ਸੈੱਟ ’ਤੇ ਦੀਪਿਕਾ ਪਾਦੂਕੋਣ ਦੀ ਵਿਗੜੀ ਸਿਹਤ, ਹਸਪਤਾਲ ਪਹੁੰਚੀ ਅਦਾਕਾਰਾ

Tuesday, Jun 14, 2022 - 05:46 PM (IST)

ਸੈੱਟ ’ਤੇ ਦੀਪਿਕਾ ਪਾਦੂਕੋਣ ਦੀ ਵਿਗੜੀ ਸਿਹਤ, ਹਸਪਤਾਲ ਪਹੁੰਚੀ ਅਦਾਕਾਰਾ

ਬਾਲੀਵੁੱਡ ਡੈਸਕ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਹਸਪਤਾਲ ’ਚ ਭਰਤੀ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਹੁਣ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਸਿਹਤ ਵਿਗੜਨ ਕਾਰਨ ਉਹ ਹਸਪਤਾਲ ਗਈ ਸੀ।

ਇਹ  ਵੀ ਪੜ੍ਹੋ : ਕਿਰਨ ਖ਼ੇਰ ਦੇ ਜਨਮਦਿਨ ‘ਤੇ ਪਤੀ ਅਨੁਪਮ ਨੇ ਦਿੱਤੀਆਂ ਸ਼ੁਭਕਾਮਨਾਵਾਂ, ਪੁੱਤਰ ਨੂੰ ਲੈ ਕੇ ਕਹੀ ਇਹ ਗੱਲ

ਦਰਅਸਲ ਦੀਪਿਕਾ ਪਾਦੂਕੋਣ ਆਪਣੇ 'ਪ੍ਰੋਜੈਕਟ ਦੇ ਸਿਲਸਿਲੇ 'ਚ ਹੈਦਰਾਬਾਦ ਗਈ ਸੀ। ਉੱਥੇ ਅਦਾਕਾਰਾ ਇਸ ਦੀ ਸ਼ੂਟਿੰਗ ਕਰ ਰਹੀ ਸੀ। ਇਸ ਫ਼ਿਲਮ ’ਚ ਦੀਪਿਕਾ ਪਾਦੂਕੋਣ ਸਾਊਥ ਦੀ ਸਭ ਤੋਂ ਵਧੀਆ ਪ੍ਰਭਾਸ ਦੇ ਨਾਲ ਨਜ਼ਰ ਆਵੇਗੀ।


ਇਹ ਸ਼ੂਟਿੰਗ ਰਾਮੋਜੀ ਫ਼ਿਲਮ ਸਿਟੀ ਹੈਦਰਾਬਾਦ ’ਚ ਹੋ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਪਾਦੂਕੋਣ ਦੀ ਸਿਹਤ ਹੁਣ ਠੀਕ ਹੈ। ਫ਼ਿਲਮ ‘ਪ੍ਰੋਜੈਕਟ ਕੇ’ ਜਿੱਥੇ ਦੀਪਿਕਾ ਪਾਦੂਕੋਣ ਸ਼ੂਟਿੰਗ ਕਰ ਰਹੀ ਸੀ। ਜਿਸ ਤੋਂ ਬਾਅਦ ਉਸ ਨੂੰ ਘਬਰਾਹਟ ਸ਼ੁਰੂ ਹੋ ਗਈ ਅਤੇ ਹਸਪਤਾਲ ਲੈ ਕੇ ਜਾਣਾ ਪਿਆ, ਪਰ  ਹੁਣ ਤੱਕ ਇਸ ਨੂੰ ਲੈ ਕੇ ਕੋਈ ਪੂਰੀ ਜਾਣਕਾਰੀ ਨਹੀਂ ਹੈ ।

ਇਹ  ਵੀ ਪੜ੍ਹੋ :  ਕ੍ਰਿਤੀ ਸੈਨਨ ਨੇ ਭੁੱਖੇ-ਪਿਆਸੇ ਕੁੱਤਿਆਂ ਨੂੰ ਦਿੱਤਾ ਭੋਜਨ-ਪਾਣੀ, ਪ੍ਰਸ਼ੰਸਕਾਂ ਨੇ ਕੀਤੀ ਅਦਾਕਾਰਾ ਦੀ ਖ਼ੂਬ ਤਾਰੀਫ਼

ਦੀਪਿਕਾ ਪਾਦੂਕੋਣ ਐਤਵਾਰ 12 ਜੂਨ ਨੂੰ ਹੈਦਰਾਬਾਦ ਦੇ ਕਾਮਿਨੇਨੀ ਹਸਪਤਾਲ ਗਈ ਸੀ। ਅਚਾਨਕ ਸਿਹਤ ਵਿਗੜਨ ਕਾਰਨ ਉਹ ਡਾਕਟਰ ਦੀ ਸਲਾਹ ਲੈਣ ਗਈ ਸੀ।ਡਾਕਟਰ ਨੇ ਉਸੇ ਦਿਨ ਚੈੱਕਅਪ ਤੋਂ ਬਾਅਦ ਵਾਪਸ ਭੇਜ ਦਿੱਤਾ ਸੀ। ਕਮੀਨੇਨੀ ਹਸਪਤਾਲ ਦੀਪਿਕਾ ਪਾਦੂਕੋਣ ਦੀ ਸਿਹਤ ਬਾਰੇ ਕੋਈ ਵੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਦੀਪਿਕਾ ਮੁੰਬਈ ਲਈ ਰਵਾਨਾ ਹੋ ਗਈ ਹੈ।


author

Anuradha

Content Editor

Related News