ਦੀਪਿਕਾ ਪਾਦੂਕੋਣ ਨੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Tuesday, Sep 03, 2024 - 09:33 AM (IST)

ਦੀਪਿਕਾ ਪਾਦੂਕੋਣ ਨੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ- ਦੀਪਿਕਾ ਪਾਦੂਕੋਣ ਨੇ ਆਪਣੇ ਬੇਬੀ ਬੰਪ ਦੀਆਂ ਪਹਿਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਦੇਖ ਕੇ ਅਦਾਕਾਰਾ ਦੇ ਪ੍ਰਸ਼ੰਸਕ ਖੁਸ਼ ਹਨ। ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਬੱਚੇ ਦੀ ਪਹਿਲੀ ਝਲਕ ਦੇਖਣ ਦੀ ਇੱਛਾ ਜ਼ਾਹਰ ਕਰ ਰਹੇ ਹਨ। ਤਸਵੀਰਾਂ ਸ਼ੇਅਰ ਹੋਣ ਤੋਂ ਤੁਰੰਤ ਬਾਅਦ ਵਾਇਰਲ ਹੋ ਗਈਆਂ ਹਨ।

PunjabKesari

ਅਦਾਕਾਰਾ ਸਤੰਬਰ ਦੇ ਅੰਤ 'ਚ ਬੱਚੇ ਨੂੰ ਜਨਮ ਦੇ ਸਕਦੀ ਹੈ। ਦੀਪਿਕਾ ਪਾਦੂਕੋਣ ਦੀ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਹੈ, ਜਿਸ ਕਾਰਨ ਅਦਾਕਾਰਾ ਨੂੰ ਕਈ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

PunjabKesari

ਲੋਕ ਦੀਪਿਕਾ ਪਾਦੂਕੋਣ ਦੀ ਪ੍ਰੈਗਨੈਂਸੀ ਨੂੰ ਫਰਜ਼ੀ ਦੱਸ ਰਹੇ ਸਨ ਅਤੇ ਕਈ ਦਾਅਵੇ ਕਰ ਰਹੇ ਸਨ। ਹੁਣ ਅਦਾਕਾਰਾ ਨੇ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਪੋਸਟ ਕਰਕੇ ਆਲੋਚਕਾਂ ਦਾ ਮੂੰਹ ਬੰਦ ਕਰ ਦਿੱਤਾ ਹੈ।

PunjabKesari

ਦੀਪਿਕਾ ਪਾਦੁਕੋਣ ਨੇ ਕੁਝ ਤਸਵੀਰਾਂ 'ਚ ਆਪਣੇ ਪਤੀ ਰਣਵੀਰ ਸਿੰਘ ਨਾਲ ਰੋਮਾਂਟਿਕ ਪੋਜ਼ ਵੀ ਦਿੱਤੇ ਹਨ। ਤਸਵੀਰਾਂ 'ਚ ਰਣਵੀਰ ਸਿੰਘ ਆਪਣੀ ਪਤਨੀ ਦੇ ਬੇਬੀ ਬੰਪ ਨੂੰ ਪਿਆਰ ਨਾਲ ਸਹਿਲਾਉਂਦੇ ਨਜ਼ਰ ਆ ਰਹੇ ਹਨ। ਦੀਪਿਕਾ ਪਾਦੂਕੋਣ ਨੇ ਵੱਖ-ਵੱਖ ਆਊਟਫਿਟਸ 'ਚ ਆਕਰਸ਼ਕ ਪੋਜ਼ ਦਿੱਤੇ ਹਨ, ਜੋ ਲੋਕਾਂ ਨੂੰ ਦੀਵਾਨਾ ਬਣਾ ਰਹੇ ਹਨ।

PunjabKesari

ਦੀਪਿਕਾ ਪਾਦੂਕੋਣ ਆਪਣੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਕੇ ਜ਼ਿੰਦਗੀ ਦੇ ਖੂਬਸੂਰਤ ਦੌਰ ਦਾ ਜਸ਼ਨ ਮਨਾ ਰਹੀ ਹੈ।ਦੀਪਿਕਾ ਨੇ ਬਲੈਕ ਬ੍ਰੇਲੇਟ ਵਾਲਾ ਸੂਟ ਪਾਇਆ ਹੋਇਆ ਹੈ, ਜਿਸ ਨਾਲ ਮਨਮੋਹਕ ਮੁਸਕਰਾਹਟ ਉਨ੍ਹਾਂ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ।

PunjabKesari

ਦੀਪਿਕਾ-ਰਣਵੀਰ ਨੇ ਇਸ ਸਾਲ ਫਰਵਰੀ 'ਚ ਪ੍ਰੈਗਨੈਂਸੀ ਦੀ ਜਾਣਕਾਰੀ ਦਿੱਤੀ ਸੀ। ਜੋੜੇ ਨੇ ਇੰਸਟਾਗ੍ਰਾਮ 'ਤੇ ਦੱਸਿਆ ਸੀ ਕਿ ਸਤੰਬਰ 'ਚ ਬੱਚੇ ਦਾ ਜਨਮ ਹੋਵੇਗਾ।

PunjabKesari

ਫਿਲਮ ਇੰਡਸਟਰੀ ਦੇ ਸਾਰੇ ਸਿਤਾਰਿਆਂ ਨੇ ਉਨ੍ਹਾਂ ਦੀ ਜ਼ਿੰਦਗੀ ਦੇ ਨਵੇਂ ਪੜਾਅ ਲਈ ਉਨ੍ਹਾਂ ਨੂੰ ਵਧਾਈ ਦਿੱਤੀ।

PunjabKesari

PunjabKesari


author

Priyanka

Content Editor

Related News