ਦੀਪਿਕਾ ਪਾਦੁਕੋਣ ਹੋਈ ਫ਼ਿਲਮ ''ਪਠਾਨ'' ਦੇ ਸੈੱਟ ''ਤੇ ਸਪਾਟ, ਤਸਵੀਰਾਂ ਹੋਈਆਂ ਵਾਇਰਲ

07/04/2021 5:42:45 PM

`ਮੁੰਬਈ : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬਾਅਦ ਸਥਿਤੀ ਥੋੜ੍ਹੀ ਨਾਰਮਲ ਹੋਣ ਤੋਂ ਬਾਅਦ ਇਕ ਵਾਰ ਫਿਰ ਤੋਂ ਫ਼ਿਲਮਾਂ ਦੀ ਸ਼ੂਟਿੰਗ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਆਉਣ ਵਾਲੀ ਫ਼ਿਲਮ ਪਠਾਨ ਦੇ ਸੈੱਟ ਦੀਆਂ ਹਨ।

PunjabKesari
ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਕਿ ਅਦਾਕਾਰਾ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਦੇ ਮੁੰਬਈ ਸਥਿਤ ਸੈੱਟ 'ਤੇ ਅਦਾਕਾਰ ਸ਼ਾਹਰੁਖ ਖ਼ਾਨ ਨਾਲ ਸ਼ੁਰੂ ਕਰ ਦਿੱਤੀ ਹੈ।

PunjabKesari

ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦੀਪਿਕਾ ਪਾਦੁਕੋਣ ਵ੍ਹਾਈਟ ਸਵੇਟਸ਼ਰਟ ਤੇ ਫਲੇਅਰਡ ਪੈਂਟ 'ਚ ਆਪਣੀ ਕਾਰ ਵੱਲੋਂ ਜਾਂਦੀ ਦਿਖ ਰਹੀ ਹੈ। ਤਸਵੀਰਾਂ 'ਚ ਉਨ੍ਹਾਂ ਨੇ ਇਕ ਵੱਡੇ ਆਕਾਰ ਦਾ ਹੈਂਡ ਬੈਗ ਵੀ ਕੈਰੀ ਕੀਤਾ ਹੋਇਆ ਹੈ।


Aarti dhillon

Content Editor

Related News