ਡੇਰਾ ਬਿਆਸ ਤੋਂ ਸੰਗਤਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ, ਭੰਡਾਰਿਆਂ ਨੂੰ ਲੈ ਕੇ ਹੋਇਆ ਵੱਡਾ ਐਲਾਨ

Thursday, May 28, 2026 - 09:36 AM (IST)

ਡੇਰਾ ਬਿਆਸ ਤੋਂ ਸੰਗਤਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ, ਭੰਡਾਰਿਆਂ ਨੂੰ ਲੈ ਕੇ ਹੋਇਆ ਵੱਡਾ ਐਲਾਨ

ਜਲੰਧਰ/ਅੰਮ੍ਰਿਤਸਰ (ਗੁਲਸ਼ਨ) : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ ਇਕ ਬਹੁਤ ਹੀ ਖੁਸ਼ੀ ਦੀ ਖ਼ਬਰ ਹੈ। ਡੇਰਾ ਬਿਆਸ ਵਿਖੇ ਹੁਣ 6 ਅਤੇ 7 ਜੂਨ ਨੂੰ ਸਪੈਸ਼ਲ ਭੰਡਾਰਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡੇਰੇ ਦੇ ਜ਼ੋਨਲ ਸੈਕਟਰੀ ਸੁਨੀਲ ਤਲਵਾੜ ਵੱਲੋਂ ਇਸ ਸਬੰਧੀ ਇਕ ਨਵੀਂ ਨੋਟੀਫਿਕੇਸ਼ਨ ਜਾਰੀ ਕਰ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ 2 ਵਿਸ਼ੇਸ਼ ਭੰਡਾਰੇ ਹੋਣ ਸਬੰਧੀ ਸੂਚਨਾ ਸਾਹਮਣੇ ਆਈ ਸੀ।

ਇਹ ਵੀ ਪੜ੍ਹੋ : ਤੰਦੂਰ ਵਾਂਗ ਤਪਿਆ ਪੰਜਾਬ, ਅੱਜ ਸੀਵੀਅਰ ਹੀਟਵੇਵ ਦੀ ਚਿਤਾਵਨੀ, ਸੂਬੇ 'ਚ ਕਰਫ਼ਿਊ ਵਰਗੇ ਹਾਲਾਤ
ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ 31 ਮਈ ਅਤੇ 7 ਜੂਨ ਨੂੰ ਸਵੇਰੇ 8.30 ਵਜੇ ਸਤਿਸੰਗ ਕਰਨਗੇ। ਇਨ੍ਹਾਂ ਦੋਵਾਂ ਨਿਰਧਾਰਤ ਦਿਨਾਂ ਤੋਂ ਇਕ ਦਿਨ ਪਹਿਲਾਂ, ਭਾਵ 30 ਮਈ ਅਤੇ 6 ਜੂਨ ਨੂੰ ਸਵੇਰੇ ਸਤਿਸੰਗ ਤੋਂ ਬਾਅਦ ਬਾਬਾ ਜੀ ‘ਕਾਰ ਦਰਸ਼ਨ’ ਦੇਣਗੇ ਅਤੇ ਉਸੇ ਦਿਨ ਸ਼ਾਮ ਨੂੰ 4 ਵਜੇ ਸਤਿਸੰਗ ਪੰਡਾਲ ਵਿਚ ‘ਸਵਾਲ-ਜਵਾਬ’ ਦਾ ਪ੍ਰੋਗਰਾਮ ਵੀ ਹੋਵੇਗਾ।

ਇਹ ਵੀ ਪੜ੍ਹੋ : ਭਲਕੇ ਹੋ ਗਿਆ ਸਰਕਾਰੀ ਛੁੱਟੀ ਦਾ ਐਲਾਨ, ਮੁਲਤਵੀ ਹੋਈਆਂ ਪ੍ਰੀਖਿਆਵਾਂ, ਪੰਜਾਬ ਯੂਨੀਵਰਸਿਟੀ ਨੇ...

ਇਨ੍ਹਾਂ ਵਿਸ਼ੇਸ਼ ਭੰਡਾਰਿਆਂ ਦੇ ਆਯੋਜਨ ਨੂੰ ਲੈ ਕੇ ਡੇਰੇ ਦੇ ਸੇਵਾਦਾਰਾਂ ਅਤੇ ਸੰਗਤ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e

 


author

Babita

Content Editor

Related News