ਦੀਪਿਕਾ ਪਾਦੁਕੋਣ ਨੂੰ ਵੀ ਹੋਇਆ 'ਕੋਰੋਨਾ', ਮਾਂ-ਪਿਓ ਅਤੇ ਭੈਣ ਦੀ ਰਿਪੋਰਟ ਵੀ ਆਈ ਸੀ ਪਾਜ਼ੇਟਿਵ

05/05/2021 12:25:15 PM

ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਕੋਰੋਨਾ ਦੀ ਚਪੇਟ ’ਚ ਆ ਗਈ ਹੈ। ਹਾਲਾਂਕਿ ਇਹ ਖ਼ਬਰ ਦੀਪਿਕਾ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੰਫਰਮ ਨਹੀਂ ਕੀਤੀ ਗਈ ਹੈ ਪਰ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਬਾਲੀਵੁੱਡ ਇੰਡਸਟਰੀ ਦੇ ਟਰੈਕਰ ਰਮੇਸ਼ ਬਾਲਾ ਨੇ ਟਵੀਟ ਕੀਤਾ ਕਿ ‘ਦੀਪਿਕਾ ਪਾਦੁਕੋਣ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਉਸ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰੋ’।ਖ਼ਬਰਾਂ ਦੀ ਮੰਨੀਏ ਤਾਂ ਪਿਛਲੇ ਦਿਨੀਂ ਉਹ ਆਪਣੇ ਪਰਿਵਾਰ ਨੂੰ ਮਿਲਣ ਬੰਗਲੁਰੂ ਗਈ ਸੀ। ਜਿਸ ਕਰਕੇ ਉਹ ਸੰਕਰਮਿਤ ਹੋ ਗਈ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਉਨ੍ਹਾਂ ਦੇ ਪਿਤਾ ਪ੍ਰਕਾਸ਼ ਪਾਦੁਕੋਣ, ਮਾਂ ਉਜੱਵਲਾ ਪਾਦੁਕੋਣ ਅਤੇ ਭੈਣ ਅਨੀਸ਼ਾ ਪਾਦੁਕੋਣ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। 

PunjabKesari
ਦੀਪਿਕਾ ਦੇ ਪਿਤਾ ਨੂੰ ਬੰਗਲੁਰੂ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੇ ਬਾਰੇ ’ਚ ਪ੍ਰਕਾਸ਼ ਪਾਦੁਕੋਣ ਦੇ ਕਰੀਬੀ ਦੋਸਤ ਅਤੇ ਪ੍ਰਕਾਸ਼ ਪਾਦੁਕੋਣ ਬੈਡਮਿੰਟਨ ਅਕੈਡਮੀ ਦੇ ਡਾਇਰੈਕਟਰ ਵਿਮਲ ਕੁਮਾਰ ਨੇ ਦੱਸਿਆ ਕਿ ‘10 ਦਿਨ ਪਹਿਲਾਂ, ਉਨ੍ਹਾਂ ਦੀ ਪਤਨੀ ਅਤੇ ਦੂਜੀ ਬੇਟੀ ਅਨੀਸ਼ਾ ਨੂੰ ਹਲਕੇ ਲੱਛਣ ਮਹਿਸੂਸ ਹੋਏ ਅਤੇ ਉਨ੍ਹਾਂ ਨੇ ਟੈਸਟ ਕਰਵਾਇਆ। ਸਭ ਦੀ ਰਿਪੋਰਟ ਪਾਜ਼ੇਟਿਵ ਆਈ’। 

PunjabKesari
ਵਿਮਲ ਕੁਮਾਰ ਨੇ ਅੱਗੇ ਦੱਸਿਆ ਕਿ ‘ਸਭ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਪਰ ਇਕ ਹਫ਼ਤਾ ਬੀਤਣ ਤੋਂ ਬਾਅਦ ਵੀ ਪ੍ਰਕਾਸ਼ ਦਾ ਬੁਖ਼ਾਰ ਘੱਟ ਨਹੀਂ ਹੋਇਆ। ਅਜਿਹੇ ’ਚ ਬੀਤੇ ਸ਼ਨੀਵਾਰ ਨੂੰ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਹੁਣ ਉਹ ਠੀਕ ਹਨ। ਉੱਧਰ ਉਨ੍ਹਾਂ ਦੇ ਪਤਨੀ ਅਤੇ ਧੀ ਘਰ ’ਚ ਹਨ। ਉਮੀਦ ਹੈ ਕਿ ਦੋ-ਤਿੰਨ ’ਚ ਪ੍ਰਕਾਸ਼ ਹਸਪਤਾਲ ਤੋਂ ਡਿਸਚਾਰਜ ਹੋ ਜਾਣਗੇ’। 

PunjabKesari
ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੂੰ ਮੁੰਬਈ ਏਅਰਪੋਰਟ ’ਤੇ ਸਪਾਟ ਕੀਤਾ ਸੀ। ਉਹ ਪਰਿਵਾਰ ਦੇ ਨਾਲ ਕੁਝ ਸਮਾਂ ਬਿਤਾਉਣ ਲਈ ਬੰਗਲੁਰੂ ਰਵਾਨਾ ਹੋਏ ਸਨ। ਕੋਵਿਡ-19 ਦੀ ਦੂਜੀ ਲਹਿਰ ਦਾ ਸ਼ਿਕਾਰ ਹੋ ਕੇ ਕੁਝ ਸਿਤਾਰੇ ਆਪਣੇ ਜਾਨ ਗਵਾ ਚੁੱਕੇ ਹਨ, ਜਿਨ੍ਹਾਂ ’ਚੋਂ ਕਈ ਮਸ਼ਹੂਰ ਸਿਤਾਰੇ ਵੀ ਸ਼ਾਮਲ ਹਨ। ਉੱਧਰ ਕਈ ਲੋਕ ਕੋਰੋਨਾ ਨੂੰ ਮਾਤ ਦੇ ਕੇ ਜੰਗ ਜਿੱਤ ਚੁੱਕੇ ਹਨ। 


Aarti dhillon

Content Editor

Related News