਉਹ ਸਫੇਦ ਟੀ-ਸ਼ਰਟ ਨਾਲ ਡੈਨਿਮ ਜੀਨਸ 'ਚ ਨਜ਼ਰ ਆਈ। ਅਦਾਕਾਰਾ ਨੇ ਟੀ-ਸ਼ਰਟ ਉੱਪਰ ਬਲੈਕ ਲਾਈਨਿੰਗ ਬਲੇਜ਼ਰ ਪਾਇਆ ਹੋਇਆ ਹੈ।

PunjabKesari

ਉਥੇ ਹੀ ਰਣਵੀਰ ਦਾ ਪੂਰਾ ਬਲੈਕ ਲੁੱਕ ਦੇਖਣ ਨੂੰ ਮਿਲਿਆ। ਅਭਿਨੇਤਾ ਆਪਣੀ ਪਤਨੀ ਦਾ ਹੱਥ ਫੜ੍ਹ ਕੇ ਥੀਏਟਰ ਤੋਂ ਬਾਹਰ ਆ ਰਹੇ ਹਨ ਅਤੇ ਜੋੜਾ ਕੈਮਰੇ ਦੇ ਸਾਹਮਣੇ ਜ਼ਬਰਦਸਤ ਪੋਜ਼ ਦੇ ਰਿਹਾ ਹੈ।

PunjabKesari

ਕੰਮ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੁਕੋਣ ਦੀ ਫ਼ਿਲਮ 'ਕਲਕੀ 2898 ਈਡੀ' 27 ਜੂਨ ਨੂੰ ਪਰਦੇ 'ਤੇ ਰਿਲੀਜ਼ ਹੋ ਚੁੱਕੀ ਹੈ।

PunjabKesari

ਫ਼ਿਲਮ 'ਚ ਉਨ੍ਹਾਂ ਤੋਂ ਇਲਾਵਾ ਪ੍ਰਭਾਸ, ਅਮਿਤਾਭ ਬੱਚਨ, ਦਿਸ਼ਾ ਪਟਾਨੀ ਅਤੇ ਕਮਲ ਹਾਸਨ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫ਼ਿਲਮ ਬਾਕਸ ਆਫਿਸ 'ਤੇ ਕਾਫ਼ੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ।

PunjabKesari

PunjabKesari


sunita

Content Editor

Related News